ਇਬਰਾਨੀਆਂ 4
4
ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਵਾਇਦਾ
1ਇਸ ਲਈ ਜਦੋਂ ਉਸ ਦੇ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਵਾਇਦਾ ਕਾਇਮ ਹੈ ਤਾਂ ਸਾਨੂੰ ਡਰਨਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਸਾਡੇ ਵਿੱਚੋਂ ਕੋਈ ਇਸ ਤੋਂ ਵਾਂਝਾ ਰਹਿ ਜਾਵੇ। 2ਕਿਉਂਕਿ ਸਾਨੂੰ ਵੀ ਉਹੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੀ ਉਨ੍ਹਾਂ ਨੂੰ ਸੁਣਾਈ ਗਈ ਸੀ, ਪਰ ਜੋ ਵਚਨ ਉਨ੍ਹਾਂ ਨੇ ਸੁਣਿਆ ਉਸ ਤੋਂ ਉਨ੍ਹਾਂ ਨੂੰ ਕੋਈ ਲਾਭ ਨਾ ਹੋਇਆ ਕਿਉਂ ਜੋ ਉਹ ਉਨ੍ਹਾਂ ਨਾਲ ਜਿਨ੍ਹਾਂ ਵਿਸ਼ਵਾਸ ਸਹਿਤ ਇਸ ਨੂੰ ਸੁਣਿਆ, ਇੱਕ ਨਾ ਹੋਏ।
3ਪਰ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਪ੍ਰਵੇਸ਼ ਕਰਦੇ ਹਾਂ, ਜਿਵੇਂ ਉਸ ਨੇ ਕਿਹਾ:
ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ, #
ਜ਼ਬੂਰ 95:11
ਭਾਵੇਂ ਕਿ ਉਸ ਦੇ ਕੰਮ ਸੰਸਾਰ ਦੇ ਮੁੱਢ ਤੋਂ ਹੀ ਪੂਰੇ ਹੋ ਚੁੱਕੇ ਹਨ। 4ਕਿਉਂਕਿ ਸੱਤਵੇਂ ਦਿਨ ਬਾਰੇ ਇੱਕ ਜਗ੍ਹਾ ਇਸ ਤਰ੍ਹਾਂ ਕਿਹਾ ਗਿਆ ਹੈ:“ਪਰਮੇਸ਼ਰ ਨੇ ਸੱਤਵੇਂ ਦਿਨ ਆਪਣੇ ਸਾਰੇ ਕੰਮਾਂ ਤੋਂ ਅਰਾਮ ਕੀਤਾ।”#ਉਤਪਤ 2:2 5ਅਤੇ ਇਸੇ ਸੰਬੰਧ ਵਿੱਚ ਫੇਰ ਕਿਹਾ ਗਿਆ ਹੈ:“ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ।” 6ਸੋ ਜਦੋਂ ਕਈਆਂ ਦਾ ਇਸ ਵਿੱਚ ਪ੍ਰਵੇਸ਼ ਕਰਨਾ ਅਜੇ ਬਾਕੀ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਉਹ ਅਣਆਗਿਆਕਾਰੀ ਦੇ ਕਾਰਨ ਇਸ ਵਿੱਚ ਪ੍ਰਵੇਸ਼ ਨਾ ਕਰ ਸਕੇ, 7ਤਾਂ ਪਰਮੇਸ਼ਰ ਫੇਰ ਇੱਕ ਖਾਸ ਦਿਨ ਨਿਯੁਕਤ ਕਰਦਾ ਹੈ ਅਰਥਾਤ“ਅੱਜ ਦਾ ਦਿਨ,” ਅਤੇ ਜਿਵੇਂ ਉਸ ਨੇ ਪਹਿਲਾਂ ਕਿਹਾ ਉਹ ਲੰਮੇ ਸਮੇਂ ਬਾਅਦ ਦਾਊਦ ਦੇ ਰਾਹੀਂ ਫੇਰ ਕਹਿੰਦਾ ਹੈ:
ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ
ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। #
ਇਬਰਾਨੀਆਂ 3:7-8
