ਉਤਪਤ 17
17
ਸੁੰਨਤ ਦਾ ਨੇਮ
1ਜਦੋਂ ਅਬਰਾਮ 99 ਸਾਲਾਂ ਦਾ ਸੀ ਤਾਂ ਯਾਹਵੇਹ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ#17:1 ਸਰਵਸ਼ਕਤੀਮਾਨ ਪਰਮੇਸ਼ਵਰ ਇਬਰਾਨੀ ਭਾਸ਼ਾ ਵਿੱਚ ਅਲ-ਸ਼ਦਾਈ ਹਾਂ; ਮੇਰੇ ਅੱਗੇ ਵਫ਼ਾਦਾਰੀ ਨਾਲ ਚੱਲ ਅਤੇ ਸੰਪੂਰਨ ਹੋ। 2ਤਦ ਮੈਂ ਆਪਣੇ ਅਤੇ ਤੇਰੇ ਵਿਚਕਾਰ ਆਪਣਾ ਨੇਮ ਬੰਨ੍ਹਾਂਗਾ ਅਤੇ ਮੈਂ ਤੈਨੂੰ ਗਿਣਤੀ ਵਿੱਚ ਹੱਦੋਂ ਬਾਹਲਾ ਵਧਾਵਾਂਗਾ।”
3ਤਦ ਅਬਰਾਮ ਮੂੰਹ ਦੇ ਭਾਰ ਡਿੱਗ ਪਿਆ ਅਤੇ ਪਰਮੇਸ਼ਵਰ ਨੇ ਉਸ ਨੂੰ ਆਖਿਆ, 4“ਮੇਰਾ ਤੇਰੇ ਨਾਲ ਇਹ ਨੇਮ ਹੈ ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਂਗਾ। 5ਹੁਣ ਤੈਨੂੰ ਅਬਰਾਮ#17:5 ਅਬਰਾਮ ਅਰਥ ਮਹਾਨ ਪਿਤਾ ਨਹੀਂ ਕਿਹਾ ਜਾਵੇਗਾ ਤੇਰਾ ਨਾਮ ਅਬਰਾਹਾਮ#17:5 ਅਬਰਾਹਾਮ ਅਰਥ ਬਹੁਤਿਆਂ ਦਾ ਪਿਤਾ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ। 6ਮੈਂ ਤੈਨੂੰ ਬਹੁਤ ਫਲਦਾਇਕ ਬਣਾਵਾਂਗਾ, ਮੈਂ ਤੇਰੇ ਵਿੱਚੋਂ ਕੌਮਾਂ ਬਣਾਵਾਂਗਾ ਅਤੇ ਤੇਰੇ ਵਿੱਚੋਂ ਰਾਜੇ ਨਿੱਕਲਣਗੇ। 7ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਜੋ ਕਿ ਤੇਰਾ ਪਰਮੇਸ਼ਵਰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਦਾ ਪਰਮੇਸ਼ਵਰ ਹੋਵਾਂਗਾ। 8ਕਨਾਨ ਦੀ ਸਾਰੀ ਧਰਤੀ ਜਿੱਥੇ ਤੁਸੀਂ ਹੁਣ ਪਰਦੇਸੀ ਹੋ ਕੇ ਵੱਸਦੇ ਹੋ, ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦੇ ਦਿਆਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।”
9ਤਦ ਪਰਮੇਸ਼ਵਰ ਨੇ ਅਬਰਾਹਾਮ ਨੂੰ ਕਿਹਾ, “ਤੂੰ ਮੇਰੇ ਨੇਮ ਦੀ ਪਾਲਣਾ ਕਰ ਤੂੰ ਅਤੇ ਤੇਰੇ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਨੇਮ ਦੀ ਪਾਲਣਾ ਕਰਨ। 10ਇਹ ਮੇਰਾ ਨੇਮ ਤੇਰੇ ਨਾਲ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨਾਲ ਹੈ, ਜਿਸ ਨੇਮ ਦੀ ਤੂੰ ਪਾਲਣਾ ਕਰਨੀ ਹੈ: ਤੁਹਾਡੇ ਵਿੱਚੋਂ ਹਰੇਕ ਪੁਰਖ ਦੀ ਸੁੰਨਤ ਕੀਤੀ ਜਾਵੇ। 11ਤੁਸੀਂ ਆਪਣੇ ਬਦਨ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ। 12ਆਉਣ ਵਾਲੀਆਂ ਪੀੜ੍ਹੀਆਂ ਲਈ ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁੰਨਤ ਹੋਣੀ ਚਾਹੀਦੀ ਹੈ ਜੋ ਅੱਠ ਦਿਨਾਂ ਦਾ ਹੈ, ਉਹਨਾਂ ਵਿੱਚ ਜਿਹੜੇ ਤੁਹਾਡੇ ਘਰ ਵਿੱਚ ਜੰਮੇ ਹਨ ਜਾਂ ਪਰਦੇਸੀਆਂ ਤੋਂ ਪੈਸੇ ਨਾਲ ਖਰੀਦੇ ਗਏ ਹਨ, ਜਿਹੜੇ ਤੁਹਾਡੀ ਸੰਤਾਨ ਨਹੀਂ ਹਨ। 13ਭਾਵੇਂ ਤੁਹਾਡੇ ਘਰ ਵਿੱਚ ਜੰਮੇ ਹੋਣ ਜਾਂ ਤੁਹਾਡੇ ਪੈਸੇ ਨਾਲ ਖਰੀਦੇ ਗਏ ਹੋਣ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ। ਤੁਹਾਡੇ ਸਰੀਰ ਵਿੱਚ ਮੇਰਾ ਨੇਮ ਇੱਕ ਸਦੀਵੀ ਨੇਮ ਹੋਣਾ ਹੈ। 14ਜਿਹੜਾ ਵੀ ਅਸੁੰਨਤੀ ਪੁਰਸ਼, ਜਿਸ ਦੀ ਸਰੀਰ ਵਿੱਚ ਸੁੰਨਤ ਨਹੀਂ ਹੋਈ, ਉਹ ਆਪਣੇ ਲੋਕਾਂ ਵਿੱਚੋਂ ਅਲੱਗ ਕਰ ਦਿੱਤਾ ਜਾਵੇਗਾ। ਕਿਉਂਕਿ ਉਸਨੇ ਮੇਰਾ ਨੇਮ ਤੋੜ ਦਿੱਤਾ ਹੈ।”
15ਪਰਮੇਸ਼ਵਰ ਨੇ ਅਬਰਾਹਾਮ ਨੂੰ ਇਹ ਵੀ ਕਿਹਾ, “ਜੋ ਤੇਰੀ ਪਤਨੀ ਸਾਰਈ ਲਈ ਹੈ, ਤੂੰ ਹੁਣ ਉਸ ਨੂੰ ਸਾਰਈ ਨਹੀਂ ਕਹੇਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਤੈਨੂੰ ਇੱਕ ਪੁੱਤਰ ਜ਼ਰੂਰ ਦਿਆਂਗਾ। ਮੈਂ ਉਸ ਨੂੰ ਅਸੀਸ ਦਿਆਂਗਾ ਤਾਂ ਜੋ ਉਹ ਕੌਮਾਂ ਦੀ ਮਾਂ ਬਣੇ; ਉਸ ਤੋਂ ਕੌਮਾਂ ਦੇ ਰਾਜੇ ਆਉਣਗੇ।”
17ਅਬਰਾਹਾਮ ਮੂਧੇ ਮੂੰਹ ਡਿੱਗ ਪਿਆ। ਉਹ ਹੱਸਿਆ ਅਤੇ ਆਪਣੇ ਆਪ ਨੂੰ ਕਿਹਾ, “ਕੀ 100 ਸਾਲ ਦੇ ਮਨੁੱਖ ਲਈ ਪੁੱਤਰ ਪੈਦਾ ਹੋਵੇਗਾ? ਕੀ ਸਾਰਾਹ 90 ਸਾਲ ਦੀ ਉਮਰ ਵਿੱਚ ਬੱਚੇ ਨੂੰ ਜਨਮ ਦੇਵੇਗੀ?” 18ਅਤੇ ਅਬਰਾਹਾਮ ਨੇ ਪਰਮੇਸ਼ਵਰ ਨੂੰ ਆਖਿਆ, ਜੇ ਇਸਮਾਏਲ ਤੇਰੀ ਬਰਕਤ ਵਿੱਚ ਜਿਉਂਦਾ ਰਹੇ!
19ਤਦ ਪਰਮੇਸ਼ਵਰ ਨੇ ਆਖਿਆ, “ਹਾਂ, ਪਰ ਤੇਰੀ ਪਤਨੀ ਸਾਰਾਹ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਹ ਨੂੰ ਇਸਹਾਕ#17:19 ਇਸਹਾਕ ਅਰਥ ਉਹ ਹੱਸਿਆ ਆਖੇਂਗਾ ਅਤੇ ਮੈਂ ਉਹ ਦੇ ਨਾਲ ਆਪਣਾ ਨੇਮ ਉਸ ਤੋਂ ਬਾਅਦ ਉਸ ਦੀ ਸੰਤਾਨ ਲਈ ਸਦੀਪਕ ਨੇਮ ਵਜੋਂ ਕਾਇਮ ਕਰਾਂਗਾ। 20ਅਤੇ ਇਸਮਾਏਲ ਲਈ, ਮੈਂ ਤੇਰੀ ਸੁਣੀ ਹੈ: ਮੈਂ ਉਸਨੂੰ ਜ਼ਰੂਰ ਅਸੀਸ ਦਿਆਂਗਾ; ਮੈਂ ਉਸਨੂੰ ਫਲਦਾਇਕ ਬਣਾਵਾਂਗਾ ਅਤੇ ਉਸਦੀ ਗਿਣਤੀ ਬਹੁਤ ਵਧਾਵਾਂਗਾ। ਉਹ ਬਾਰਾਂ ਸ਼ਾਸਕਾਂ ਦਾ ਪਿਤਾ ਹੋਵੇਗਾ, ਅਤੇ ਮੈਂ ਉਸਨੂੰ ਇੱਕ ਮਹਾਨ ਕੌਮ ਬਣਾਵਾਂਗਾ। 21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਬੰਨ੍ਹਾਂਗਾ, ਜਿਸ ਨੂੰ ਸਾਰਾਹ ਅਗਲੇ ਸਾਲ ਇਸ ਸਮੇਂ ਤੱਕ ਤੇਰੇ ਲਈ ਜਨਮ ਦੇਵੇਗੀ।” 22ਜਦੋਂ ਉਹ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ਵਰ ਉਹ ਦੇ ਕੋਲੋਂ ਉੱਠ ਗਿਆ।
23ਉਸੇ ਦਿਨ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ ਨੂੰ ਅਤੇ ਉਹਨਾਂ ਸਭਨਾਂ ਨੂੰ ਜੋ ਉਸ ਦੇ ਘਰ ਵਿੱਚ ਜੰਮੇ ਜਾਂ ਆਪਣੇ ਪੈਸੇ ਨਾਲ ਖਰੀਦੇ ਸਨ, ਆਪਣੇ ਘਰ ਦੇ ਹਰੇਕ ਪੁਰਖ ਨੂੰ ਲੈ ਕੇ ਉਹਨਾਂ ਦੀ ਸੁੰਨਤ ਕੀਤੀ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਕਿਹਾ ਸੀ। 24ਜਦੋਂ ਅਬਰਾਹਾਮ ਦੀ ਸੁੰਨਤ ਹੋਈ ਤਾਂ ਉਹ 99 ਸਾਲਾਂ ਦਾ ਸੀ, 25ਅਤੇ ਉਸ ਦਾ ਪੁੱਤਰ ਇਸਮਾਏਲ 13 ਸਾਲਾਂ ਦਾ ਸੀ ਜਦੋਂ ਉਸ ਦੀ ਸੁੰਨਤ ਹੋਈ ਸੀ। 26ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਸੁੰਨਤ ਉਸੇ ਦਿਨ ਹੋਈ। 27ਅਤੇ ਅਬਰਾਹਾਮ ਦੇ ਘਰਾਣੇ ਦੇ ਹਰੇਕ ਪੁਰਖ ਦੀ, ਜੋ ਉਸ ਦੇ ਘਰ ਵਿੱਚ ਜੰਮੇ ਜਾਂ ਪਰਦੇਸੀਆਂ ਤੋਂ ਖਰੀਦੇ ਹੋਏ ਸਨ, ਦੀ ਸੁੰਨਤ ਉਹ ਦੇ ਨਾਲ ਕੀਤੀ ਗਈ।
ទើបបានជ្រើសរើសហើយ៖
ਉਤਪਤ 17: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.