ਮੀਕਾਹ 3
3
ਭੈੜੇ ਆਗੂ ਅਤੇ ਲੋਭੀ ਨਬੀ
1ਮੈਂ ਆਖਿਆ,
ਯਾਕੂਬ ਦੇ ਮੁਖੀਓ,
ਅਤੇ ਇਸਰਾਏਲ ਦੇ ਘਰਾਣੇ ਦੇ ਆਗੂਓ, ਸੁਣਿਓ!
ਤੁਹਾਨੂੰ ਇਨਸਾਫ਼ ਨਹੀਂ ਜਾਣਨਾ ਚਾਹੀਦਾ?
2ਤੁਸੀਂ ਜੋ ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ ਹੋ,
ਜੋ ਓਹਨਾਂ ਤੋਂ ਓਹਨਾਂ ਦੀ ਖੱਲ,
ਅਤੇ ਓਹਨਾਂ ਦੀਆਂ ਹੱਡੀਆਂ ਤੋਂ ਓਹਨਾਂ ਦਾ ਮਾਸ
ਨੋਚਦੇ ਹੋ, -
3ਤੁਸੀਂ ਜੋ ਮੇਰੀ ਪਰਜਾ ਦਾ ਮਾਸ ਖਾਂਦੇ ਹੋ,
ਓਹਨਾਂ ਦੀ ਖੱਲ ਓਹਨਾਂ ਦੇ ਉੱਤੋਂ ਲਾਹੁੰਦੇ ਹੋ,
ਓਹਨਾਂ ਦੀਆਂ ਹੱਡੀਆਂ ਭੰਨ ਸੁੱਟਦੇ ਹੋ,
ਅਤੇ ਓਹਨਾਂ ਨੂੰ ਟੋਟੇ ਟੋਟੇ ਕਰ ਦਿੰਦੇ ਹੋ,
ਜਿਵੇਂ ਦੇਗ ਵਿੱਚ ਯਾ ਵਲਟੋਹੇ ਵਿੱਚ ਮਾਸ!
4ਤਦ ਓਹ ਯਹੋਵਾਹ ਅੱਗੇ ਦੁਹਾਈ ਦੇਣਗੇ,
ਪਰ ਉਹ ਓਹਨਾਂ ਨੂੰ ਉੱਤਰ ਨਾ ਦੇਵੇਗਾ,
ਅਤੇ ਉਹ ਸਮੇਂ ਉਹ ਆਪਣਾ ਮੂੰਹ ਓਹਨਾਂ ਤੋਂ ਲੁਕਾ
ਲਵੇਗਾ,
ਜਿਵੇਂ ਓਹਨਾਂ ਨੇ ਭੈੜੇ ਕੰਮ ਕੀਤੇ ਹਨ।।
5ਉਨ੍ਹਾਂ ਨਬੀਆਂ ਦੇ ਵਿਖੇ ਜਿਹੜੇ ਮੇਰੀ ਪਰਜਾ ਨੂੰ
ਕੁਰਾਹੇ ਪਾਉਂਦੇ ਹਨ,
ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਜਦ ਓਹ ਦੰਦੀਆਂ ਵੱਢਦੇ ਹਨ,
ਤਾਂ "ਸ਼ਾਂਤੀ" ਪੁਕਾਰਦੇ ਹਨ,
ਪਰ ਜੋ ਓਹਨਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਦਿੰਦਾ,
ਉਸ ਦੇ ਵਿਰੁੱਧ ਲੜਾਈ ਦੀ ਤਿਆਰੀ ਕਰਦੇ ਹਨ।
6ਸੋ ਤੁਹਾਡੇ ਲਈ ਰਾਤ ਬਿਨਾ ਦ੍ਰਿਸ਼ਟੀ ਤੋਂ,
ਅਤੇ ਤੁਹਾਡੇ ਲਈ ਅਨ੍ਹੇਰਾ ਬਿਨਾ ਫਾਲ ਪਾਉਣ ਤੋਂ
ਰਹੇਗਾ,
ਸੂਰਜ ਨਬੀਆਂ ਤੋਂ ਅਸਤ ਹੋ ਜਾਵੇਗਾ,
ਅਤੇ ਦਿਨ ਓਹਨਾਂ ਦੇ ਉੱਤੇ ਅਨ੍ਹੇਰਾ ਹੋ ਜਾਵੇਗਾ ।
