ਮੀਕਾਹ 1
1
ਯਹੂਦਾਹ ਅਤੇ ਇਸਰਾਏਲ ਦੇ ਵਿਰੁੱਧ ਅਗੰਮ ਵਾਕ
1ਯਹੋਵਾਹ ਦੀ ਬਾਣੀ ਜਿਹੜੀ ਮੋਰਸ਼ਤੀ ਮੀਕਾਹ ਕੋਲ ਯਹੂਦਾਹ ਦੇ ਪਾਤਸ਼ਾਹਾਂ ਯੋਥਾਮ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਆਈ, ਜਿਹੜੀ ਉਹ ਨੇ ਸਾਮਰਿਯਾ ਅਤੇ ਯਰੂਸ਼ਲਮ ਦੇ ਵਿਖੇ ਵੇਖੀ।।
2ਹੇ ਸਾਰੀਓ ਉੱਮਤੋਂ, ਸੁਣੋ,
ਧਿਆਨ ਲਾਓ, ਹੇ ਧਰਤੀ ਅਤੇ ਉਸ ਦੀ
ਭਰਪੂਰੀ!
ਪ੍ਰਭੁ ਯਹੋਵਾਹ ਤੁਹਾਡੇ ਵਿਰੁੱਧ ਗਵਾਹ ਹੋਵੇ,
ਹਾਂ, ਪ੍ਰਭੁ ਆਪਣੀ ਪਵਿੱਤਰ ਹੈਕਲ ਤੋਂ।
3ਵੇਖੋ ਤਾਂ, ਯਹੋਵਾਹ ਆਪਣੇ ਅਸਥਾਨੋਂ ਬਾਹਰ
ਆਉਂਦਾ,
ਅਤੇ ਹੇਠਾਂ ਆਣ ਕੇ ਧਰਤੀ ਦੀਆਂ ਉੱਚਿਆਈਆਂ
ਉੱਤੇ ਤੁਰੇਗਾ।
4ਪਹਾੜ ਉਹ ਦੇ ਹੇਠੋ ਪੰਘਰ ਜਾਣਗੇ,
ਖੱਡਾਂ ਚੀਰੀਆਂ ਜਾਣਗੀਆਂ,
ਜਿਵੇਂ ਅੱਗ ਦੇ ਅੱਗੇ ਮੋਮ ਹੁੰਦਾ ਹੈ,
ਜਿਵੇਂ ਘਾਟ ਉੱਤੋਂ ਪਾਣੀ ਵਗਦਾ।
5ਏਹ ਸਭ ਯਾਕੂਬ ਦੇ ਅਪਰਾਧ ਦੇ ਕਾਰਨ ਹੈ,
ਅਤੇ ਇਸਰਾਏਲ ਦੇ ਘਰਾਣੇ ਦੇ ਪਾਪਾਂ ਦੇ
ਕਾਰਨ।
ਯਾਕੂਬ ਦਾ ਅਪਰਾਧ ਕੀ ਹੈ?
ਕੀ ਉਹ ਸਾਮਰਿਯਾ ਨਹੀਂ?
ਯਹੂਦਾਹ ਦੇ ਉੱਚੇ ਅਸਥਾਨ ਕੀ ਹਨ?
ਕੀ ਓਹ ਯਰੂਸ਼ਲਮ ਨਹੀਂ?
6ਤਾਂ ਮੈਂ ਸਾਮਰਿਯਾ ਨੂੰ ਰੜ ਦਾ ਢੇਰ ਬਣਾਵਾਂਗਾ,
ਅੰਗੂਰੀ ਬਾਗਾਂ ਦੇ ਲਾਉਣ ਦੇ ਲਈ,
ਮੈਂ ਉਸ ਦੇ ਪੱਥਰਾਂ ਨੂੰ ਵਾਦੀ ਵਿੱਚ ਰੇੜ੍ਹ ਦਿਆਂਗਾ,
ਅਤੇ ਉਸ ਦੀਆਂ ਨੀਹਾਂ ਨੂੰ ਨੰਗਾ ਕਰਾਂਗਾ।
7ਉਸ ਦੀਆਂ ਸਾਰੀਆਂ ਮੂਰਤੀਆਂ ਚੂਰ ਚੂਰ ਕੀਤੀਆਂ
ਜਾਣਗੀਆਂ,
ਉਸ ਦੀਆਂ ਸਾਰੀਆਂ ਖਰਚੀਆਂ ਅੱਗ ਵਿੱਚ
ਸਾੜੀਆਂ ਜਾਣਗੀਆਂ,
ਅਤੇ ਉਸ ਦੇ ਸਾਰੇ ਬੁੱਤ ਮੈਂ ਬਰਬਾਦ ਕਰਾਂਗਾ,
ਕਿਉਂ ਜੋ ਉਸ ਨੇ ਉਨ੍ਹਾਂ ਨੂੰ ਬੇਸਵਾ ਦੀ ਖਰਚੀ
ਤੋਂ ਜਮਾ ਕੀਤਾ,
ਅਤੇ ਓਹ ਬੇਸਵਾ ਦੀ ਖਰਚੀ ਨੂੰ ਮੁੜ ਜਾਣਗੇ!
