ਰੋਮੀਆਂ ਨੂੰ 3
3
ਇਨਸਾਨ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ
1ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦੀ ਕੀ ਲਾਭ ਹੈ? 2ਹਰ ਪਰਕਾਰ ਕਰਕੇ ਬਹੁਤ । ਪਹਿਲੋਂ ਤਾਂ ਇਹ ਜੋ ਪਰਮੇਸ਼ੁਰ ਦੀਆਂ ਬਾਣੀਆਂ ਉਨ੍ਹਾਂ ਨੂੰ ਸੋਂਪੀਆਂ ਗਈਆਂ 3ਫੇਰ ਭਾਵੇਂ ਕਈ ਬੇ ਵਫ਼ਾ ਨਿੱਕਲੇ ਤਾਂ ਕੀ ਹੋਇਆ? ਭਲਾ, ਓਹਨਾਂ ਦੀ ਬੇ ਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਅਵਿਰਥਾ ਕਰ ਸੱਕਦੀ ਹੈ ? 4ਕਦੇ ਨਹੀਂ ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ #ਜ਼. 51:4–
ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇਂ
ਅਤੇ ਆਪਣੇ ਨਿਆਉਂ ਵਿੱਚ ਜਿੱਤ ਜਾਵੇਂ।।
5ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ? ਭਲਾ, ਪਰਮੇਸ਼ੁਰ ਅਨਿਆਈ ਹੈ ਜਿਹੜਾ ਕ੍ਰੋਧ ਪਾਉਂਦਾ ਹੈ? (ਮੈਂ ਲੋਕਾਂ ਵਾਂਙੁ ਆਖਦਾ ਹਾਂ 6ਕਦੇ ਨਹੀਂ ! ਤਾਂ ਫੇਰ ਪਰਮੇਸ਼ੁਰ ਜਗਤ ਦਾ ਨਿਆਉਂ ਕਿਵੇਂ ਕਰੇਗਾ? 7ਪਰ ਜੇ ਪਰਮੇਸ਼ੁਰ ਦਾ ਸਤ ਮੇਰੇ ਕੁਸਤ ਕਰਕੇ ਉਹ ਦੀ ਵਡਿਆਈ ਵਾਫ਼ਰ ਕਰਦਾ ਹੈ ਤਾਂ ਕਾਹ ਨੂੰ ਮੈਂ ਅਜੇ ਤੀਕ ਪਾਪੀ ਵਾਂਙੁ ਦੋਸ਼ੀ ਠਹਿਰਾਇਆ ਜਾਂਦਾ ਹਾਂ? 8ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਊਜ ਲਾਈ ਜਾਂਦੀ ਹੈ ਅਰ ਜਿਵੇਂ ਕਈ ਆਖਦੇ ਹਨ ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਭਈ ਇਸ ਤੋਂ ਭਲਿਆਈ ਨਿੱਕਲੇ। ਸੋ ਇਹੋ ਜਿਹਿਆਂ ਉੱਤੇ ਦੰਡ ਦੀ ਆਗਿਆ ਜਥਾਰਥ ਹੈ।।
9ਤਾਂ ਫੇਰ ਕੀ? ਭਲਾ, ਅਸੀਂ ਓਹਨਾਂ ਨਾਲੋਂ ਚੰਗੇ ਹਾਂ? ਰਤਾ ਭੀ ਨਹੀਂ ! ਕਿਉਂ ਜੋ ਅਸੀਂ ਤਾਂ ਅੱਗੇ ਆਖ ਬੈਠੇ ਹਾਂ ਸੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ 10ਜਿਵੇਂ ਲਿਖਿਆ ਹੋਇਆ ਹੈ, #ਜ਼. 14:1-3; 53:1-3 -
ਕੋਈ ਧਰਮੀ ਨਹੀਂ, ਇੱਕ ਵੀ ਨਹੀਂ
11ਕੋਈ ਸਮਝਣ ਵਾਲਾ ਨਹੀਂ,
ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ।
12ਓਹ ਸਭ ਕੁਰਾਹੇ ਪੈ ਗਏ,
ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ,
ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ ।
13ਓਹਨਾਂ ਦਾ ਸੰਘ ਖੁਲ੍ਹੀ ਹੋਈ ਕਬਰ ਹੈ,
ਓਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ ਛਲ
ਕੀਤਾ ਹੈ,
ਓਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ
14ਉਹਨਾਂ ਦਾ ਮੁਖ ਸਰਾਪ
ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ,
15ਓਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ,
16ਓਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,
17ਅਤੇ ਓਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,
18ਓਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਭੈ ਹੈ ਨਹੀਂ ।।
19ਹੁਣ ਅਸੀਂ ਜਾਣਦੇ ਹਾਂ ਭਈ ਸ਼ਰਾ ਜੋ ਕੁਝ ਆਖਦੀ ਹੈ ਸੋ ਸ਼ਰਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਉਂ ਦੇ ਹੇਠ ਆ ਜਾਵੇ 20ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।।
21ਪਰ ਹੁਣ ਸ਼ਰਾ ਦੇ ਬਾਝੋਂ ਪਰਮੇਸ਼ੁਰ ਦਾ ਧਰਮ ਪਰਗਟ ਹੋਇਆ ਹੈ ਅਤੇ ਸ਼ਰਾ ਅਤੇ ਨਬੀ ਉਹ ਦੀ ਸਾਖੀ ਦਿੰਦੇ ਹਨ 22ਅਰਥਾਤ ਪਰਮੇਸ਼ੁਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ। ਇਹ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਨਿਹਚਾ ਕਿਉਂ ਕਰਦੇ ਹਨ ਜੋ ਕੁਝ ਭਿੰਨ ਭੇਦ ਨਹੀਂ ਹੈ 23ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ 24ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ 25ਜਿਹ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ 26ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।। 27ਸੋ ਹੁਣ ਘਮੰਡ ਕਿੱਥੇ? ਉਹ ਤਾਂ ਰਹਿ ਗਿਆ। ਕਿਹੋ ਜਿਹੀ ਬਿਧੀ ਨਾਲ? ਭਲਾ, ਕਰਮਾਂ ਦੀ ? ਨਹੀਂ। ਸਗੋਂ ਨਿਹਚਾ ਦੀ ਬਿਧੀ ਨਾਲ 28ਇਸ ਲਈ ਅਸੀਂ ਇਹ ਵਿਚਾਰਦੇ ਹਾਂ ਭਈ ਮਨੁੱਖ ਸ਼ਰਾ ਦੇ ਕਰਮਾਂ ਦੇ ਬਾਝੋਂ ਨਿਹਚਾ ਹੀ ਨਾਲ ਧਰਮੀ ਠਹਿਰਾਇਆ ਜਾਂਦਾ ਹੈ 29ਅਥਵਾ ਕੀ ਪਰਮੇਸ਼ੁਰ ਨਿਰਾ ਯਹੂਦੀਆਂ ਦਾ ਹੈ ਅਤੇ ਪਰਾਈਆਂ ਕੌਮਾਂ ਦਾ ਨਹੀਂ? ਆਹੋ, ਪਰਾਈਆਂ ਕੌਮਾਂ ਦਾ ਭੀ ਹੈ 30ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਨਿਹਚਾ ਤੋਂ ਅਤੇ ਅਸੁੰਨਤੀਆਂ ਨੂੰ ਨਿਹਚਾ ਹੀ ਦੇ ਕਾਰਨ ਧਰਮੀ ਠਹਿਰਾਵੇਗਾ 31ਉਪਰੰਤ ਕੀ ਅਸੀਂ ਸ਼ਰਾ ਨੂੰ ਨਿਹਚਾ ਦੇ ਕਾਰਨ ਅਵਿਰਥਾ ਕਰਦੇ ਹਾਂ? ਕਦੇ ਨਹੀਂ, ਸਗੋਂ ਸ਼ਰਾ ਨੂੰ ਕਾਇਮ ਰੱਖਦੇ ਹਾਂ।।
ទើបបានជ្រើសរើសហើយ៖
ਰੋਮੀਆਂ ਨੂੰ 3: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.