ਰਸੂਲਾਂ 5:3-5
ਰਸੂਲਾਂ 5:3-5 PCB
ਤਦ ਪਤਰਸ ਨੇ ਆਖਿਆ, “ਹਨਾਨਿਯਾਹ, ਸ਼ੈਤਾਨ ਨੇ ਤੇਰੇ ਮਨ ਨੂੰ ਕਿਉਂ ਭਰ ਦਿੱਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ ਅਤੇ ਉਸ ਜ਼ਮੀਨ ਦੇ ਮੁੱਲ ਵਿੱਚੋਂ ਤੁਸੀਂ ਆਪਣੇ ਲਈ ਰੱਖਿਆ ਹੈ? ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜ਼ਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।” ਜਦੋਂ ਹਨਾਨਿਯਾਹ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਡਿੱਗ ਪਿਆ ਅਤੇ ਮਰ ਗਿਆ। ਅਤੇ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ।