ਪਰਕਾਸ਼ 19
19
ਬਾਬੁਲ ਦੇ ਪਤਨ ਕਰਕੇ ਸਵਰਗ ਵਿੱਚ ਅਨੰਦ
1ਇਸ ਤੋਂ ਬਾਅਦ ਮੈਂ ਸਵਰਗ ਵਿੱਚੋਂ ਜਿਵੇਂ ਇੱਕ ਵੱਡੀ ਭੀੜ ਨੂੰ ਉੱਚੀ ਅਵਾਜ਼ ਵਿੱਚ ਇਹ ਕਹਿੰਦੇ ਸੁਣਿਆ:
ਹਾਲੇਲੂਯਾਹ!
ਮੁਕਤੀ, ਮਹਿਮਾ#19:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਆਦਰ” ਲਿਖਿਆ ਹੈ। ਅਤੇ ਸਮਰੱਥਾ ਸਾਡੇ#19:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ। ਪਰਮੇਸ਼ਰ ਦੀ ਹੈ,
2ਕਿਉਂਕਿ ਉਸ ਦੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ।
ਉਸ ਨੇ ਉਸ ਵੱਡੀ ਵੇਸਵਾ ਦਾ
ਨਿਆਂ ਕੀਤਾ ਜਿਹੜੀ ਆਪਣੇ ਵਿਭਚਾਰ ਨਾਲ ਧਰਤੀ ਨੂੰ ਭ੍ਰਿਸ਼ਟ ਕਰ ਰਹੀ ਸੀ;
ਪਰਮੇਸ਼ਰ ਨੇ ਉਸ ਦੇ ਹੱਥੋਂ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਿਆ।
3ਉਨ੍ਹਾਂ ਨੇ ਦੂਜੀ ਵਾਰ ਕਿਹਾ:
ਹਾਲੇਲੂਯਾਹ!
ਉਸ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ।
4ਤਦ ਚੌਵੀ ਬਜ਼ੁਰਗਾਂ ਅਤੇ ਚਾਰ ਪ੍ਰਾਣੀਆਂ ਨੇ ਡਿੱਗ ਕੇ ਪਰਮੇਸ਼ਰ ਦੀ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਇਹ ਕਹਿੰਦੇ ਹੋਏ ਅਰਾਧਨਾ ਕੀਤੀ:
ਆਮੀਨ, ਹਾਲੇਲੂਯਾਹ!
5ਫਿਰ ਸਿੰਘਾਸਣ ਤੋਂ ਇੱਕ ਅਵਾਜ਼ ਆਈ ਜਿਸ ਨੇ ਕਿਹਾ:
ਪਰਮੇਸ਼ਰ ਦੇ ਸਭ ਦਾਸੋ
ਅਤੇ ਉਸ ਦਾ ਡਰ ਰੱਖਣ ਵਾਲੇ
ਸਭ ਵੱਡੇ-ਛੋਟਿਓ,
ਸਾਡੇ ਪਰਮੇਸ਼ਰ ਦੀ ਉਸਤਤ ਕਰੋ।
ਲੇਲੇ ਦਾ ਵਿਆਹ
6ਫਿਰ ਮੈਨੂੰ ਜਿਵੇਂ ਵੱਡੀ ਭੀੜ ਜਿਹੀ, ਬਹੁਤੇ ਪਾਣੀਆਂ ਜਿਹੀ ਅਤੇ ਵੱਡੀ ਗਰਜਣ ਜਿਹੀ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ:
ਹਾਲੇਲੂਯਾਹ!
ਕਿਉਂਕਿ ਸਾਡਾ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਰਾਜ ਕਰਦਾ ਹੈ।
7ਆਓ ਅਸੀਂ ਅਨੰਦ ਮਨਾਈਏ
ਅਤੇ ਮਗਨ ਹੋਈਏ ਅਤੇ ਉਸ ਦੀ ਮਹਿਮਾ ਕਰੀਏ,
ਕਿਉਂਕਿ ਲੇਲੇ ਦੇ ਵਿਆਹ ਦਾ ਸਮਾਂ ਆ ਗਿਆ ਹੈ
ਅਤੇ ਉਸ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।
8ਲਾੜੀ ਨੂੰ ਇਹ ਬਖਸ਼ਿਆ ਗਿਆ ਕਿ
ਉਹ ਮਲਮਲ ਦੇ ਸ਼ੁੱਧ ਅਤੇ ਚਮਕੀਲੇ ਵਸਤਰ ਪਹਿਨੇ,
ਕਿਉਂਕਿ ਮਲਮਲ ਦਾ ਵਸਤਰ ਸੰਤਾਂ ਦੇ ਧਾਰਮਿਕਤਾ ਦੇ ਕੰਮ ਹਨ।
9ਫਿਰ ਉਸ ਨੇ ਮੈਨੂੰ ਕਿਹਾ, “ਲਿਖ: ਧੰਨ ਹਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਵਿੱਚ ਸੱਦੇ ਗਏ ਹਨ।” ਉਸ ਨੇ ਮੈਨੂੰ ਕਿਹਾ, “ਇਹ ਪਰਮੇਸ਼ਰ ਦੇ ਸੱਚੇ ਵਚਨ ਹਨ।” 10ਤਦ ਮੈਂ ਉਸ ਨੂੰ ਮੱਥਾ ਟੇਕਣ ਲਈ ਉਸ ਦੇ ਚਰਨਾਂ 'ਤੇ ਡਿੱਗ ਪਿਆ, ਪਰ ਉਸ ਨੇ ਕਿਹਾ, “ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਉਨ੍ਹਾਂ ਭਾਈਆਂ ਦਾ ਸੰਗੀ ਦਾਸ ਹਾਂ ਜਿਹੜੇ ਯਿਸੂ ਦੀ ਗਵਾਹੀ ਰੱਖਦੇ ਹਨ। ਪਰਮੇਸ਼ਰ ਨੂੰ ਹੀ ਮੱਥਾ ਟੇਕ, ਕਿਉਂਕਿ ਯਿਸੂ ਦੀ ਗਵਾਹੀ ਭਵਿੱਖਬਾਣੀ ਦੀ ਆਤਮਾ ਹੈ।”
ਚਿੱਟੇ ਘੋੜੇ ਦਾ ਅਸਵਾਰ
11ਫਿਰ ਮੈਂ ਸਵਰਗ ਨੂੰ ਖੁੱਲ੍ਹਾ ਹੋਇਆ ਵੇਖਿਆ ਅਤੇ ਵੇਖੋ, ਇੱਕ ਚਿੱਟਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਵਫ਼ਾਦਾਰ ਅਤੇ ਸੱਚਾ ਕਹਾਉਂਦਾ ਹੈ; ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ। 12ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਹਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ। 13ਉਸ ਨੇ ਲਹੂ ਵਿੱਚ ਭਿੱਜਾ ਹੋਇਆ ਇੱਕ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ ਅਤੇ ਉਸ ਦਾ ਨਾਮ “ਪਰਮੇਸ਼ਰ ਦਾ ਵਚਨ” ਹੈ। 14ਸਵਰਗ ਦੀਆਂ ਫ਼ੌਜਾਂ ਜਿਨ੍ਹਾਂ ਨੇ ਮਲਮਲ ਦਾ ਸ਼ੁੱਧ ਅਤੇ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ, ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਚੱਲਦੀਆਂ ਸਨ। 15ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਤਾਂਕਿ ਇਸ ਨਾਲ ਉਹ ਕੌਮਾਂ ਨੂੰ ਮਾਰੇ; ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ। ਉਹ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਭਿਆਨਕ ਕ੍ਰੋਧ ਦੀ ਮੈ ਦੇ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜੇਗਾ। 16ਉਸ ਦੇ ਵਸਤਰ ਉੱਤੇ ਅਤੇ ਉਸ ਦੇ ਪੱਟ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ:
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।
ਪਸ਼ੂ ਅਤੇ ਉਸ ਦੀ ਫ਼ੌਜ ਦੀ ਹਾਰ
17ਫਿਰ ਮੈਂ ਇੱਕ ਸਵਰਗਦੂਤ ਨੂੰ ਸੂਰਜ ਉੱਤੇ ਖੜ੍ਹੇ ਵੇਖਿਆ ਅਤੇ ਉਸ ਨੇ ਅਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਓ, ਪਰਮੇਸ਼ਰ ਦੀ ਵੱਡੀ ਦਾਅਵਤ ਲਈ ਇਕੱਠੇ ਹੋ ਜਾਓ, 18ਤਾਂਕਿ ਤੁਸੀਂ ਰਾਜਿਆਂ ਦਾ ਮਾਸ, ਸੈਨਾਪਤੀਆਂ ਦਾ ਮਾਸ, ਤਾਕਤਵਰ ਮਨੁੱਖਾਂ ਦਾ ਮਾਸ, ਘੋੜਿਆਂ ਦਾ ਅਤੇ ਉਨ੍ਹਾਂ ਦੇ ਅਸਵਾਰਾਂ ਦਾ ਮਾਸ ਅਤੇ ਅਜ਼ਾਦ-ਗੁਲਾਮ ਅਤੇ ਵੱਡਿਆਂ-ਛੋਟਿਆਂ, ਸਭਨਾਂ ਦਾ ਮਾਸ ਖਾਓ।”
19ਫਿਰ ਮੈਂ ਪਸ਼ੂ ਨੂੰ, ਧਰਤੀ ਦੇ ਰਾਜਿਆਂ ਨੂੰ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਇਕੱਠੀਆਂ ਹੋਈਆਂ ਵੇਖਿਆ ਤਾਂਕਿ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ। 20ਉਸ ਪਸ਼ੂ ਨੂੰ ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਫੜ ਲਿਆ ਗਿਆ ਜਿਸ ਨੇ ਪਸ਼ੂ ਦੇ ਸਾਹਮਣੇ ਚਿੰਨ੍ਹ ਵਿਖਾਏ ਸਨ। ਇਨ੍ਹਾਂ ਚਿੰਨ੍ਹਾਂ ਦੁਆਰਾ ਉਸ ਨੇ ਉਨ੍ਹਾਂ ਨੂੰ ਭਰਮਾਇਆ ਸੀ ਜਿਨ੍ਹਾਂ ਉੱਤੇ ਉਸ ਪਸ਼ੂ ਦੀ ਮੋਹਰ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ; ਉਨ੍ਹਾਂ ਦੋਹਾਂ ਨੂੰ ਜੀਉਂਦੇ ਹੀ ਅੱਗ ਦੀ ਉਸ ਝੀਲ ਵਿੱਚ ਸੁੱਟ ਦਿੱਤਾ ਗਿਆ ਜਿਹੜੀ ਗੰਧਕ ਨਾਲ ਬਲਦੀ ਹੈ। 21ਜਿਹੜੇ ਬਾਕੀ ਰਹਿ ਗਏ ਸਨ ਉਹ ਘੋੜਸਵਾਰ ਦੇ ਮੂੰਹੋਂ ਨਿੱਕਲਣ ਵਾਲੀ ਤਲਵਾਰ ਨਾਲ ਮਾਰੇ ਗਏ ਅਤੇ ਸਭ ਪੰਛੀ ਉਨ੍ਹਾਂ ਦਾ ਮਾਸ ਖਾ ਕੇ ਰੱਜ ਗਏ।
Currently Selected:
ਪਰਕਾਸ਼ 19: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative