Bible App logo
Search Icon

1 ਤਿਮੋਥਿਉਸ 6

6
ਮਾਲਕਾਂ ਦਾ ਆਦਰ ਕਰਨਾ
1ਉਹ ਸਭ ਜਿਹੜੇ ਗੁਲਾਮੀ ਦੇ ਜੂਲੇ ਹੇਠਾਂ ਹਨ ਆਪਣੇ ਮਾਲਕਾਂ ਨੂੰ ਵਧੀਕ ਆਦਰਯੋਗ ਸਮਝਣ, ਤਾਂਕਿ ਅਜਿਹਾ ਨਾ ਹੋਵੇ ਕਿ ਪਰਮੇਸ਼ਰ ਦੇ ਨਾਮ ਅਤੇ ਉਸ ਦੀ ਸਿੱਖਿਆ ਦੀ ਨਿੰਦਾ ਹੋਵੇ। 2ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਨੂੰ ਤੁੱਛ ਨਾ ਜਾਣਨ ਕਿਉਂਕਿ ਉਹ ਵੀ ਭਾਈ ਹਨ, ਬਲਕਿ ਉਹ ਉਨ੍ਹਾਂ ਦੀ ਹੋਰ ਵੀ ਜ਼ਿਆਦਾ ਸੇਵਾ ਕਰਨ, ਕਿਉਂਕਿ ਉਹ ਮਾਲਕ ਜਿਨ੍ਹਾਂ ਨੂੰ ਇਸ ਸੇਵਾ ਤੋਂ ਲਾਭ ਮਿਲਦਾ ਹੈ, ਵਿਸ਼ਵਾਸੀ ਅਤੇ ਪਿਆਰੇ ਹਨ; ਇਨ੍ਹਾਂ ਗੱਲਾਂ ਨੂੰ ਸਿਖਾ ਅਤੇ ਸਮਝਾਉਂਦਾ ਰਹਿ।
ਸੰਤੁਸ਼ਟੀ ਸਹਿਤ ਭਗਤੀ
3ਜੇ ਕੋਈ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਰੇ ਵਚਨਾਂ ਨਾਲ ਅਤੇ ਭਗਤੀ ਵਾਲੀ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ 4ਤਾਂ ਉਹ ਘਮੰਡੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ, ਸਗੋਂ ਉਸ ਨੂੰ ਵਾਦ-ਵਿਵਾਦ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਦੀ ਬਿਮਾਰੀ ਲੱਗੀ ਹੋਈ ਹੈ। ਇਸੇ ਕਾਰਨ ਈਰਖਾ, ਝਗੜਾ, ਨਿੰਦਾ, ਬੁਰੇ-ਬੁਰੇ ਸ਼ੱਕ 5ਅਤੇ ਉਨ੍ਹਾਂ ਮਨੁੱਖਾਂ ਵਿਚਕਾਰ ਲਗਾਤਾਰ ਝਗੜੇ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ। ਉਹ ਸੱਚ ਤੋਂ ਦੂਰ ਹੋ ਗਏ ਹਨ ਅਤੇ ਭਗਤੀ ਨੂੰ ਕਮਾਈ ਦਾ ਸਾਧਨ ਸਮਝਦੇ ਹਨ;#6:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਜਿਹੇ ਲੋਕਾਂ ਤੋਂ ਦੂਰ ਰਹਿ।” ਲਿਖਿਆ ਹੈ। 6ਪਰ ਸੰਤੁਸ਼ਟੀ ਸਹਿਤ ਭਗਤੀ ਵੱਡੀ ਕਮਾਈ ਹੈ, 7ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲੈ ਕੇ ਆਏ ਅਤੇ#6:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਹ ਪੱਕਾ ਹੈ ਕਿ” ਲਿਖਿਆ ਹੈ। ਨਾ ਹੀ ਕੁਝ ਲਿਜਾ ਸਕਦੇ ਹਾਂ। 8ਜੇ ਸਾਡੇ ਕੋਲ ਭੋਜਨ ਅਤੇ ਵਸਤਰ ਹੈ ਤਾਂ ਅਸੀਂ ਇਨ੍ਹਾਂ ਵਿੱਚ ਸੰਤੁਸ਼ਟ ਰਹਾਂਗੇ। 9ਪਰ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਉਹ ਪਰਤਾਵੇ, ਫਾਹੀ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ ਅਤੇ ਬਰਬਾਦੀ ਦੇ ਸਮੁੰਦਰ ਵਿੱਚ ਡੋਬ ਦਿੰਦੀਆਂ ਹਨ। 10ਕਿਉਂਕਿ ਧਨ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਹੈ ਜਿਸ ਦੀ ਲਾਲਸਾ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਛਲਣੀ ਕਰ ਲਿਆ ਹੈ।
ਤਿਮੋਥਿਉਸ ਨੂੰ ਨਿੱਜੀ ਹਿਦਾਇਤ
11ਪਰ ਤੂੰ ਹੇ ਪਰਮੇਸ਼ਰ ਦੇ ਬੰਦੇ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪ੍ਰੇਮ, ਧੀਰਜ ਅਤੇ ਦੀਨਤਾ ਦੇ ਪਿੱਛੇ ਲੱਗਾ ਰਹਿ। 12ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਸਦੀਪਕ ਜੀਵਨ ਨੂੰ ਫੜੀ ਰੱਖ ਜਿਸ ਦੇ ਲਈ ਤੂੰ ਬੁਲਾਇਆ ਗਿਆ ਅਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਪੱਕਾ ਇਕਰਾਰ ਕੀਤਾ। 13ਮੈਂ ਪਰਮੇਸ਼ਰ ਦੇ ਸਨਮੁੱਖ ਜਿਹੜਾ ਸਭ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸੂ ਦੇ ਸਨਮੁੱਖ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਉੱਤਮ ਗਵਾਹੀ ਦਿੱਤੀ, ਤੈਨੂੰ ਆਗਿਆ ਦਿੰਦਾ ਹਾਂ 14ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਤੱਕ ਬੇਦਾਗ਼ ਅਤੇ ਨਿਰਦੋਸ਼ ਰਹਿੰਦੇ ਹੋਏ ਇਸ ਆਗਿਆ ਦੀ ਪਾਲਣਾ ਕਰ; 15ਪਰਮੇਸ਼ਰ ਆਪਣੇ ਸਮੇਂ 'ਤੇ ਉਸ ਨੂੰ ਪਰਗਟ ਕਰੇਗਾ। ਉਹ ਪਰਮਧੰਨ ਅਤੇ ਇੱਕੋ-ਇੱਕ ਪਾਤਸ਼ਾਹ ਅਤੇ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ। 16ਅਮਰਤਾ ਕੇਵਲ ਉਸੇ ਦੀ ਹੈ, ਉਹ ਅਣਪੁੱਜ ਚਾਨਣ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ; ਆਦਰ ਅਤੇ ਪ੍ਰਭੁਤਾ ਸਦਾ ਉਸੇ ਦੀ ਰਹੇ। ਆਮੀਨ।
ਧਨਵਾਨਾਂ ਨੂੰ ਹਿਦਾਇਤ
17ਇਸ ਵਰਤਮਾਨ ਯੁਗ ਦੇ ਧਨਵਾਨਾਂ ਨੂੰ ਹਿਦਾਇਤ ਦੇ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਅਸਥਾਈ ਧਨ-ਦੌਲਤ ਉੱਤੇ ਆਸ ਰੱਖਣ, ਸਗੋਂ ਪਰਮੇਸ਼ਰ ਉੱਤੇ ਆਸ ਰੱਖਣ ਜਿਹੜਾ#6:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੀਉਂਦਾ ਹੈ ਅਤੇ” ਲਿਖਿਆ ਹੈ। ਸਾਡੇ ਸੁੱਖ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦਾ ਹੈ। 18ਉਹ ਭਲਾਈ ਕਰਨ, ਭਲੇ ਕੰਮਾਂ ਵਿੱਚ ਧਨਵਾਨ ਹੋਣ, ਖੁੱਲ੍ਹਦਿਲੇ ਬਣਨ, ਦੂਜਿਆਂ ਨਾਲ ਵੰਡਣ ਲਈ ਤਿਆਰ ਹੋਣ 19ਅਤੇ ਭਵਿੱਖ ਲਈ ਆਪਣੇ ਵਾਸਤੇ ਚੰਗੀ ਨੀਂਹ ਰੱਖਣ ਤਾਂਕਿ ਉਹ ਉਸ ਜੀਵਨ ਨੂੰ ਜੋ ਅਸਲ#6:19 ਕੁਝ ਹਸਤਲੇਖਾਂ ਵਿੱਚ “ਅਸਲ” ਦੇ ਸਥਾਨ 'ਤੇ “ਅਨੰਤ” ਲਿਖਿਆ ਹੈ। ਜੀਵਨ ਹੈ, ਪ੍ਰਾਪਤ ਕਰਨ।
ਸਿੱਖਿਆ ਦੀ ਰਾਖੀ
20ਹੇ ਤਿਮੋਥਿਉਸ, ਜਿਹੜੀ ਸਿੱਖਿਆ ਤੈਨੂੰ ਸੌਂਪੀ ਗਈ ਉਸ ਦੀ ਰਾਖੀ ਕਰ ਅਤੇ ਵਿਅਰਥ ਦੀਆਂ ਸੰਸਾਰਕ ਗੱਲਾਂ ਅਤੇ ਝੂਠੇ ਗਿਆਨ ਤੋਂ ਦੂਰ ਰਹਿ 21ਜਿਸ ਨੂੰ ਸਵੀਕਾਰ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।#6:21 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Highlight

Copy

Compare

Share

None

Want to have your highlights saved across all your devices? Sign up or sign in