ਉਸ ਪਸ਼ੂ ਨੂੰ ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਫੜ ਲਿਆ ਗਿਆ ਜਿਸ ਨੇ ਪਸ਼ੂ ਦੇ ਸਾਹਮਣੇ ਚਿੰਨ੍ਹ ਵਿਖਾਏ ਸਨ। ਇਨ੍ਹਾਂ ਚਿੰਨ੍ਹਾਂ ਦੁਆਰਾ ਉਸ ਨੇ ਉਨ੍ਹਾਂ ਨੂੰ ਭਰਮਾਇਆ ਸੀ ਜਿਨ੍ਹਾਂ ਉੱਤੇ ਉਸ ਪਸ਼ੂ ਦੀ ਮੋਹਰ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ; ਉਨ੍ਹਾਂ ਦੋਹਾਂ ਨੂੰ ਜੀਉਂਦੇ ਹੀ ਅੱਗ ਦੀ ਉਸ ਝੀਲ ਵਿੱਚ ਸੁੱਟ ਦਿੱਤਾ ਗਿਆ ਜਿਹੜੀ ਗੰਧਕ ਨਾਲ ਬਲਦੀ ਹੈ।