2 ਤਿਮੋਥਿਉਸ 1
1
ਸਲਾਮ
1ਪੌਲੁਸ ਵੱਲੋਂ ਜਿਹੜਾ ਉਸ ਜੀਵਨ ਦੇ ਵਾਇਦੇ ਦੇ ਅਨੁਸਾਰ ਜੋ ਮਸੀਹ ਯਿਸੂ ਵਿੱਚ ਹੈ, ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, 2ਪਿਆਰੇ ਪੁੱਤਰ ਤਿਮੋਥਿਉਸ ਨੂੰ; ਪਿਤਾ ਪਰਮੇਸ਼ਰ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।
ਧੰਨਵਾਦ ਅਤੇ ਉਤਸ਼ਾਹ
3ਮੈਂ ਰਾਤ-ਦਿਨ ਲਗਾਤਾਰ ਤੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹੋਏ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਵਾਂਗ ਸ਼ੁੱਧ ਵਿਵੇਕ ਨਾਲ ਕਰਦਾ ਹਾਂ। 4ਮੈਂ ਤੇਰੇ ਹੰਝੂਆਂ ਨੂੰ ਯਾਦ ਕਰਦਿਆਂ ਤੈਨੂੰ ਮਿਲਣ ਦੀ ਤਾਂਘ ਰੱਖਦਾ ਹਾਂ ਤਾਂਕਿ ਮੈਂ ਅਨੰਦ ਨਾਲ ਭਰ ਜਾਵਾਂ। 5ਮੈਂ ਤੇਰੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਫਿਰ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਤੇਰੇ ਵਿੱਚ ਵੀ ਹੈ।
6ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਰ ਦੇ ਉਸ ਵਰਦਾਨ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਨਾਲ ਤੈਨੂੰ ਮਿਲਿਆ, 7ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰ ਦਾ ਨਹੀਂ ਸਗੋਂ ਸਮਰੱਥਾ, ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ।
ਖੁਸ਼ਖ਼ਬਰੀ ਦੇ ਲਈ ਦੁੱਖ ਝੱਲਣਾ
8ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾ ਅਤੇ ਨਾ ਹੀ ਮੇਰੇ ਤੋਂ ਜੋ ਪ੍ਰਭੂ ਦਾ ਕੈਦੀ ਹਾਂ, ਸਗੋਂ ਪਰਮੇਸ਼ਰ ਦੀ ਸਮਰੱਥਾ ਵਿੱਚ ਖੁਸ਼ਖ਼ਬਰੀ ਦੀ ਖਾਤਰ ਮੇਰੇ ਨਾਲ ਦੁੱਖ ਝੱਲ। 9ਉਸ ਨੇ ਹੀ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਬੁਲਾਇਆ ਹੈ। ਇਹ ਸਾਡੇ ਕੰਮਾਂ ਦੇ ਅਨੁਸਾਰ ਨਹੀਂ, ਸਗੋਂ ਉਸ ਦੇ ਉਦੇਸ਼ ਅਤੇ ਉਸ ਕਿਰਪਾ ਦੇ ਅਨੁਸਾਰ ਹੈ ਜੋ ਅਨੰਤ ਕਾਲ ਤੋਂ ਮਸੀਹ ਯਿਸੂ ਵਿੱਚ ਸਾਨੂੰ ਬਖਸ਼ੀ ਗਈ 10ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਗਟ ਹੋਣ ਦੇ ਦੁਆਰਾ ਸਾਡੇ 'ਤੇ ਪਰਗਟ ਹੋਈ ਹੈ ਜਿਸ ਨੇ ਇੱਕ ਪਾਸੇ ਮੌਤ ਦਾ ਖਾਤਮਾ ਕੀਤਾ ਅਤੇ ਦੂਜੇ ਪਾਸੇ ਉਸ ਖੁਸ਼ਖ਼ਬਰੀ ਦੇ ਦੁਆਰਾ ਜੀਵਨ ਅਤੇ ਅਮਰਤਾ ਨੂੰ ਸਾਹਮਣੇ ਲਿਆਂਦਾ 11ਜਿਸ ਦੇ ਲਈ ਮੈਂ ਪ੍ਰਚਾਰਕ, ਰਸੂਲ ਅਤੇ#1:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਗੈਰ-ਯਹੂਦੀਆਂ ਲਈ” ਲਿਖਿਆ ਹੈ। ਸਿੱਖਿਅਕ ਨਿਯੁਕਤ ਕੀਤਾ ਗਿਆ। 12ਇਸੇ ਕਰਕੇ ਮੈਂ ਇਹ ਦੁੱਖ ਝੱਲਦਾ ਹਾਂ। ਪਰ ਮੈਂ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਜਿਸ ਉੱਤੇ ਮੈਂ ਵਿਸ਼ਵਾਸ ਕੀਤਾ ਹੈ ਉਸ ਨੂੰ ਜਾਣਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਾਖੀ ਕਰ ਸਕਦਾ ਹੈ।
13ਤੂੰ ਉਨ੍ਹਾਂ ਉੱਤਮ ਗੱਲਾਂ ਦੇ ਨਮੂਨੇ ਉੱਤੇ ਚੱਲਦਾ ਰਹਿ ਜੋ ਤੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਤੋਂ ਸੁਣੀਆਂ। 14ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਉੱਤਮ ਸਿੱਖਿਆ ਦੀ ਰਾਖੀ ਕਰ।
15ਤੂੰ ਇਹ ਜਾਣਦਾ ਹੈਂ ਕਿ ਉਨ੍ਹਾਂ ਸਾਰਿਆਂ ਨੇ ਜਿਹੜੇ ਅਸਿਯਾ#1:15 ਏਸ਼ੀਆ ਦਾ ਪੱਛਮੀ ਹਿੱਸਾ ਵਿੱਚ ਹਨ ਮੇਰਾ ਸਾਥ ਛੱਡ ਦਿੱਤਾ, ਜਿਨ੍ਹਾਂ ਵਿੱਚ ਫ਼ੁਗਿਲੁਸ ਅਤੇ ਹਰਮੁਗਨੇਸ ਵੀ ਹਨ। 16ਪ੍ਰਭੂ ਉਨੇਸਿਫੁਰੁਸ ਦੇ ਪਰਿਵਾਰ ਉੱਤੇ ਦਇਆ ਕਰੇ, ਕਿਉਂਕਿ ਉਸ ਨੇ ਅਕਸਰ ਮੇਰੇ ਮਨ ਨੂੰ ਤਾਜ਼ਾ ਕੀਤਾ ਅਤੇ ਮੇਰੇ ਬੰਧਨਾਂ ਤੋਂ ਸ਼ਰਮਿੰਦਾ ਨਹੀਂ ਹੋਇਆ। 17ਬਲਕਿ ਉਸ ਨੇ ਰੋਮ ਵਿੱਚ ਆ ਕੇ ਯਤਨ ਨਾਲ ਮੈਨੂੰ ਭਾਲਿਆ ਅਤੇ ਲੱਭ ਲਿਆ। 18ਪ੍ਰਭੂ ਉਸ ਨੂੰ ਇਹ ਬਖਸ਼ੇ ਕਿ ਉਸ ਦਿਨ ਉਹ ਪ੍ਰਭੂ ਤੋਂ ਦਇਆ ਪ੍ਰਾਪਤ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਿੰਨੀ ਸੇਵਾ ਕੀਤੀ।
Currently Selected:
2 ਤਿਮੋਥਿਉਸ 1: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative