ਜ਼ਕਰਯਾਹ 2
2
ਸੀਯੋਨ ਉੱਤੇ ਕਿਰਪਾ
1ਫੇਰ ਮੈਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਦੇ ਹੱਥ ਵਿੱਚ ਕੱਛਣ ਦੀ ਜਰੀਬ ਸੀ 2ਮੈਂ ਆਖਿਆ ਤੂੰ ਕਿੱਥੇ ਜਾਂਦਾ ਹੈਂ? ਉਸ ਮੈਨੂੰ ਆਖਿਆ, ਯਰੂਸ਼ਲਮ ਨੂੰ ਨਾਪਣ ਲਈ ਭਈ ਵੇਖਾਂ ਉਹ ਕਿੰਨਾ ਚੌੜਾ ਹੈ ਅਤੇ ਕਿੰਨਾ ਲੰਮਾ ਹੈ 3ਤਾਂ ਵੇਖੋ, ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਬਾਹਰ ਨਿੱਕਲਿਆ ਅਤੇ ਦੂਜਾ ਦੂਤ ਉਸ ਦੇ ਮਿਲਣ ਲਈ ਬਾਹਰ ਨਿੱਕਲਿਆ 4ਉਸ ਨੇ ਉਹ ਨੂੰ ਆਖਿਆ, ਦੌੜ ਕੇ ਉਸ ਜੁਆਨ ਨਾਲ ਗੱਲ ਕਰ ਕਿ ਯਰੂਸ਼ਲਮ ਆਦਮੀਆਂ ਅਤੇ ਆਪਣੇ ਵਿੱਚ ਦੇ ਪਸੂਆਂ ਦੇ ਵਾਧੇ ਦੇ ਕਾਰਨ ਬਿਨ ਫਸੀਲ ਪਿੰਡਾਂ ਵਾਂਙੁ ਵੱਸੇਗਾ 5ਮੈਂ ਉਸ ਦੇ ਦੁਆਲੇ ਉਸ ਦੇ ਲਈ ਅੱਗ ਦੀ ਕੰਧ ਹੋਵਾਂਗਾ ਅਤੇ ਉਸ ਦੇ ਵਿੱਚ ਪਰਤਾਪ ਲਈ ਹੋਵਾਂਗਾ। ਯਹੋਵਾਹ ਦਾ ਵਾਕ ਹੈ।।
6ਓਏ, ਓਏ! ਉੱਤਰ ਦੇਸ ਵਿੱਚੋਂ ਨਸੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਅਕਾਸ਼ ਦੀਆਂ ਚੌਹਾਂ ਹਵਾਹਾਂ ਵਾਂਙੁ ਤੁਹਾਨੂੰ ਖਿਲਾਰ ਛੱਡਿਆ ਹੈ, ਯਹੋਵਾਹ ਦਾ ਵਾਕ ਹੈ 7ਓਏ ਸੀਯੋਨਾ, ਭੱਜ ਜਾਹ, ਤੂੰ ਜੋ ਬਾਬਲ ਦੀ ਧੀ ਦੇ ਸੰਗ ਵੱਸਦਾ ਹੈਂ! 8ਸੈਨਾਂ ਦਾ ਯਹੋਵਾਹ ਤਾਂ ਇਉਂ ਆਖਦਾ ਹੈ ਕਿ ਉਸ ਨੇ ਮੈਨੂੰ ਪਰਤਾਪ ਦੇ ਪਿੱਛੇ ਓਹਨਾਂ ਕੌਮਾਂ ਕੋਲ ਘੱਲਿਆ ਹੈ ਜਿਨ੍ਹਾਂ ਤੁਹਾਨੂੰ ਲੁੱਟ ਪੁੱਟ ਲਿਆ ਹੈ ਕਿਉਂ ਜੋ ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ 9ਵੇਖੋ ਤਾਂ, ਮੈਂ ਓਹਨਾਂ ਉੱਤੇ ਆਪਣਾ ਹੱਥ ਹਲਾਵਾਂਗਾ ਕਿ ਓਹ ਆਪਣੇ ਦਾਸਾਂ ਲਈ ਲੁੱਟ ਦਾ ਮਾਲ ਹੋਣ ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਘੱਲਿਆ ਹੈ! 10ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ ਅਤੇ ਅਨੰਦ ਹੋ ਕਿਉਂ ਜੋ ਵੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ, ਯਹੋਵਾਹ ਦਾ ਵਾਕ ਹੈ 11ਉਸ ਸਮੇਂ ਬਹੁਤ ਸਾਰੀਆਂ ਕੌਮਾਂ ਯਹੋਵਾਹ ਨਾਲ ਮੇਲ ਕਰ ਲੈਣਗੀਆਂ ਅਤੇ ਓਹ ਮੇਰੀ ਪਰਜਾ ਹੋਣਗੀਆਂ, ਮੈਂ ਓਹਨਾਂ ਦੇ ਵਿੱਚ ਵੱਸਾਂਗਾ ਤਦ ਤੂੰ ਜਾਣੇਂਗੀ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ 12ਯਹੋਵਾਹ ਯਹੂਦਾਹ ਨੂੰ ਪਵਿੱਤਰ ਭੂਮੀ ਉੱਤੇ ਆਪਣੀ ਮਿਲਖ ਦਾ ਹਿੱਸਾ ਠਹਿਰਾਵੇਗਾ ਅਤੇ ਯਰੂਸ਼ਲਮ ਨੂੰ ਫੇਰ ਚੁਣੇਗਾ 13ਹੇ ਸਾਰੇ ਬਸ਼ਰੋ, ਯਹੋਵਾਹ ਦੇ ਅੱਗੇ ਚੁਪ ਹੋ ਜਾਓ ਕਿਉਂ ਜੋ ਉਹ ਆਪਣੇ ਪਵਿੱਤਰ ਅਸਥਾਨ ਤੋਂ ਜਾਗ ਉੱਠਿਆ ਹੈ।।
اکنون انتخاب شده:
ਜ਼ਕਰਯਾਹ 2: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.