ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਨੇ ਯਿਸੂ ਦੇ ਜੀਵਨ ਬਾਰੇ ਪਹਿਲੇ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਦੀ ਪੜਤਾਲ ਕੀਤੀ ਅਤੇ ਫਿਰ ਆਪਣੀ ਅੰਜੀਲ ਦਾ ਬਿਰਤਾਂਤ ਤਿਆਰ ਕੀਤਾ। ਇੱਸ ਕਹਾਣੀ ਦੀ ਸ਼ੁਰੂਆਤ ਯਰੂਸ਼ਲਮ ਦੀਆਂ ਪਹਾੜੀਆਂ ਤੋਂ ਹੁੰਦੀ ਹੈ, ਜਿੱਥੇ ਇਜ਼ਰਾਈਲ ਦੇ ਪ੍ਰਾਚੀਨ ਨਬੀਆਂ ਨੇ ਆਖਿਆ ਸੀ ਕਿ ਪ੍ਰਮਾਤਮਾ ਇੱਕ ਦਿਨ ਆਪ ਇੱਸ ਧਰਤੀ ਤੇ ਆਕੇ ਆਪਣੇ ਰਾਜ ਦੀ ਸਥਾਪਨਾ ਕਰੇਗਾ।
ਇੱਕ ਦਿਨ ਯਰੂਸ਼ਲਮ ਦੇ ਮੰਦਰ ਵਿੱਚ, ਜ਼ਕਰਯਾਹ ਨਾਂ ਦਾ ਇੱਕ ਜਾਜਕ ਸੇਵਾ ਕਰ ਰਿਹਾ ਸੀ, ਤਦ ਉੱਸ ਨੇ ਇੱਕ ਦਰਸ਼ਨ ਦੇਖਿਆ ਜਿਸ ਕਾਰਣ ਉੱਹ ਡਰ ਗਿਆ। ਇੱਕ ਦੂਤ ਪ੍ਰਗਟ ਹੋਕੇ ਆਖਦਾ ਹੈ ਕਿ ਉਹਦੇ ਅਤੇ ਉਸਦੀ ਪਤਨੀ ਦੇ ਇੱਕ ਪੁੱਤਰ ਹੋਵੇਗਾ। ਇਹ ਅਜੀਬ ਹੈ ਕਿਉਂਕਿ ਲੂਕਾ ਸਾਨੂੰ ਦੱਸਦਾ ਹੈ ਕਿ ਜ਼ਕਰਯਾਹ ਅਤੇ ਉਸਦੀ ਪਤਨੀ ਵੱਡੀ ਉਮਰ ਦੇ ਸਨ ਅਤੇ ਉਹ ਸੰਤਾਨ ਨੂੰ ਜਨਮ ਦੇਣ ਦੇ ਯੋਗ ਨਹੀਂ ਸਨ। ਇਸ ਵੇਰਵੇ ਰਾਹੀਂ, ਲੂਕਾ ਇਜ਼ਰਾਈਲ ਦੇ ਮਹਾਨ ਪੁਰਖਿਆਂ ਅਬਰਾਹਾਮ ਅਤੇ ਸਾਰਾਹ ਨਾਲ ਉਨ੍ਹਾਂ ਦੀ ਕਹਾਣੀ ਦੀ ਤੁਲਨਾ ਕਰਨ ਲਈ ਇੱਕ ਸਮਾਨਤਾ ਕਾਇਮ ਕਰਦਾ ਹੈ। ਉਹ ਵੀ ਬਹੁਤ ਬੁੱਢੇ ਸਨ ਅਤੇ ਉਨ੍ਹਾਂ ਦੇ ਵੀ ਸੰਤਾਨ ਨਹੀਂ ਹੋ ਸਕਦੀ ਸੀ ਫੇਰ ਵੀ ਪਰਮੇਸ਼ੁਰ ਨੇ ਉੰਨਾ ਨੂੰ ਚਮਤਕਾਰੀ ਤੋਰ ਤੇ ਇੱਕ ਪੁੱਤਰ ਇਸਹਾਕ ਦਿੱਤਾ, ਜਿਸ ਨਾਲ ਇਜ਼ਰਾਈਲ ਦੀ ਸਾਰੀ ਕਹਾਣੀ ਦਾ ਆਰੰਭ ਹੁੰਦਾ ਹੈ। ਇਸ ਲਈ ਲੂਕਾ ਇੱਥੇ ਇਹ ਸੰਕੇਤ ਦੇ ਰਿਹਾ ਹੈ ਕਿ ਪਰਮਾਤਮਾ ਇਕ ਵਾਰ ਫਿਰ ਕੁਝ ਖਾਸ ਕਰਨ ਵਾਲਾ ਹੈ। ਦੂਤ ਜ਼ਕਰਯਾਹ ਨੂੰ ਪੁੱਤਰ ਦਾ ਨਾਮ ਯੂਹੰਨਾ ਰੱਖਣ ਲਈ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਉਸਦਾ ਪੁੱਤਰ ਉਹੀ ਹੋਵੇਗਾ ਜਿਸ ਵੱਲ ਇਜ਼ਰਾਈਲ ਦੇ ਪ੍ਰਾਚੀਨ ਨਬੀਆਂ ਨੇ ਸੰਕੇਤ ਕਰਦੇ ਹੋਏ ਕਿਹਾ ਸੀ ਕਿ ਕੋਈ ਇੱਕ ਦਿੰਨ ਇਸਰਾਏਲ ਨੂੰ ਆਪਣੇ ਪਰਮੇਸ਼ੁਰ ਨਾਲ ਮਿਲਣ ਲਈ ਤਿਆਰ ਕਰੇਗਾ ਜਦ ਉੱਹ ਯਰੂਸ਼ਲਮ ਵਿੱਚ ਰਾਜ ਕਰਣ ਲਈ ਆਵੇਗਾ। ਜ਼ਕਰਯਾਹ ਨੂੰ ਇੱਸ ਗੱਲ ਤੇ ਪੂਰਾ ਯਕੀਨ ਨਹੀਂ ਹੁੰਦਾ ਤੇ, ਅਤੇ ਉਹ ਯੂਹੰਨਾ ਦੇ ਜਨਮ ਤਕ ਚੁੱਪ ਚਾਪ ਹੀ ਰਹਿੰਦਾ ਹੈ।