8ਏਸ ਦੇ ਕਾਰਨ ਮੈਂ ਸਿਆਪਾ ਕਰਾਂਗਾ ਅਤੇ ਧਾਹਾਂ
ਮਾਰਾਂਗਾ,
ਮੈਂ ਕੱਪੜਾ ਉਤਾਰ ਕੇ ਨੰਗਾ ਫਿਰਾਂਗਾ,
ਮੈਂ ਗਿੱਦੜਾਂ ਵਾਂਙੁ ਸਿਆਪਾ ਕਰਾਂਗਾ,
ਅਤੇ ਸ਼ੁਤਰ-ਮੁਰਗਾਂ ਵਾਂਙੁ ਸੋਗ ਕਰਾਂਗਾ।
9ਉਸ ਦਾ ਫੱਟ ਅਸਾਧ ਹੈ,
ਉਹ ਤਾਂ ਯਹੂਦਾਹ ਤੀਕ ਆਇਆ ਹੈ,
ਉਹ ਮੇਰੀ ਪਰਜਾ ਤੇ ਫਾਟਕ ਤੀਕ ਯਰੂਸ਼ਲਮ ਤੀਕ
ਅੱਪੜਿਆ ਹੈ।।
10ਏਹ ਨੂੰ ਗਥ ਵਿੱਚ ਨਾ ਦੱਸੋ,
ਉੱਕਾ ਨਾ ਰੋਵੋ,
ਬੈਤ-ਲ-ਅਫਰਾਹ#1:10 ਧੂੜ ਦਾ ਘਰ । ਵਿੱਚ ਧੂੜ ਵਿੱਚ ਮਧੋਲੇ।
11ਹੇ ਸ਼ਾਫੀਰ ਦੀਏ ਵਾਸਣੇ,
ਨੰਗੀ ਅਤੇ ਨਿਰਲੱਜ ਲੰਘ ਜਾਹ!
ਸਅਨਾਨ ਦੀ ਵਾਸਣ ਨਹੀਂ ਨਿੱਕਲਦੀ,
ਬੈਤ-ਏਸਲ ਦਾ ਸਿਆਪਾ
ਤੁਹਾਥੋਂ ਉਸ ਦੀ ਪਨਾਹ ਗਾਹ ਲੈ ਲਵੇਗਾ।
12ਮਾਰੋਥ ਦੀ ਵਾਸਣ ਨੇਕੀ ਲਈ ਤੜਫਦੀ ਹੈ,
ਕਿਉਂ ਜੋ ਯਹੋਵਾਹ ਵੱਲੋਂ ਬਿਪਤਾ,
ਯਰੂਸ਼ਲਮ ਦੇ ਫਾਟਕ ਤੀਕ ਆਣ ਪਈ ਹੈ।
13ਹੇ ਲਾਕੀਸ਼ ਦੀਏ ਵਾਸਣੇ,
ਤੇਜ- ਘੋੜੇ ਨੂੰ ਆਪਣੇ ਰਥ ਅੱਗੇ ਜੋਤ,
ਉਹ ਸੀਯੋਨ ਦੀ ਧੀ ਲਈ ਪਾਪ ਦਾ ਅਰੰਭ
ਸੀ,
ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ
ਗਏ।
14ਏਸ ਲਈ ਤੂੰ ਮੋਰਸਥ-ਗਥ ਨੂੰ ਵਿਦਾਏਗੀ ਦੀ
ਸੁਗਾਤ ਦੇਹ,
ਇਸਰਾਏਲ ਦੇ ਪਾਤਾਸ਼ਾਹਾਂ ਲਈ ਅਕਜੀਬ ਦੇ ਘਰ
ਧੋਖੇ ਹੋਣਗੇ।
15ਹੇ ਮਾਰੇਸ਼ਾਹ ਦੀਏ ਵਾਸਣੇ,
ਮੈਂ ਤੇਰੇ ਲਈ ਕਬਜ਼ਾ ਕਰਨ ਵਾਲਾ ਫੇਰ
ਲਿਆਵਾਂਗਾ,
ਇਸਰਾਏਲ ਦਾ ਪਰਤਾਪ ਅਦੁੱਲਾਮ ਤੀਕ ਆਵੇਗਾ।
16ਆਪਣੇ ਲਾਡਲੇ ਬੱਚਿਆਂ ਦੇ ਲਈ
ਆਪਣੇ ਵਾਲ ਕੱਟ ਕੇ ਸਿਰ ਮੁਨਾ,
ਸਗੋਂ ਆਪਣੇ ਸਿਰ ਦਾ ਗੰਜ ਉਕਾਬ ਵਾਂਙੁ ਵਧਾ,
ਕਿਉਂ ਜੋ ਓਹ ਤੈਥੋਂ ਅਸੀਰੀ ਵਿੱਚ ਜਾਣਗੇ।।
ទើបបានជ្រើសរើសហើយ៖
ਮੀਕਾਹ 1: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.