ਨਹੂਮ 2
2
ਨੀਨਵਾਹ ਦੀ ਬਰਬਾਦੀ
1ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, -
ਗੜ੍ਹ ਦੀ ਰਾਖੀ ਕਰ, ਰਾਹ ਤੱਕ,
ਕਮਰ ਕੱਸ, ਆਪਣਾ ਬਲ ਬਹੁਤ ਵਧਾ!।।
2ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ
ਇਸਰਾਏਲ ਦੀ ਉੱਤਮਤਾਈ ਵਾਂਙੁ ਮੋੜ ਦੇਵੇਗਾ,
ਕਿਉਂ ਜੋ ਲੁਟੇਰਿਆ ਨੇ ਓਹਨਾਂ ਨੂੰ ਖਾਲੀ ਕੀਤਾ,
ਅਤੇ ਓਹਨਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।।
3ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ
ਹੋਈਆਂ ਹਨ,
ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ,
ਰਥ ਦਾ ਅਸਪਾਤ ਅੱਗ ਵਾਂਙੁ ਚਮਕਦਾ ਹੈ,
ਉਹ ਦੀ ਤਿਆਰੀ ਦੇ ਦਿਨ ਵਿੱਚ,
ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
4ਰਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ,
ਓਹ ਚੌਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ,
ਵੇਖਣ ਵਿੱਚ ਓਹ ਮਸਾਲਾਂ ਵਰਗੇ ਹਨ,
ਓਹ ਬਿਜਲੀ ਵਾਂਙੁ ਦੌੜਦੇ ਹਨ!
5ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ,
ਓਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ,
ਓਹ ਉਸ ਦੀ ਸਫੀਲ ਵੱਲ ਨੱਸਦੇ ਹਨ,
ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ।।
6ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ,
ਅਤੇ ਮਹਿਲ ਗਲ ਜਾਂਦਾ ਹੈ।
7ਫੈਸਲਾ ਹੋ ਗਿਆ – ਉਹ ਬੇਪੜਦ ਕੀਤੀ ਜਾਂਦੀ
ਹੈ,
ਉਹ ਲੈ ਜਾਈ ਜਾਂਦੀ ਹੈ,
ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼
ਵਾਂਙੁ ਗੁਟਕਦੀਆਂ ਹਨ,
ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
8ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਙੁ ਹੈ,
ਓਹ ਵਗ ਜਾਂਦੇ ਹਨ, - "ਠਹਿਰੋ, ਠਹਿਰੋ!" –
ਪਰ ਓਹ ਨਹੀਂ ਮੁੜਦੇ!
9ਚਾਂਦੀ ਲੁੱਟੋ! ਸੋਨਾ ਲੁੱਟੋ!
ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ,
ਸਾਰੇ ਪਦਾਰਥਾਂ ਦਾ ਮਾਲ ਧਨ ਵੀ!।।
10ਉਹ ਖਾਲੀ, ਸੁੰਞੀ ਅਤੇ ਵਿਰਾਨ ਹੈ,
ਦਿਲ ਪੰਘਰ ਜਾਂਦਾ, ਗੋਡੇ ਭਿੜਦੇ ਹਨ,
ਕਸ਼ਟ ਸਾਰਿਆਂ ਲੱਕਾਂ ਵਿੱਚ ਹੈ,
ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
11ਬਬਰ ਸ਼ੇਰਨੀਆਂ ਦੀ ਖੋਹ ਕਿੱਥੇ ਹੈ,
ਅਤੇ ਜੁਆਨ ਬਬਰ ਸ਼ੇਰਾਂ ਦੇ ਖਾਣ ਦਾ ਥਾਂ,
ਜਿੱਥੇ ਬਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ,
ਅਤੇ ਬਬਰ ਸ਼ੇਰਾਂ ਦੇ ਬੱਚੇ ਸਨ,
ਅਤੇ ਕੋਈ ਓਹਨਾਂ ਨੂੰ ਨਹੀਂ ਛੇੜਦਾ ਸੀ?
12ਬਬਰ ਸ਼ੇਰਾਂ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ
ਪਾੜਿਆ,
ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ
ਘੁੱਟਿਆ,
ਅਤੇ ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ
ਲਿਆ ਹੈ,
ਅਤੇ ਆਪਣੀਆਂ ਖੋਹਾਂ ਨੂੰ ਪਾੜੇ ਹੋਏ ਮਾਸ
ਨਾਲ।।
13ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ
ਵਾਕ ਹੈ,
ਮੈਂ ਉਹ ਦੇ ਰਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ,
ਅਤੇ ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ,
ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ,
ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ
ਦੇਵੇਗੀ।।
ទើបបានជ្រើសរើសហើយ៖
ਨਹੂਮ 2: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.