ਇਹੋ ਦੂਤ ਮਰਿਯਮ ਨਾਂ ਦੀ ਇੱਕ ਕੁਆਰੀ ਨੂੰ ਮਿਲਦਾ ਹੀ ਅਤੇ ਉੱਸ ਨੂੰ ਵੀ ਇਸੇ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਖ਼ਬਰ ਦਿੰਦਾ ਹੈ। ਉਸ ਦਾ ਵੀ ਚਮਤਕਾਰੀ ਢੰਗ ਨਾਲ ਇਕ ਪੁੱਤਰ ਹੋਵੇਗਾ ਜਿਸ ਦਾ ਵਾਅਦਾ ਇਜ਼ਰਾਈਲ ਦੇ ਨਬੀਆਂ ਨੇ ਕੀਤਾ ਸੀ। ਦੂਤ ਉਸ ਨੂੰ ਕਹਿੰਦਾ ਹੈ ਕਿ ਉਸਨੂੰ ਉੱਸ ਦਾ ਨਾਮ ਯਿਸੂ ਰੱਖਣਾ ਹੋਵੇਗਾ ਅਤੇ ਉਹ ਦਾਊਦ ਦੀ ਤਰਾਂ ਇੱਕ ਰਾਜਾ ਹੋਵੇਗਾ ਜੋ ਪਰਮੇਸ਼ੁਰ ਦੇ ਲੋਕਾਂ ਉੱਤੇ ਸਦਾ ਲਈ ਰਾਜ ਕਰੇਗਾ। ਉੱਸ ਨੂੰ ਪਤਾ ਚਲਦਾ ਹੈ ਕਿ ਪਰਮੇਸ਼ੁਰ ਉਸਦੀ ਕੁੱਖ ਰਾਹੀਂ ਆਪਣੇ ਆਪ ਨੂੰ ਮਨੁੱਖਤਾ ਨਾਲ ਜੋੜਣ ਵਾਲਾ ਹੈ ਅਤੇ ਉਹ ਇੱਕ ਮਸੀਹਾ ਨੂੰ ਜਨਮ ਦੇਣ ਵਾਲੀ ਹੈ। ਅਤੇ ਇਸ ਤਰ੍ਹਾਂ, ਮਰਿਯਮ ਇਕ ਛੋਟੇ ਜਿਹੇ ਸ਼ਹਿਰ ਦੀ ਲੜਕੀ ਤੋਂ ਭਵਿੱਖ ਦੇ ਰਾਜੇ ਦੀ ਮਾਂ ਬਣ ਜਾਂਦੀ ਹੈ। ਉਹ ਹੈਰਾਨ ਹੋ ਜਾਂਦੀ ਹੀ ਅਤੇ ਇੱਕ ਗੀਤ ਰਾਹੀਂ ਆਪਣੇ ਖ਼ਿਆਲਾਂ ਨੂੰ ਦਰਸਾਂਦੀ ਹੈ ਜੋ ਉਸਦੇ ਸਮਾਜਿਕ ਰੁਤਬੇ ਵਿੱਚ ਹੋ ਰਹੇ ਉਲਟਫੇਰ ਅਤੇ ਆਉਣ ਵਾਲੀ ਇੱਕ ਉਥਲ ਪੁੱਥਲ ਵੱਲ ਇਸ਼ਾਰਾ ਕਰਦਾ ਹੈ। ਉਸ ਦੇ ਪੁੱਤਰ ਦੇ ਜ਼ਰੀਏ, ਪਰਮੇਸ਼ੁਰ ਸਿੰਘਾਸਨ ਤੋਂ ਹਾਕਮਾਂ ਨੂੰ ਹੇਠਾਂ ਲੇ ਆਵੇਗਾ ਅਤੇ ਗਰੀਬਾਂ ਅਤੇ ਹਲੀਮਾਂ ਨੂੰ ਉੱਚਾ ਕਰੇਗਾ। ਉਹ ਪੂਰੀ ਦੁਨੀਆ ਦੇ ਢਾਂਚੇ ਨੂੰ ਉਥੱਲ ਪੁੱਥਲ ਕਰਣ ਜਾ ਰਿਹਾ ਹੈ।
Scripture
About this Plan

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More
Related Plans

Jesus Manages the Four Spaces of Anxiety

The Wealth Transfer: 3 Hidden Truths Most Christians Miss

Life IQ With Reverend Matthew Watley

Encounters With People

From Seed to Success: A 14-Day Journey of Faith, Growth & Fruit

Who Is Jesus?

The Morning Will Come: Finding Hope in Suffering

Pray for Japan

Risen With Christ: Embracing New Life With Jesus
