ਲੇਵੀਆਂ ਦੀ ਪੋਥੀ 1
1
ਹੋਮ ਦੀਆਂ ਭੇਟਾਂ
1ਯਹੋਵਾਹ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਬੋਲਿਆ, 2ਇਸਰਾਏਲੀਆਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਆਖ ਕਿ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਯਹੋਵਾਹ ਦੇ ਅੱਗੇ ਭੇਟ ਲਿਆਵੇ ਤਾਂ ਤੁਸਾਂ ਡੰਗਰਾਂ ਵਿੱਚੋਂ ਅਰਥਾਤ ਵੱਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਟ ਲਿਆਉਣੀ 3ਜੇ ਉਸ ਦੀ ਭੇਟ ਵੱਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਬੱਜ ਤੋਂ ਰਹਿਤ ਨਰ ਚੜ੍ਹਾਵੇ। ਉਹ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵੱਜੇ ਦੇ ਕੋਲ ਉਹ ਨੂੰ ਚੜ੍ਹਾਵੇ ਭਈ ਉਹ ਯਹੋਵਾਹ ਦੇ ਅੱਗੇ ਕਬੂਲ ਹੋਵੇ 4ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉੱਤੇ ਰੱਖੇ ਅਤੇ ਉਹ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਕੋਲੋਂ ਮੰਨਿਆ ਜਾਏ 5ਅਤੇ ਉਹ ਯਹੋਵਾਹ ਦੇ ਅੱਗੇ ਉਸ ਬਲਦ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਉਸ ਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦਰਵੱਜੇ ਕੋਲ ਹੈ ਚੁਫੇਰੇ ਛਿਣਕਣ 6ਅਤੇ ਉਹ ਉਸ ਹੋਮ ਬਲੀ ਦੀ ਖੱਲ ਉਧੇੜ ਲਵੇ ਅਰ ਉਸ ਨੂੰ ਟੋਟੇ ਟੋਟੇ ਕਰੇ 7ਅਤੇ ਹਾਰੂਨ ਜਾਜਕ ਦੇ ਪੁੱਤ੍ਰ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ 8ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ ਓਹ ਟੋਟੇ, ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ 9ਪਰ ਉਸ ਦੀਆਂ ਆਂਦ੍ਰਾ ਤੇ ਉਸ ਦੀਆਂ ਲੱਤਾਂ ਓਹ ਪਾਣੀ ਨਾਲ ਧੋ ਸੁੱਟਣ ਅਤੇ ਜਾਜਕ ਸਭਨਾਂ ਨੂੰ ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਸਾੜੇ।।
10ਅਤੇ ਜੇ ਉਸ ਦੀ ਭੇਟ ਇੱਜੜਾਂ ਵਿੱਚੋਂ ਹੋਵੇ ਅਰਥਾਤ ਭੇਡਾਂ ਜਾਂ ਬੱਕਰਿਆਂ ਦੀ ਹੋਮ ਬਲੀ ਤਾਂ ਉਹ ਉਸ ਨੂੰ ਇੱਕ ਬੱਜ ਤੋਂ ਰਹਿਤ ਨਰ ਲਿਆਵੇ 11ਅਤੇ ਉਹ ਯਹੋਵਾਹ ਦੇ ਅੱਗੇ ਜਗਵੇਦੀ ਦੀ ਉਤਰਲੀ ਵੱਲ ਉਸ ਨੂੰ ਕੱਟੇ ਅਤੇ ਜਾਜਕ, ਹਾਰੂਨ ਦੇ ਪੁੱਤ੍ਰ, ਜਗਵੇਦੀ ਦੇ ਉੱਤੇ ਚੁਫੇਰੇ ਉਹ ਦਾ ਲਹੂ ਛਿਣਕਣ 12ਅਤੇ ਉਹ ਉਸ ਨੂੰ ਉਸ ਦੇ ਸਿਰ ਅਤੇ ਉਸ ਦੀ ਚਰਬੀ ਸਣੇ ਟੋਟੇ ਟੋਟੇ ਕਰੇ ਅਤੇ ਜਾਜਕ ਉਸ ਜਗਵੇਦੀ ਦੀ ਅੱਗ ਦੀ ਲੱਕੜ ਉੱਤੇ ਸੁਧਾਰ ਕੇ ਰੱਖਣ 13ਪਰ ਉਸ ਦੀਆਂ ਆਂਦ੍ਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਸਾਰਾ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਹੋਮ ਬਲੀ ਅਰਥਾਤ ਸੁਗੰਧਤਾ ਦੀ ਅੱਗ ਦੀ ਭੇਟ ਹੈ।।
14ਅਤੇ ਜੇ ਯਹੋਵਾਹ ਦੇ ਅਗੇ ਉਸ ਦੇ ਹੋਮ ਦੀ ਭੇਟ ਪੰਛੀਆਂ ਦੀ ਹੋਵੇ, ਤਾਂ ਉਹ ਘੁੱਗੀਆਂ ਯਾ ਕਬੂਤ੍ਰਾਂ ਦਿਆਂ ਬੱਚਿਆਂ ਵਿੱਚੋਂ ਆਪਣੀ ਭੇਟ ਲਿਆਵੇ 15ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦਾ ਸਿਰ ਮਰੋੜ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸ ਦਾ ਲਹੂ ਜਗਵੇਦੀ ਦੇ ਇੱਕ ਪਾਸੇ ਚੁਆਵੇ 16ਅਤੇ ਉਹ ਉਸ ਦਿਆਂ ਪਰਾਂ ਸਣੇ ਉਸ ਦੀ ਝੋਂਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਦੇ ਪਾਸੇ ਸੁਆਹ ਦੀ ਥਾਂ ਵਿੱਚ ਉਸ ਨੂੰ ਸੁੱਟੇ 17ਅਤੇ ਉਹ ਖੰਭਾਂ ਸਣੇ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ ਵੱਖ ਨਾ ਕਰੇ ਅਤੇ ਜਾਜਕ ਅੱਗ ਦੀ ਲੱਕੜ ਤੇ ਜਗਵੇਦੀ ਦੇ ਉੱਤੇ ਉਸ ਨੂੰ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਦੀ ਅੱਗ ਦੀ ਭੇਟ ਦਾ ਇੱਕ ਹੋਮ ਹੈ ।।
ទើបបានជ្រើសរើសហើយ៖
ਲੇਵੀਆਂ ਦੀ ਪੋਥੀ 1: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.