7ਦਰਸ਼ੀ ਲੱਜਿਆਵਾਨ ਹੋ ਜਾਣਗੇ,
ਫਾਲ ਪਾਉਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ,
ਓਹ ਸਭ ਆਪਣੇ ਬੁੱਲਾਂ ਨੂੰ ਕੱਜਣਗੇ,
ਕਿਉਂ ਜੋ ਪਰਮੇਸ਼ੁਰ ਵੱਲੋਂ ਕੋਈ ਉੱਤਰ ਨਹੀਂ।
8ਪਰ ਮੇਰੇ ਵਿਖੇ ਏਹ ਹੈ ਕਿ ਮੈਂ ਬਲ ਨਾਲ ਭਰਪੂਰ
ਹਾਂ,
ਯਹੋਵਾਹ ਦੇ ਆਤਮਾ ਦੇ ਰਾਹੀਂ,
ਨਾਲੇ ਨਿਆਉਂ ਅਤੇ ਸ਼ਕਤੀ ਨਾਲ,
ਭਈ ਮੈਂ ਯਾਕੂਬ ਨੂੰ ਉਹ ਦਾ ਅਪਰਾਧ,
ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।।
9ਹੇ ਯਾਕੂਬ ਦੇ ਘਰਾਣੇ ਦੇ ਮੁਖੀਓ,
ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਏਹ ਸੁਣਿਓ!
ਤੁਸੀਂ ਜੋ ਇਨਸਾਫ਼ ਤੋਂ ਘਿਣ ਕਰਦੇ ਹੋ,
ਅਤੇ ਸਾਰੀ ਸਿਧਿਆਈ ਨੂੰ ਮਰੋੜਦੇ ਹੋ,
10ਜੋ ਸੀਯੋਨ ਨੂੰ ਲਹੂ ਨਾਲ ਉਸਾਰਦੇ ਹੋ,
ਅਤੇ ਯਰੂਸ਼ਲਮ ਨੂੰ ਬਦੀ ਨਾਲ।
11ਉਸ ਦੇ ਮੁਖੀਏ ਵੱਢੀ ਲੈ ਕੇ ਨਿਆਉਂ ਕਰਦੇ ਹਨ,
ਉਸ ਦੇ ਜਾਜਕ ਭਾੜੇ ਉੱਤੇ ਸਿਖਾਉਂਦੇ ਹਨ,
ਉਸ ਦੇ ਨਬੀ ਰੋਕੜ ਲਈ ਫਾਲ ਪਾਉਂਦੇ ਹਨ,
ਤਾਂ ਵੀ ਓਹ ਏਹ ਆਖ ਕੇ ਯਹੋਵਾਹ ਉੱਤੇ ਸਹਾਰਾ
ਲੈਂਦੇ ਹਨ, -
ਭਲਾ, ਯਹੋਵਾਹ ਸਾਡੇ ਵਿੱਚ ਨਹੀਂ ਹੈ?
ਕੋਈ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ!
12ਏਸ ਲਈ ਤੁਹਾਡੇ ਕਾਰਨ
ਸੀਯੋਨ ਖੇਤ ਵਾਂਙੁ ਵਾਹਿਆ ਜਾਵੇਗਾ,
ਯਰੂਸ਼ਲਮ ਥੇਹ ਹੋ ਜਾਵੇਗਾ,
ਅਤੇ ਭਵਨ ਦਾ ਪਰਬਤ ਇੱਕ ਜੰਗਲੀ ਉੱਚਿਆਈ।।
ទើបបានជ្រើសរើសហើយ៖
ਮੀਕਾਹ 3: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.