ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ Sample

ਜਦੋਂ ਮਰਿਯਮ ਆਪਣੀ ਗਰਭ ਅਵਸਥਾ ਦੇ ਅੰਤ ਵਿੱਚ ਸੀ, ਤਾਂ ਉਸਨੂੰ ਅਤੇ ਉਸਦੇ ਮੰਗੇਤਰ, ਯੂਸੁਫ਼ ਨੂੰ ਮਰਦਮਸ਼ੁਮਾਰੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਬੈਤਲਹਮ ਜਾਣਾ ਪਿਆ ਜਿਸਦਾ ਹੁਕਮ ਕੈਸਰ ਔਗੁਸਤੁਸ ਨੇ ਦਿੱਤਾ ਸੀ। ਉਹ ਉੱਥੇ ਪਹੁੰਚੇ, ਅਤੇ ਮਰਿਯਮ ਨੂੰ ਜਣੇਪੇ ਦੀਆਂ ਪੀੜਾਂ ਹੋਣ ਲੱਗ ਪਈਆਂ। ਉਨ੍ਹਾਂ ਨੂੰ ਰਹਿਣ ਲਈ ਕੋਈ ਥਾਂ ਨਾ ਲੱਭੀ, ਅਤੇ ਉਨ੍ਹਾਂ ਨੂੰ ਇੱਕ ਹੀ ਜਗ੍ਹਾ ਮਿਲੀ ਜਿੱਥੇ ਜਾਨਵਰ ਸੌਂਦੇ ਸਨ। ਮਰਿਯਮ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਇਸਰਾਏਲ ਦੇ ਭਵਿੱਖ ਦੇ ਰਾਜੇ ਨੂੰ ਜਾਨਵਰਾਂ ਨੂੰ ਚਰਾਉਣ ਵਾਲੀ ਖੁਰਲੀ ਵਿਚ ਰੱਖਦੀ ਹੈ।
ਨੇੜੇ ਹੀ ਕੁੱਝ ਚਰਵਾਹੇ ਆਪਣੇ ਇੱਜੜ ਦੀ ਰਾਖੀ ਕਰ ਰਹੇ ਸਨ ਜਦੋਂ ਅਚਾਨਕ ਉਨ੍ਹਾਂ ਦੇ ਸਾਹਮਣੇ ਇਕ ਰੌਸ਼ਨ ਦੂਤ ਪ੍ਰਗਟ ਹੁੰਦਾ ਹੈ। ਜਿੱਸ ਨੂੰ ਵੇਖ ਕੇ ਉੱਹ ਬਿਲਕੁੱਲ ਡਰ ਜਾਂਦੇ ਹੱਨ। ਪਰ ਉਹ ਦੂਤ ਉਨ੍ਹਾਂ ਨੂੰ ਜਸ਼ਣ ਮਨਾਉਣ ਲਈ ਕਹਿੰਦਾ ਹੈ ਕਿਉਂਕਿ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਬੱਚੇ ਨੂੰ ਲੱਭਣ, ਜੋ ਉਨ੍ਹਾਂ ਨੂੰ ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਇੱਕ ਖੁਰਲੀ ਵਿੱਚ ਮਿਲੇਗਾ। ਦੂਤਾਂ ਦੀ ਇੱਕ ਵੱਡੀ ਭਜਨ-ਮੰਡਲੀ ਰੱਬ ਦੀ ਉਸਤਤ ਕਰਨ ਵਾਲੇ ਗਾਣੇ ਦੇ ਨਾਲ ਜਸ਼ਨ ਦੀ ਸ਼ੁਰੂਆਤ ਕਰਦੀ ਦਿਖਾਈ ਦਿੰਦੀ ਹੈ ਜਿਸਨੇ ਧਰਤੀ ਉੱਤੇ ਆਪਣੀ ਸ਼ਾਂਤੀ ਲਿਆਈ। ਚਰਵਾਹੇ ਥੋੜਾ ਵੀ ਸਮਾਂ ਬਰਬਾਦ ਨਾ ਕਰਦੇ ਹੋਏ ਬੱਚੇ ਦੀ ਭਾਲ ਸ਼ੁਰੂ ਕਰਦੇ ਹਨ। ਦੂਤ ਦੇ ਕਹੇ ਅਨੁਸਾਰ ਉਨ੍ਹਾਂ ਨੂੰ ਖੁਰਲੀ ਵਿੱਚ ਹੀ ਨਵਜੰਮਾ ਯਿਸੂ ਮਿਲਦਾ ਹੈ। ਉਹ ਬਹੁਤ ਹੈਰਾਨ ਹੋ ਜਾਂਦੇ ਹਨ। ਉਹ ਆਪਣੇ ਇੱਸ ਤਜਰਬੇ ਨੂੰ ਸਾਂਝਾ ਕਰਦੇ ਨਹੀਂ ਥੱਕਦੇ, ਅਤੇ ਜੋ ਕੋਈ ਵੀ ਉਨ੍ਹਾਂ ਦੀ ਇਹ ਦਾਸਤਾਨ ਸੁਣਦਾ ਹੈ ਹੈਰਾਨ ਹੋ ਜਾਂਦਾ ਹੈ.
ਕੋਈ ਵੀ ਇਸ ਤਰਾਂ ਪਰਮੇਸ਼ੁਰ ਦੇ ਆਉਣ ਦੀ ਉੱਮੀਦ ਨਹੀਂ ਕਰੇਗਾ––ਇੱਕ ਜਵਾਨ ਲੜਕੀ ਦੇ ਰਾਹੀਂ ਇੱਕ ਜਾਨਵਰਾਂ ਦੀ ਖੁਰਲੀ ਵਿੱਚ ਪੈਦਾ ਹੋਣਾ ਅਤੇ ਬੇਨਾਮ ਚਰਵਾਹਿਆਂ ਦੁਆਰਾ ਇੱਸ ਖੁਸ਼ੀ ਨੂੰ ਮਨਾਇਆ ਜਾਣਾ। ਲੂਕਾ ਦੀ ਕਹਾਣੀ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਬ ਕੁਝ ਉਲਟ ਹੈ। ਉਹ ਦਿਖਾ ਰਿਹਾ ਹੈ ਕਿ ਕਿਵੇਂ ਪਰਮੇਸ਼ੁਰ ਦਾ ਰਾਜ ਉਡੀਕਦੇ ਲੋਕਾਂ, ਵਿਧਵਾਵਾਂ , ਗਰੀਬਾਂ ਦੇ ਵਿਚਕਾਰ ਗੰਦੇ ਸਥਾਨਾਂ ਤੇ ਪ੍ਰਗਟ ਹੋਇਆ––ਕਿਉਂਕਿ ਯਿਸੂ ਸਾਡੇ ਸੰਸਾਰ ਦੀ ਵਿਵਸਥਾ ਨੂੰ ਉਲਟ ਪੁਲਟ ਕਰਕੇ ਮੁਕਤੀ ਲਿਆਉਣ ਲਈ ਆਇਆ ਹੈ।
Scripture
About this Plan

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More
Related Plans

Two-Year Chronological Bible Reading Plan (First Year-July)

From Waiting to the Immediate

Find & Follow Jesus, Quarter 3

Healing Family Relationships Through Compassion
Luke Book Study - TheStory

Healing Family Relationships Through Acceptance

Israel: God's Holy Land

Finding Our Worth in the Real Thing

Lead With Purpose: Kingdom Principles for Entrepreneurs
