ਯਾਹਵੇਹ ਨੇ ਪ੍ਰਸੰਨ ਸੁਗੰਧੀ ਨੂੰ ਸੁੰਘ ਕੇ ਆਪਣੇ ਮਨ ਵਿੱਚ ਕਿਹਾ, “ਮੈਂ ਮਨੁੱਖਾਂ ਦੇ ਕਾਰਨ ਧਰਤੀ ਨੂੰ ਕਦੇ ਵੀ ਸਰਾਪ ਨਹੀਂ ਦੇਵਾਂਗਾ, ਭਾਵੇਂ ਮਨੁੱਖ ਦੇ ਮਨ ਦੀ ਹਰ ਪ੍ਰਵਿਰਤੀ ਬਚਪਨ ਤੋਂ ਹੀ ਬੁਰੀ ਹੈ ਅਤੇ ਮੈਂ ਕਦੇ ਵੀ ਸਾਰੇ ਜੀਵਿਤ ਪ੍ਰਾਣੀਆਂ ਨੂੰ ਤਬਾਹ ਨਹੀਂ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ।
“ਜਿੰਨਾ ਚਿਰ ਧਰਤੀ ਕਾਇਮ ਰਹੇਗੀ,
ਬੀਜਣ ਅਤੇ ਵਾਢੀ ਦਾ ਸਮਾਂ,
ਠੰਡਾ ਅਤੇ ਗਰਮ,
ਗਰਮੀਆਂ ਅਤੇ ਸਰਦੀਆਂ,
ਦਿਨ ਅਤੇ ਰਾਤ
ਕਦੇ ਨਹੀਂ ਰੁਕਣਗੇ।”