8ਕਿਉਂਕਿ ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਵਿੱਚ ਪ੍ਰਵੇਸ਼ ਕਰਵਾਇਆ ਹੁੰਦਾ ਤਾਂ ਪਰਮੇਸ਼ਰ ਅੱਗੇ ਚੱਲ ਕੇ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ। 9ਇਸ ਲਈ ਪਰਮੇਸ਼ਰ ਦੇ ਲੋਕਾਂ ਲਈ ਸਬਤ ਦਾ ਅਰਾਮ ਅਜੇ ਬਾਕੀ ਹੈ, 10ਕਿਉਂਕਿ ਜਿਸ ਨੇ ਪਰਮੇਸ਼ਰ ਦੇ ਅਰਾਮ ਵਿੱਚ ਪ੍ਰਵੇਸ਼ ਕਰ ਲਿਆ ਉਸ ਨੇ ਪਰਮੇਸ਼ਰ ਵਾਂਗ ਆਪਣੇ ਕੰਮਾਂ ਤੋਂ ਅਰਾਮ ਪਾਇਆ ਹੈ। 11ਇਸ ਲਈ, ਆਓ ਅਸੀਂ ਵੀ ਉਸ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੀਏ ਤਾਂਕਿ ਕੋਈ ਅਣਆਗਿਆਕਾਰੀ ਦੇ ਉਸੇ ਨਮੂਨੇ 'ਤੇ ਚੱਲ ਕੇ ਡਿੱਗ ਨਾ ਪਵੇ।
12ਪਰਮੇਸ਼ਰ ਦਾ ਵਚਨ ਜੀਉਂਦਾ, ਪ੍ਰਭਾਵਸ਼ਾਲੀ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਪ੍ਰਾਣ, ਆਤਮਾ, ਬੰਦ-ਬੰਦ ਅਤੇ ਗੁੱਦੇ ਨੂੰ ਆਰ-ਪਾਰ ਵਿੰਨ੍ਹ ਦਿੰਦਾ ਹੈ ਤੇ ਮਨ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਪਰਖ ਲੈਂਦਾ ਹੈ। 13ਕੋਈ ਪ੍ਰਾਣੀ ਪਰਮੇਸ਼ਰ ਤੋਂ ਛੁਪਿਆ ਹੋਇਆ ਨਹੀਂ ਹੈ, ਬਲਕਿ ਜਿਸ ਨੂੰ ਅਸੀਂ ਲੇਖਾ ਦੇਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਸਭ ਕੁਝ ਖੁੱਲ੍ਹਾ ਅਤੇ ਨੰਗਾ ਹੈ।
ਯਿਸੂ ਇੱਕ ਮਹਾਨ ਮਹਾਂਯਾਜਕ
14ਸੋ ਜਦੋਂ ਸਾਡੇ ਕੋਲ ਅਜਿਹਾ ਮਹਾਨ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਵਿੱਚੋਂ ਹੋ ਕੇ ਗਿਆ ਅਰਥਾਤ ਯਿਸੂ ਜੋ ਪਰਮੇਸ਼ਰ ਦਾ ਪੁੱਤਰ ਹੈ, ਤਾਂ ਆਓ ਅਸੀਂ ਆਪਣੇ ਇਕਰਾਰ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੀਏ। 15ਕਿਉਂਕਿ ਸਾਡਾ ਮਹਾਂਯਾਜਕ ਅਜਿਹਾ ਨਹੀਂ ਹੈ ਜਿਹੜਾ ਸਾਡੀਆਂ ਨਿਰਬਲਤਾਈਆਂ ਵਿੱਚ ਸਾਡਾ ਹਮਦਰਦੀ ਨਾ ਹੋ ਸਕੇ, ਸਗੋਂ ਉਹ ਸਾਡੇ ਵਾਂਗ ਸਭਨਾਂ ਗੱਲਾਂ ਵਿੱਚ ਪਰਤਾਇਆ ਗਿਆ, ਪਰ ਫਿਰ ਵੀ ਪਾਪ ਤੋਂ ਰਹਿਤ ਨਿੱਕਲਿਆ। 16ਇਸ ਲਈ, ਆਓ ਅਸੀਂ ਦਲੇਰੀ ਨਾਲ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਜਾਈਏ ਤਾਂਕਿ ਸਮੇਂ ਸਿਰ ਸਹਾਇਤਾ ਲਈ ਕਿਰਪਾ ਪਾਈਏ ਅਤੇ ਦਇਆ ਪ੍ਰਾਪਤ ਕਰੀਏ।
Currently Selected:
ਇਬਰਾਨੀਆਂ 4: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative