੧ ਕੁਰਿੰਥੀਆਂ ਨੂੰ 5
5
ਕਲੀਸਿਯਾਈ ਸਜ਼ਾ
1ਇਹ ਗੱਲ ਦੀ ਪੱਕੀ ਖਬਰ ਸੁਣੀਦੀ ਹੈ ਕਿ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਭੀ ਨਹੀਂ ਹੁੰਦੀ ਭਈ ਇੱਕ ਜਣਾ ਆਪਣੇ ਪਿਉ ਦੀ ਤੀਵੀਂ ਰੱਖਦਾ ਹੈ 2ਅਤੇ ਤੁਸੀਂ ਫੁੱਲੇ ਹੋਏ ਹੋ ਸਗੋਂ ਕੀ ਤੁਹਾਨੂੰ ਸੋਗ ਨਹੀਂ ਕਰਨਾ ਚਾਹੀਦਾ ਤਾਂ ਜੋ ਜਿਹ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਛੇਕਿਆ ਜਾਵੇ 3ਮੈਂ ਤਾਂ ਸਰੀਰ ਦੁਆਰਾ ਨਹੀਂ ਪਰ ਆਤਮਾ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਹ ਨੇ ਇਹ ਕੰਮ ਐਉਂ ਕੀਤਾ ਉਹ ਦਾ ਨਬੇੜਾ ਇਸ ਪਰਕਾਰ ਕਰ ਹਟਿਆ ਭਈ ਜਾਣੋ ਮੈਂ ਸਨਮੁਖ ਹੀ ਸਾਂ 4ਜਦ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੁ ਯਿਸੂ ਦੀ ਸਮਰੱਥਾ ਨਾਲ ਇੱਕਠੇ ਹੋਏ 5ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ਤਾਨ ਦੇ ਹਵਾਲੇ ਕਰੋ ਭਈ ਉਹ ਦਾ ਆਤਮਾ ਪ੍ਰਭੁ ਯਿਸੂ ਦੇ ਦਿਨ ਬਚ ਜਾਏ 6ਤੁਹਾਡਾ ਅਭਮਾਨ ਅੱਛਾ ਨਹੀਂ । ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖਮੀਰ ਸਾਰੀ ਤੌਣ ਨੂੰ ਖਮੀਰਿਆਂ ਕਰ ਦਿੰਦਾ ਹੈ? 7ਪੁਰਾਣੇ ਖਮੀਰ ਨੂੰ ਕੱਢ ਸੁੱਟੋ ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ ਤਿਵੇਂ ਤੁਸੀਂ ਸੱਜਰੀ ਤੌਣ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ 8ਸੋ ਆਉ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖਮੀਰ ਨਾਲ ਨਹੀਂ, ਨਾ ਬੁਰਿਆਈ ਅਰ ਦੁਸ਼ਟਪੁਣੇ ਦੇ ਖਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ ।।
9ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰਨੀ 10ਇਹ ਨਹੀਂ ਜੋ ਮੂਲੋਂ ਜਗਤ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਜਗਤ ਵਿੱਚੋਂ ਨਿੱਕਲਣਾ ਹੀ ਪੈਂਦਾ 11ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਸਦਾ ਕੇ ਹਰਾਮਕਾਰੀ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ 12ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਉਂ ਕਰਾਂ? ਕੀ ਤੁਸੀਂ ਅੰਦਰਲਿਆਂ ਦਾ ਨਿਆਉਂ ਨਹੀਂ ਕਰਦੇ? 13ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਉਂ ਕਰਦਾ ਹੈ। ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।।
ទើបបានជ្រើសរើសហើយ៖
੧ ਕੁਰਿੰਥੀਆਂ ਨੂੰ 5: PUNOVBSI
គំនូសចំណាំ
ចែករំលែក
ចម្លង
ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.