ਹਬੱਕੂਕ 1
1
ਨਬੀ ਦਾ ਸਵਾਲ
1ਉਹ ਅਗੰਮ ਵਾਕ ਜਿਹੜਾ ਹਬੱਕੂਕ ਨਬੀ ਨੇ
ਵੇਖਿਆ।
2ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ,
ਅਤੇ ਤੂੰ ਨਾ ਸੁਣੇਂਗਾ?
ਯਾ ਮੈਂ ਤੇਰੇ ਅੱਗੇ "ਜ਼ੁਲਮ" ਚਿੱਲਾਵਾਂ,
ਅਤੇ ਤੂੰ ਨਾ ਬਚਾਵੇਂਗਾ?
3ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ,
ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ?
ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ,
ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।
4ਏਸ ਲਈ ਬਿਵਸਥਾ ਢਿੱਲੀ ਪੈ ਜਾਂਦੀ ਹੈ,
ਅਤੇ ਨਿਆਉਂ ਕਦੇ ਵੀ ਨਹੀਂ ਨਿਕਲਦਾ,
ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ,
ਤਦੇ ਨਿਆਉਂ ਵਿੰਗਾ ਨਿੱਕਲਦਾ ਹੈ।।
5ਕੌਮਾਂ ਵਿੱਚ ਵੇਖੋ ਅਤੇ ਗੌਹ ਕਰੋ,
ਅਚਰਜ ਮੰਨੋ ਅਤੇ ਹੈਰਾਨ ਹੋਵੋ!
ਕਿਉਂ ਜੋ ਤੁਹਾਡੇ ਦਿਨਾਂ ਵਿੱਚ ਮੈਂ ਅਜਿਹਾ ਕੰਮ ਕਰ
ਰਿਹਾ ਹਾਂ,
ਜਿਹ ਦੀ ਪਰਤੀਤ ਤੁਸੀਂ ਨਹੀਂ ਕਰੋਗੇ,
ਜੇ ਉਹ ਤੁਹਾਨੂੰ ਦੱਸਿਆ ਜਾਵੇ!
6ਵੇਖੋ ਤਾਂ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ,
ਉਸ ਕੌੜੀ ਅਤੇ ਜੋਸ਼ ਵਾਲੀ ਕੌਮ ਨੂੰ,
ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ,
ਭਈ ਵਸੇਬਿਆਂ ਉੱਤੇ ਕਬਜ਼ਾ ਕਰਨ,
ਜਿਹੜੇ ਓਹਨਾਂ ਦੇ ਆਪਣੇ ਨਹੀਂ।
7ਓਹ ਭਿਆਣਕ ਅਤੇ ਹੌਲਨਾਕ ਹਨ,
ਓਹਨਾਂ ਦਾ ਨਿਆਉਂ ਅਤੇ ਆਦਰ ਓਹਨਾਂ ਦੀ
ਆਪਣੀ ਵੱਲੋਂ ਨਿੱਕਲਦਾ ਹੈ।
8ਓਹਨਾਂ ਦੇ ਘੋੜੇ ਚਿੱਤਿਆਂ ਨਾਲੋਂ ਤੇਜ਼ ਹਨ,
ਅਤੇ ਸੰਝ ਦੇ ਬਘਿਆੜਾਂ ਨਾਲੋਂ ਵਹਿਸ਼ੀ ਹਨ।
ਓਹਨਾਂ ਦੇ ਅਸਵਾਰ ਕੁੱਦਦੇ ਟੱਪਦੇ ਅੱਗੇ ਵੱਧਦੇ
ਹਨ,
ਅਸਵਾਰ ਦੂਰੋਂ ਆਉਂਦੇ ਹਨ,
ਓਹ ਉਕਾਬ ਵਾਂਙੁ ਜੋ ਖਾਣ ਲਈ ਜਲਦੀ ਕਰਦਾ
ਹੈ ਉੱਡਦੇ ਹਨ!
9ਓਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ,
ਓਹਨਾਂ ਦੇ ਮੂੰਹਾਂ ਦਾ ਰੁੱਖ ਸਾਹਮਣੇ ਹੈ,
ਓਹ ਬੰਧੂਆਂ ਨੂੰ ਰੇਤ ਵਾਂਙੁ ਜਮਾ ਕਰਦੇ ਹਨ।
10ਓਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ,
ਓਹ ਹਾਕਮਾਂ ਉੱਤੇ ਹੱਸਦੇ ਹਨ,
ਓਹ ਹਰੇਕ ਗੜ੍ਹ ਉੱਤੇ ਹੱਸਦੇ ਹਨ,
ਓਹ ਮਿੱਟੀ ਦਾ ਦਮਦਮਾ ਬੰਨ੍ਹ ਕੇ ਉਸ ਨੂੰ ਲੈਂਦੇ
ਹਨ।
11ਤਦ ਓਹ ਹਵਾ ਵਾਂਙੁ ਚੱਲਣਗੇ ਅਤੇ ਲੰਘਣਗੇ,
ਓਹ ਦੋਸ਼ੀ ਹੋ ਜਾਣਗੇ, -
ਓਹਨਾਂ ਦਾ ਬਲ ਓਹਨਾਂ ਦਾ ਦੇਵ ਹੋਵੇਗਾ।।
12ਕੀ ਤੂੰ ਆਦ ਤੋਂ ਨਹੀਂ,
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਵਿੱਤਰ ਪੁਰਖ?
ਅਸੀਂ ਨਹੀਂ ਮਰਾਂਗੇ।
ਹੇ ਯਹੋਵਾਹ, ਤੈਂ ਓਹਨਾਂ ਨੂੰ ਨਿਆਉਂ ਲਈ
ਠਹਿਰਾਇਆ ਹੈ,
ਅਤੇ ਹੇ ਚਟਾਨ, ਤੈਂ ਓਹਨਾਂ ਨੂੰ ਸੁਧਾਰਨ ਲਈ
ਥਾਪਿਆ ਹੈ।
13ਤੂੰ ਜਿਹ ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ
ਹਨ,
ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ,
ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈਂ?
ਤੂੰ ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ
ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ?
14ਤੂੰ ਆਦਮੀਆਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਙੁ
ਬਣਾਉਂਦਾ ਹੈਂ,
ਉਨ੍ਹਾਂ ਘਿਸਰਨ ਵਾਲਿਆਂ ਵਾਂਙੁ ਜਿਨ੍ਹਾਂ ਦਾ ਹਾਕਮ
ਨਹੀਂ,
15ਉਹ ਓਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹਾਂ ਲੈ
ਆਉਂਦਾ ਹੈ, ਉਹ ਓਹਨਾਂ ਨੂੰ ਆਪਣੇ ਜਾਲ ਵਿੱਚ ਖਿੱਚ ਲੈ
ਜਾਂਦਾ ਹੈ,
ਉਹ ਓਹਨਾਂ ਨੂੰ ਆਪਣੇ ਮਹਾਂ ਜਾਲ ਵਿੱਚ ਇਕੱਠਾ
ਕਰਦਾ ਹੈ,
ਤਾਂ ਉਹ ਅਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ।
16ਏਸ ਲਈ ਉਹ ਆਪਣੇ ਜਾਲ ਲਈ ਬਲੀ
ਚੜ੍ਹਾਉਂਦਾ ਹੈ,
ਅਤੇ ਆਪਣੇ ਮਹਾਂ ਜਾਲ ਲਈ ਧੂਪ ਧੁਖਾਉਂਦਾ ਹੈ!
ਕਿਉਂ ਜੋ ਉਨ੍ਹਾਂ ਨਾਲ ਉਹ ਦਾ ਹਿੱਸਾ ਮੋਟਾ,
ਅਤੇ ਉਹ ਦਾ ਭੋਜਨ ਥਿੰਧਾ ਹੈ।
17ਕੀ ਓਹ ਆਪਣੇ ਜਾਲ ਨੂੰ ਖਾਲੀ ਕਰਦਾ ਰਹੇਗਾ,
ਅਤੇ ਕੌਮਾਂ ਨੂੰ ਨਿੱਤ ਵੱਢਣ ਤੋਂ ਨਾ ਹਟੇਗਾ?।।
ទើបបានជ្រើសរើសហើយ៖
ਹਬੱਕੂਕ 1: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.