ਜ਼ਕਰਯਾਹ 1

1
ਘੋੜਿਆਂ ਅਤੇ ਸਿੰਙਾਂ ਦੇ ਦਰਸ਼ਣ
1ਦਾਰਾ ਦੇ ਦੂਜੇ ਵਰ੍ਹੇ ਦੇ ਅੱਠਵੇਂ ਮਹੀਨੇ ਵਿੱਚ ਯਹੋਵਾਹ ਦੀ ਬਾਣੀ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਈ ਕਿ 2ਯਹੋਵਾਹ ਤੁਹਾਡੇ ਪਿਉ ਦਾਦਿਆਂ ਉੱਤੇ ਡਾਢਾ ਕੋਪਵਾਨ ਰਿਹਾ 3ਤੂੰ ਉਨ੍ਹਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਉਂ ਫ਼ਰਮਾਉਂਦਾ ਹੈ ਤੁਸੀਂ ਮੇਰੀ ਵੱਲ ਮੁੜੋ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਤਾਂ ਮੈ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ 4ਤੁਸੀਂ ਆਪਣੇ ਪਿਉ ਦਾਦਿਆਂ ਵਰਗੇ ਨਾ ਹੋਵੋ ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਦੇ ਕੇ ਆਖਿਆ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਤੁਸੀਂ ਆਪਣਿਆਂ ਬੁਰਿਆਂ ਰਾਹਾਂ ਤੋਂ ਅਤੇ ਬੁਰਿਆਂ ਕੰਮਾਂ ਤੋਂ ਤਾਂ ਮੁੜੋ! ਪਰ ਉਨ੍ਹਾਂ ਨਾ ਸੁਣਿਆ ਅਤੇ ਨਾ ਮੇਰੀ ਵੱਲ ਗੌਹ ਕੀਤਾ, ਯਹੋਵਾਹ ਦਾ ਵਾਕ ਹੈ 5ਤੁਹਾਡੇ ਪਿਓ ਦਾਦੇ, - ਓਹ ਕਿੱਥੇ ਹਨ? ਅਤੇ ਕੀ ਨਬੀ ਸਦਾ ਤੀਕ ਜੀਉਂਦੇ ਰਹਿਣਗੇ? 6ਪਰ ਮੇਰੇ ਬਚਨ ਅਤੇ ਮੇਰੀਆਂ ਬਿਧੀਆਂ ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਬੀਆਂ ਨੂੰ ਹੁਕਮ ਦਿੱਤਾ ਸੀ, ਕੀ ਓਹ ਤੁਹਾਡੇ ਪਿਉ ਦਾਦਿਆਂ ਨੂੰ ਨਹੀਂ ਅੱਪੜੀਆਂ? ਸਗੋਂ ਓਹ ਮੁੜੇ ਅਤੇ ਆਖਿਆ ਕਿ ਸੈਨਾਂ ਦੇ ਯਹੋਵਾਹ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ ਤਿਵੇਂ ਸਾਡਿਆਂ ਰਾਹਾਂ ਅਤੇ ਸਾਡਿਆਂ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।।
7ਦਾਰਾ ਦੇ ਦੂਜੇ ਵਰ੍ਹੇ ਦੇ ਗਿਆਰ੍ਹਵੇਂ ਮਹੀਨੇ ਦੀ ਚੱਵੀ ਤਾਰੀਖ ਨੂੰ ਅਤੇ ਉਹ ਸ਼ਬਾਟ ਦਾ ਮਹੀਨਾ ਸੀ ਯਹੋਵਾਹ ਦਾ ਬਚਨ ਬਰਕਯਾਹ ਦੇ ਪੁੱਤ੍ਰ ਇੱਦੋ ਦੇ ਪੋਤ੍ਰੇ ਜ਼ਕਰਯਾਹ ਨਬੀ ਨੂੰ ਆਇਆ ਕਿ 8ਮੈਂ ਰਾਤ ਨੂੰ ਡਿੱਠਾ ਤਾਂ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ#1:8 ਝਗੀ ਥਾਂ ਉੱਤੇ ਸਨ ਖੜਾ ਸੀ। ਉਸ ਦੇ ਮਗਰ ਲਾਲ, ਕਮੈਤ ਅਰ ਚਿੱਟੇ ਘੋੜੇ ਸਨ 9ਤਾਂ ਮੈਂ ਆਖਿਆ, ਹੇ ਮੇਰੇ ਪ੍ਰਭੁ, ਏਹ ਕੀ ਹਨ? ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਮੈਂ ਤੈਨੂੰ ਵਿਖਾਵਾਂਗਾ ਕਿ ਏਹ ਕੀ ਹਨ 10ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖਲੋਤਾ ਸੀ ਉੱਤਰ ਦੇ ਕੇ ਆਖਿਆ, ਏਹ ਓਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਧਰਤੀ ਵਿੱਚ ਦੌਰੇ ਲਈ ਘੱਲਿਆ ਹੈ 11ਓਹਨਾਂ ਨੇ ਯਹੋਵਾਹ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜਾ ਸੀ ਉੱਤਰ ਦੇ ਕੇ ਆਖਿਆ ਕਿ ਅਸਾਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ, ਸਾਰੀ ਧਰਤੀ ਅਮਨ ਨਾਲ ਵੱਸਦੀ ਹੈ 12ਅੱਗੋ ਯਹੋਵਾਹ ਦੇ ਦੂਤ ਨੇ ਉੱਤਰ ਦੇ ਕੇ ਆਖਿਆ, ਹੇ ਸੈਨਾਂ ਦੇ ਯਹੋਵਾਹ, ਤੂੰ ਕਦ ਤੀਕ ਯਰੂਸ਼ਲਮ ਅਰ ਯਹੂਦਾਹ ਦੇ ਸ਼ਹਿਰਾਂ ਉੱਤੇ ਰਹਮ ਨਾ ਕਰੇਂਗਾ, ਜਿਨ੍ਹਾਂ ਉੱਤੇ ਤੂੰ ਏਹ ਸੱਤਰ ਵਰ੍ਹੇ ਗਜ਼ਬ ਵਿੱਚ ਰਿਹਾ ਹੈਂ? 13ਤਾਂ ਯਹੋਵਾਹ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾ ਕਰਦਾ ਸੀ ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ 14ਫੇਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸੀਯੋਨ ਲਈ ਵੱਡੀ ਅਣਖ ਹੈ 15ਮੈਂ ਏਹਨਾਂ ਕੌਮਾਂ ਨਾਲ ਅੱਤ ਵੱਡਾ ਕੋਪਵਾਨ ਰਿਹਾ ਜਿਹੜੀਆਂ ਅਰਾਮ ਵਿੱਚ ਸਨ ਕਿਉਂ ਜੋ ਮੇਰਾ ਕੋਪ ਥੋੜਾ ਜਿਹਾ ਸੀ ਪਰ ਓਹਨਾਂ ਨੇ ਉਸ ਬਿਪਤਾ ਨੂੰ ਵਧਾ ਦਿੱਤਾ 16ਏਸ ਲਈ ਯਹੋਵਾਹ ਇਉਂ ਆਖਦਾ ਹੈ, ਮੈਂ ਰਹਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਮੇਰਾ ਭਵਨ ਏਸ ਵਿੱਚ ਉਸਾਰਿਆ ਜਾਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ 17ਫੇਰ ਪੁਕਾਰ ਕਿ ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ, ਮੇਰੇ ਨਗਰ ਫੇਰ ਪਦਾਰਥਾਂ ਨਾਲ, ਉੱਛਲਣਗੇ, ਯਹੋਵਾਹ ਫੇਰ ਸੀਯੋਨ ਨੂੰ ਤਸੱਲੀ ਦੇਵੇਗਾ ਅਰ ਯਰੂਸ਼ਲਮ ਨੂੰ ਫੇਰ ਚੁਣੇਗਾ 18ਮੈਂ ਅੱਖਾਂ ਚੁੱਕ ਕੇ ਡਿੱਠਾ, ਤਾਂ ਵੇਖੋ, ਚਾਰ ਸਿੰਙ ਸਨ 19ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਏਹ ਕੀ ਹਨ? ਉਸ ਮੈਨੂੰ ਆਖਿਆ, ਏਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਇਸਰਾਏਲ ਅਰ ਯਰੂਸ਼ਲਮ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ 20ਤਾਂ ਯਹੋਵਾਹ ਨੇ ਮੈਨੂੰ ਚਾਰ ਲੁਹਾਰ ਵਿਖਾਏ 21ਤਾਂ ਮੈਂ ਆਖਿਆ, ਏਹ ਕੀ ਕਰਨ ਆਏ ਹਨ? ਉਸ ਆਖਿਆ ਕਿ ਏਹ ਓਹ ਸਿੰਙ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖੇਰੂੰ ਖੇਰੂੰ ਕੀਤਾ ਭਈ ਕੋਈ ਮਨੁੱਖ ਸਿਰ ਨਾ ਚੁੱਕੇ । ਏਹ ਆਏ ਹਨ ਜੋ ਓਹਨਾਂ ਨੂੰ ਡਰਾਉਣ ਅਤੇ ਓਹਨਾਂ ਕੌਮਾਂ ਦੇ ਸਿੰਙਾਂ ਨੂੰ ਪਛਾੜਨ ਜਿਨ੍ਹਾਂ ਨੇ ਯਹੂਦਾਹ ਦੇ ਦੇਸ ਨੂੰ ਖੇਰੂੰ ਖੇਰੂੰ ਕਰਨ ਲਈ ਸਿੰਙ ਚੁੱਕਿਆ ਹੈ।।

اکنون انتخاب شده:

ਜ਼ਕਰਯਾਹ 1: PUNOVBSI

های‌لایت

کپی

مقایسه

به اشتراک گذاشتن

None

می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید