ਰੋਮਿਆਂ 9

9
ਪੌਲੁਸ ਦਾ ਇਸਰਾਏਲ ਉੱਤੇ ਗੁੱਸਾ
1ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਮਨ ਪਵਿੱਤਰ ਆਤਮਾ ਦੁਆਰਾ ਮੇਰਾ ਗਵਾਹ ਹੈ। 2ਕਿ ਮੇਰਾ ਦਿਲ ਬਹੁਤ ਦੁੱਖੀ ਹੈ ਅਤੇ ਇਸ ਵਿੱਚ ਬੇਅੰਤ ਦੁੱਖ ਹੈ। 3ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਹਮੇਸ਼ਾ ਲਈ ਸਰਾਪਿਆ ਜਾਵਾਂ ਅਤੇ ਮਸੀਹ ਤੋਂ ਵੱਖ ਹੋ ਜਾਵਾਂ ਜੇ ਇਹ ਉਨ੍ਹਾਂ ਨੂੰ ਬਚਾਏਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਲਈ ਆਪਣੇ ਭਰਾਵਾਂ ਦੀ ਖ਼ਾਤਰ ਜੋ ਕਿ ਸਰੀਰ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਹਨ ਸਰਾਪਿਆ ਜਾਣਾ ਬਿਹਤਰ ਹੁੰਦਾ, ਅਤੇ ਮਸੀਹ ਤੋਂ ਵੱਖਰਾ ਹੋ ਜਾਵਾਂ ਜੇ ਇਹ ਕਰਨ ਨਾਲ ਉਨ੍ਹਾਂ ਦਾ ਬਚਾ ਹੋ ਸਕਦਾ ਹੈ, 4ਉਹ ਇਸਰਾਏਲ ਦੇ ਲੋਕ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਗੋਦ ਲਏ ਬੱਚੇ ਹੋਣ ਲਈ ਚੁਣਿਆ ਗਿਆ ਹੈ। ਪਰਮੇਸ਼ਵਰ ਨੇ ਉਨ੍ਹਾਂ ਉੱਤੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹੇ ਅਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਸ ਨੇ ਉਨ੍ਹਾਂ ਨੂੰ ਉਸ ਦੀ ਉਪਾਸਨਾ ਕਰਨ ਅਤੇ ਉਸ ਦੇ ਸ਼ਾਨਦਾਰ ਵਾਅਦੇ ਪ੍ਰਾਪਤ ਕਰਨ ਦਾ ਸਨਮਾਨ ਦਿੱਤਾ। 5ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!
ਪਰਮੇਸ਼ਵਰ ਦਾ ਵਾਅਦਾ
6ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਦਾ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ। 7ਕੇਵਲ ਅਬਰਾਹਾਮ ਦੀ ਸੰਤਾਨ ਹੋਣਾ ਹੀ ਉਹਨਾਂ ਨੂੰ ਅਸਲ ਵਿੱਚ ਅਬਰਾਹਾਮ ਦੇ ਬੱਚੇ ਨਹੀਂ ਬਣਾਉਂਦਾ। ਕਿਉਂਕਿ ਬਚਨ ਕਹਿੰਦਾ ਹੈ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ” ਹਾਲਾਂਕਿ ਅਬਰਾਹਾਮ ਦੇ ਹੋਰ ਬੱਚੇ ਵੀ ਸਨ।#9:7 ਉਤ 21:12; ਇਬ 11:18 8ਇਸਦਾ ਅਰਥ ਇਹ ਹੈ ਕਿ ਅਬਰਾਹਾਮ ਦੀ ਸਰੀਰਕ ਔਲਾਦ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਵਰ ਦੇ ਬੱਚੇ ਹਨ। ਪਰ ਇਹ ਵਾਅਦੇ ਦੇ ਬੱਚੇ ਹਨ ਜਿਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਮੰਨਿਆ ਜਾਂਦਾ ਹੈ। 9ਪਰ ਪਰਮੇਸ਼ਵਰ ਨੇ ਵਾਅਦਾ ਇਸ ਤਰ੍ਹਾਂ ਕੀਤਾ ਸੀ: “ਨਿਸ਼ਚਿਤ ਸਮੇਂ ਤੇ ਮੈਂ ਵਾਪਸ ਆਵਾਂਗਾ, ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”#9:9 ਉਤ 18:10-14; 21:2
10ਸਿਰਫ ਇਹੀ ਨਹੀਂ, ਪਰ ਜਦੋਂ ਰਿਬਕਾਹ ਇਸਹਾਕ ਦੇ ਦੁਆਰਾ ਗਰਭਵਤੀ ਹੋਈ। 11ਭਾਵੇਂ ਜੁੜਵੇ ਬੱਚੇ ਅਜੇ ਜੰਮੇ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਕੁਝ ਭਲਾ ਬੁਰਾ ਕੀਤਾ ਸੀ। ਪਰ ਫਿਰ ਵੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦਾ ਚੋਣ ਦਾ ਮਕਸਦ ਪੂਰਾ ਹੋਇਆ: 12ਇਹ ਕੰਮਾਂ ਦੁਆਰਾ ਨਹੀਂ, ਪਰ ਜਿਸ ਨੇ ਬੁਲਾਇਆ ਸੀ, ਉਸ ਨੂੰ ਕਿਹਾ ਗਿਆ ਸੀ, “ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”#9:12 ਉਤ 25:23 13ਜਿਵੇਂ ਕਿ ਇਹ ਲਿਖਿਆ ਹੋਇਆ ਹੈ: “ਮੈਂ ਯਾਕੋਬ ਨੂੰ ਪਿਆਰ ਕੀਤਾ ਪਰ ਏਸਾਓ ਨੂੰ ਮੈਂ ਨਫ਼ਰਤ ਕਰਦਾ ਸੀ।”#9:13 ਮਲਾ 1:2-3
14ਫਿਰ ਅਸੀਂ ਕੀ ਆਖੀਏ? ਕੀ ਪਰਮੇਸ਼ਵਰ ਨੇ ਬੇਇਨਸਾਫ਼ੀ ਕੀਤੀ ਹੈ? ਬਿਲਕੁਲ ਨਹੀਂ! 15ਕਿਉਂਕਿ ਪਰਮੇਸ਼ਵਰ ਮੋਸ਼ੇਹ ਨੂੰ ਕਹਿੰਦਾ ਹੈ,
“ਮੈਂ ਉਸ ਉੱਤੇ ਦਯਾ ਕਰਾਂਗਾ ਜਿਸ ਉੱਤੇ ਮੈਂ ਦਯਾ ਕੀਤੀ ਹੈ,
ਅਤੇ ਮੈਂ ਉਸ ਉੱਤੇ ਤਰਸ ਕਰਾਂਗਾ ਜਿਸ ਉੱਤੇ ਮੈਨੂੰ ਤਰਸ ਆਉਂਦਾ ਹੈ।”#9:15 ਕੂਚ 33:19
16ਇਸ ਲਈ ਇਹ ਮਨੁੱਖੀ ਇੱਛਾ ਜਾਂ ਕੋਸ਼ਿਸ਼ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਦਯਾ ਉੱਤੇ ਨਿਰਭਰ ਕਰਦਾ ਹੈ। 17ਕਿਉਂ ਜੋ ਪਵਿੱਤਰ ਸ਼ਾਸਤਰ ਫ਼ਿਰਾਊਨ ਨੂੰ ਇਸ ਤਰ੍ਹਾਂ ਕਹਿੰਦਾ ਹੈ: “ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ ਤਾਂ ਜੋ ਮੈਂ ਤੇਰੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਿਤ ਕਰ ਸਕਾਂ ਅਤੇ ਮੇਰਾ ਨਾਮ ਸਾਰੀ ਧਰਤੀ ਉੱਤੇ ਸੁਣਾਇਆ ਜਾਵੇ।”#9:17 ਕੂਚ 9:16 18ਇਸ ਲਈ ਪਰਮੇਸ਼ਵਰ ਆਪਣੀ ਇੱਛਾ ਦੇ ਅਨੁਸਾਰ ਆਪਣੇ ਚੁਣੇ ਹੋਇਆ ਤੇ ਆਪਣੀ ਦਯਾ ਕਰਦਾ ਹੈ ਅਤੇ ਜਿਹਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖ਼ਤੀ ਕਰਦਾ ਹੈ।
19ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇਗਾ: “ਕਿ ਫਿਰ ਪਰਮੇਸ਼ਵਰ ਸਾਡੇ ਉੱਤੇ ਦੋਸ਼ ਕਿਉਂ ਲਾਉਂਦਾ ਹੈ? ਕਿਉਂਕਿ ਕੌਣ ਪਰਮੇਸ਼ਵਰ ਦੀ ਇੱਛਾ ਦਾ ਵਿਰੋਧ ਕਰਨ ਦੇ ਯੋਗ ਹੈ?” 20ਤੁਸੀਂ ਕੌਣ ਹੋ ਜੋ ਪਰਮੇਸ਼ਵਰ ਨਾਲ ਬਹਿਸ ਕਰਨ ਦੀ ਹਿੰਮਤ ਕਰੋ? ਕੀ ਕੋਈ ਚੀਜ਼ ਕਦੇ ਆਪਣੇ ਸਿਰਜਣਹਾਰ ਨੂੰ ਪੁੱਛ ਸਕਦੀ ਹੈ, “ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ?” 21ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਵੇ ਅਤੇ ਕੁਝ ਆਮ ਵਰਤੋਂ ਲਈ?#9:21 ਯਸ਼ਾ 64:8
22ਇਸੇ ਤਰ੍ਹਾਂ, ਪਰਮੇਸ਼ਵਰ ਨੂੰ ਆਪਣਾ ਕ੍ਰੋਧ ਅਤੇ ਆਪਣੀ ਸ਼ਕਤੀ ਦਿਖਾਉਣ ਦਾ ਅਧਿਕਾਰ ਹੈ, ਉਹ ਉਨ੍ਹਾਂ ਲੋਕਾਂ ਨਾਲ ਬਹੁਤ ਧੀਰਜ ਰੱਖਦਾ ਹੈ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਡਿੱਗਦਾ ਹੈ, ਜੋ ਤਬਾਹੀ ਲਈ ਹੁੰਦੇ ਹਨ। 23ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸ ਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ। 24ਸਾਨੂੰ ਵੀ ਜਿਸ ਨੂੰ ਉਸ ਨੇ ਵੀ ਬੁਲਾਇਆ ਸੀ, ਨਾ ਸਿਰਫ ਯਹੂਦੀਆਂ ਵਿੱਚੋਂ, ਪਰ ਗ਼ੈਰ-ਯਹੂਦੀਆਂ ਵਿੱਚੋਂ ਵੀ?#9:24 ਰੋਮਿ 3:29 25ਜਿਵੇਂ ਕਿ ਉਹ ਹੋਸ਼ੇਆ ਵਿੱਚ ਕਹਿੰਦਾ ਹੈ:
“ਮੈਂ ਉਹਨਾਂ ਨੂੰ ‘ਮੇਰੇ ਲੋਕ’ ਕਹਾਂਗਾ ਜੋ ਮੇਰੇ ਲੋਕ ਨਹੀਂ ਹਨ;
ਅਤੇ ਮੈਂ ਉਸ ਨੂੰ ਮੇਰਾ ਪਿਆਰਾ ਕਹਾਂਗਾ ਜੋ ਮੇਰਾ ਪਿਆਰਾ ਨਹੀਂ ਹੈ।”#9:25 ਹੋਸ਼ੇ 2:23
26ਅਤੇ,
“ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ,
‘ਤੁਸੀਂ ਮੇਰੇ ਲੋਕ ਨਹੀਂ ਹੋ,’
ਉੱਥੇ ਉਹਨਾਂ ਨੂੰ ‘ਜੀਉਂਦੇ ਪਰਮੇਸ਼ਵਰ ਦੇ ਬੱਚੇ’ ਕਿਹਾ ਜਾਵੇਗਾ।”#9:26 ਹੋਸ਼ੇ 1:10
27ਯਸ਼ਾਯਾਹ ਨੇ ਇਸਰਾਏਲ ਬਾਰੇ ਦੁਹਾਈ ਦਿੱਤੀ:
“ਹਾਲਾਂਕਿ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਰਗੀ ਸੀ,
ਸਿਰਫ ਚੁਣੇ ਬਚਾਏ ਜਾਣਗੇ।
28ਕਿਉਂਕਿ ਪ੍ਰਭੂ ਧਰਤੀ ਉੱਤੇ
ਆਪਣੀ ਸਜ਼ਾ ਦੀ ਗਤੀ ਅਤੇ ਅੰਤ ਨੂੰ ਪੂਰਾ ਕਰੇਗਾ।”#9:28 ਯਸ਼ਾ 10:22-23 (ਸੈਪਟੁਜਿੰਟ ਦੇਖੋ)
29ਇਹ ਉਵੇਂ ਹੀ ਯਸ਼ਾਯਾਹ ਨੇ ਪਹਿਲਾਂ ਕਿਹਾ ਸੀ:
“ਜਦ ਤੱਕ ਸਰਵਸ਼ਕਤੀਮਾਨ ਪਰਮੇਸ਼ਵਰ
ਸਾਡੇ ਲਈ ਅੰਸ ਨੂੰ ਨਾ ਛੱਡਦਾ,
ਅਸੀਂ ਸੋਦੋਮ ਵਰਗੇ ਹੋ ਜਾਂਦੇ,
ਅਸੀਂ ਗਾਮੂਰਾਹ ਵਰਗੇ ਬਣ ਜਾਂਦੇ।”#9:29 ਯਸ਼ਾ 1:9; ਉਤ 18:20; 19:24-25
ਇਸਰਾਏਲ ਦਾ ਅਵਿਸ਼ਵਾਸ
30ਤਾਂ ਫਿਰ ਅਸੀਂ ਕੀ ਆਖੀਏ? ਕਿ ਪਰਾਈਆਂ ਕੌਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ, ਉਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਉਹ ਧਰਮ ਨੂੰ ਜੋ ਵਿਸ਼ਵਾਸ ਦੁਆਰਾ ਹੈ। 31ਪਰ ਇਸਰਾਏਲ ਦੇ ਲੋਕ, ਜਿਨ੍ਹਾਂ ਨੇ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕੀਤਾ ਪਰ ਫਿਰ ਵੀ ਉਹ ਅਸਫ਼ਲ ਰਹੇ। 32ਇਸ ਦਾ ਕੀ ਕਾਰਨ ਹੈ? ਕਿਉਂਕਿ ਉਹਨਾਂ ਨੇ ਇਸ ਦੀ ਪਾਲਣਾ ਨਿਹਚਾ ਨਾਲ ਨਹੀਂ ਕੀਤੀ, ਪਰ ਉਹਨਾਂ ਇਹ ਕੰਮਾਂ ਦੁਆਰਾ ਕੀਤੀ। ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ। 33ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਇਸ ਤਰ੍ਹਾਂ ਲਿਖਿਆ ਹੋਇਆਂ ਹੈ:
“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ ਰੱਖਦਾ ਹਾਂ,
ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ,
ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।”#9:33 ਯਸ਼ਾ 28:16

ទើបបានជ្រើសរើសហើយ៖

ਰੋਮਿਆਂ 9: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល