ਕੂਚ 11

11
ਪਹਿਲੌਠਿਆਂ ਤੇ ਮਹਾਂਮਾਰੀ
1ਹੁਣ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਮੈਂ ਫ਼ਿਰਾਊਨ ਅਤੇ ਮਿਸਰ ਉੱਤੇ ਇੱਕ ਹੋਰ ਬਿਪਤਾ ਲਿਆਵਾਂਗਾ। ਉਸ ਤੋਂ ਬਾਅਦ, ਉਹ ਤੁਹਾਨੂੰ ਇੱਥੋਂ ਜਾਣ ਦੇਵੇਗਾ ਅਤੇ ਜਦੋਂ ਉਹ ਕਰੇਗਾ, ਤਾਂ ਉਹ ਤੁਹਾਨੂੰ ਇੱਥੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗਾ। 2ਲੋਕਾਂ ਨੂੰ ਦੱਸੋ ਕਿ ਮਰਦ ਅਤੇ ਔਰਤਾਂ ਇੱਕੋ ਜਿਹੇ ਹਨ ਕਿ ਉਹ ਆਪਣੇ ਗੁਆਂਢੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਮੰਗਣ।” 3ਯਾਹਵੇਹ ਨੇ ਮਿਸਰੀਆਂ ਨੂੰ ਇਸਰਾਏਲ ਦੇ ਲੋਕਾਂ ਦੇ ਪ੍ਰਤੀ ਦਿਆਲੂ ਕੀਤਾ, ਅਤੇ ਮੋਸ਼ੇਹ ਨੂੰ ਖੁਦ ਮਿਸਰ ਵਿੱਚ ਫ਼ਿਰਾਊਨ ਦੇ ਅਧਿਕਾਰੀਆਂ ਅਤੇ ਲੋਕਾਂ ਤੋਂ ਬਹੁਤ ਸਾਰਾ ਆਦਰ ਮਿਲਿਆ।
4ਇਸ ਲਈ ਮੋਸ਼ੇਹ ਨੇ ਆਖਿਆ, “ਯਾਹਵੇਹ ਇਹੀ ਆਖਦਾ ਹੈ ਕਿ ‘ਅੱਧੀ ਰਾਤ ਦੇ ਕਰੀਬ ਮੈਂ ਪੂਰੇ ਮਿਸਰ ਵਿੱਚ ਦੀ ਲੰਘਣ ਵਾਲਾ ਹਾਂ। 5ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ। 6ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ। 7ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ। 8ਤੇਰੇ ਇਹ ਸਾਰੇ ਅਧਿਕਾਰੀ ਮੇਰੇ ਕੋਲ ਆਉਣਗੇ, ਮੇਰੇ ਅੱਗੇ ਮੱਥਾ ਟੇਕਣਗੇ ਅਤੇ ਕਹਿਣਗੇ, ‘ਜਾਓ, ਤੂੰ ਅਤੇ ਸਾਰੇ ਲੋਕ ਜੋ ਤੇਰੇ ਮਗਰ ਆਉਂਦੇ ਹਨ!’ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਤਦ ਮੋਸ਼ੇਹ ਕ੍ਰੋਧ ਨਾਲ ਫ਼ਿਰਾਊਨ ਦੇ ਕੋਲੋ ਚਲਾ ਗਿਆ।
9ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਫ਼ਿਰਾਊਨ ਤੇਰੀ ਗੱਲ ਸੁਣਨ ਤੋਂ ਇਨਕਾਰ ਕਰੇਗਾ, ਤਾਂ ਜੋ ਮਿਸਰ ਵਿੱਚ ਮੇਰੇ ਅਚੰਭੇ ਕੰਮ ਵੱਧ ਜਾਣ।” 10ਮੋਸ਼ੇਹ ਅਤੇ ਹਾਰੋਨ ਨੇ ਇਹ ਸਾਰੇ ਅਚੰਭੇ ਕੰਮ ਫ਼ਿਰਾਊਨ ਦੇ ਸਾਹਮਣੇ ਕੀਤੇ ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਆਪਣੇ ਦੇਸ਼ ਤੋਂ ਬਾਹਰ ਨਾ ਜਾਣ ਦਿੱਤਾ।

ទើបបានជ្រើសរើសហើយ៖

ਕੂਚ 11: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល