YouVersion Logo
Search Icon

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

DAY 9 OF 40

ਅੱਜ ਦੇ ਬੰਦ ਯਿਸੂ ਦੇ ਮਿਸ਼ਨ ਬਾਰੇ ਹੈਰਾਨ ਕਰਨ ਵਾਲਾ ਪਰਕਾਸ਼ ਪਰਗਟ ਕਰਦੇ ਹਨ। ਯਿਸੂ ਕਹਿੰਦਾ ਹੈ ਕਿ ਉਹ ਸੱਚਮੁੱਚ ਮਸੀਹਾ (ਮਸੀਹ) ਹੈ, ਪਰ ਫਿਰ ਉਹ ਅੱਗੇ ਕਹਿੰਦਾ ਹੈ ਕਿ ਉਹ ਇਸਰਾਏਲ ਉੱਤੇ ਇਸ ਤਰ੍ਹਾਂ ਰਾਜ ਨਹੀਂ ਕਰੇਗਾ ਜਿਸ ਤਰ੍ਹਾਂ ਕਿ ਕਿਸੇ ਵੀ ਰਾਜੇ ਨੇ ਪਹਿਲਾਂ ਕੀਤਾ ਹੈ। ਉਹ ਯਸਾਯਾਹ 53 ਦਾ ਦੁਖੀ ਸੇਵਕ ਬਣ ਕੇ ਰਾਜ ਕਰੇਗਾ। ਉਹ ਆਪਣੇ ਤਖਤ ਤੇ ਚੜ੍ਹਨ ਲਈ ਮਰ ਜਾਵੇਗਾ। ਲੂਕਾ ਫਿਰ ਅਗਲੀ ਕਹਾਣੀ ਵਿੱਚ ਇਸ ਵਿਲੱਖਣ ਵਿਚਾਰ ਦੀ ਪੜਚੋਲ ਕਰਦਾ ਹੈ।

ਇਸ ਕਹਾਣੀ ਵਿੱਚ, ਯਿਸੂ ਆਪਣੇ ਕੁਝ ਚੇਲਿਆਂ ਨੂੰ ਇੱਕ ਪਹਾੜ ਤੇ ਲੈ ਗਿਆ, ਜਿੱਥੇ ਪਰਮੇਸ਼ੁਰ ਦੀ ਮਹਿਮਾਵਾਨ ਹਜ਼ੂਰੀ ਇੱਕ ਚਮਕਦਾਰ ਬੱਦਲ ਵਾਂਗ ਦਿਖਾਈ ਦਿੰਦੀ ਹੈ ਅਤੇ ਯਿਸੂ ਦਾ ਰੂਪ ਅਚਾਨਕ ਬਦਲ ਗਿਆ। ਦੋ ਹੋਰ ਸ਼ਖਸੀਅਤਾਂ ਪ੍ਰਗਟ ਹੁੰਦੀਆਂ ਹਨ, ਮੂਸਾ ਅਤੇ ਏਲੀਯਾਹ, ਦੋ ਪੁਰਾਤਨ ਨਬੀ ਜਿਨ੍ਹਾਂ ਨੇ ਇੱਕ ਪਹਾੜ ਤੇ ਪਰਮੇਸ਼ੁਰ ਦੀ ਮਹਿਮਾ ਵੀ ਵੇਖੀ ਹੈ। ਪਰਮੇਸ਼ੁਰ ਇਹ ਕਹਿੰਦੇ ਹੋਏ ਬੱਦਲ ਵਿੱਚੋਂ ਬੋਲਦਾ ਹੈ, "ਇਹ ਮੇਰਾ ਪੁੱਤਰ ਹੈ ਇਹ ਦੀ ਸੁਣੋ।" ਇਹ ਇੱਕ ਅਦਭੁਤ ਨਜ਼ਾਰਾ ਹੈ! ਲੂਕਾ ਫਿਰ ਸਾਨੂੰ ਦੱਸਦਾ ਹੈ ਕਿ ਯਿਸੂ, ਏਲੀਯਾਹ ਅਤੇ ਮੂਸਾ ਯਿਸੂ ਦੇ ਜਾਣ ਜਾਂ “ਕੂਚ” ਬਾਰੇ ਗੱਲ ਕਰਦੇ ਹਨ। ਲੂਕਾ ਯੂਨਾਨੀ ਸ਼ਬਦ ਐਕਸੋਡਸ (ਇਕ ਸ਼ਬਦ ਜਿਸ ਦੀ ਵਰਤੋਂ ਯੂਨਾਨੀ ਲੋਕ ਮੌਤ ਦਾ ਵਰਣਨ ਕਰਨ ਲਈ ਕਰਦੇ ਸਨ) ਦੀ ਵਰਤੋਂ ਕਰਦਾ ਹੈ ਜੋ ਕਿ ਇਸਰਾਏਲ ਦੇ ਮਿਸਰ ਤੋਂ ਕੂਚ ਨਾਲ ਯਿਸੂ ਯਰੂਸ਼ਲਮ ਵਿੱਚ ਕੀ ਕਰਨ ਵਾਲਾ ਹੈ ਇਸ ਨੂੰ ਜੋੜਨ ਦਾ ਇੱਕ ਤਰੀਕਾ ਹੈ। ਇਸ ਵਿੱਚ, ਲੂਕਾ ਸਾਨੂੰ ਵਿਖਾ ਰਿਹਾ ਹੈ ਕਿ ਯਿਸੂ ਅਖੀਰਲਾ ਨਬੀ ਹੈ। ਉਹ ਇੱਕ ਨਵਾਂ ਮੂਸਾ ਹੈ ਜੋ ਆਪਣੇ ਕੂਚ (ਮੌਤ) ਦੁਆਰਾ ਇਸਰਾਏਲ ਨੂੰ ਇਸ ਦੇ ਸਾਰੇ ਰੂਪਾਂ ਵਿੱਚ ਪਾਪ ਅਤੇ ਬੁਰਾਈ ਦੇ ਜ਼ੁਲਮ ਤੋਂ ਮੁਕਤ ਕਰੇਗਾ।

ਅਤੇ ਇਸ ਹੈਰਾਨ ਕਰਨ ਵਾਲੇ ਪਰਕਾਸ਼ ਨਾਲ, ਗਲੀਲ ਵਿੱਚ ਯਿਸੂ ਦਾ ਮਿਸ਼ਨ ਖ਼ਤਮ ਹੋ ਜਾਂਦਾ ਹੈ ਅਤੇ ਲੂਕਾ ਯਿਸੂ ਦੀ ਰਾਜਧਾਨੀ ਸ਼ਹਿਰ ਦੀ ਲੰਮੀ ਯਾਤਰਾ ਦੀ ਕਹਾਣੀ ਸ਼ੁਰੂ ਕਰਦਾ ਹੈ ਜਿੱਥੇ ਉਹ ਇਸਰਾਏਲ ਦੇ ਸੱਚੇ ਪਾਤਸ਼ਾਹ ਵਜੋਂ ਰਾਜ ਕਰਨ ਲਈ ਮਰ ਜਾਵੇਗਾ।

About this Plan

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More