Bible App logo
Search Icon

2 ਥੱਸਲੁਨੀਕੀਆਂ 1

1
ਸਲਾਮ
1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ; 2ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਪਰਮੇਸ਼ਰ ਦਾ ਨਿਆਂ ਅਤੇ ਮਹਿਮਾ
3ਹੇ ਭਾਈਓ, ਸਾਨੂੰ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਕਿ ਉਚਿਤ ਵੀ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਅਤੇ ਇੱਕ ਦੂਜੇ ਦੇ ਪ੍ਰਤੀ ਤੁਹਾਡਾ ਸਭਨਾਂ ਦਾ ਪ੍ਰੇਮ ਵੀ ਵਧ ਰਿਹਾ ਹੈ। 4ਇਸ ਲਈ ਅਸੀਂ ਵੀ ਪਰਮੇਸ਼ਰ ਦੀਆਂ ਕਲੀਸਿਆਵਾਂ ਵਿੱਚ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਵਿਖੇ ਅਭਿਮਾਨ ਕਰਦੇ ਹਾਂ ਜੋ ਤੁਸੀਂ ਸਾਰੇ ਅੱਤਿਆਚਾਰਾਂ ਅਤੇ ਕਸ਼ਟਾਂ ਨੂੰ ਸਹਿੰਦੇ ਹੋਏ ਬਣਾਈ ਰੱਖਦੇ ਹੋ; 5ਇਹ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ ਤਾਂਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਗਿਣੇ ਜਾਓ ਜਿਸ ਦੇ ਲਈ ਤੁਸੀਂ ਦੁੱਖ ਵੀ ਝੱਲ ਰਹੇ ਹੋ। 6ਕਿਉਂਕਿ ਇਹ ਪਰਮੇਸ਼ਰ ਦੇ ਲਈ ਨਿਆਂ ਦੀ ਗੱਲ ਹੈ ਕਿ ਉਹ ਉਨ੍ਹਾਂ ਨੂੰ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਦੁੱਖਾਂ ਵਿੱਚ ਪਾ ਕੇ ਬਦਲਾ ਦੇਵੇ 7ਅਤੇ ਤੁਹਾਨੂੰ ਜਿਹੜੇ ਦੁੱਖ ਸਹਿੰਦੇ ਹੋ ਸਾਡੇ ਨਾਲ ਉਸ ਸਮੇਂ ਅਰਾਮ ਦੇਵੇ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਭੜਕਦੀ ਹੋਈ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ, 8ਤਾਂਕਿ ਉਹ ਉਨ੍ਹਾਂ ਨੂੰ ਸਜ਼ਾ ਦੇਵੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ। 9ਉਹ ਪ੍ਰਭੂ ਦੀ ਹਜ਼ੂਰੀ ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਵਾਂਝੇ ਹੋ ਕੇ ਸਦੀਪਕ ਨਾਸ ਦਾ ਦੰਡ ਭੋਗਣਗੇ। 10ਇਹ ਉਸ ਦਿਨ ਹੋਵੇਗਾ ਜਦੋਂ ਉਹ ਆਪਣੇ ਸੰਤਾਂ#1:10 ਅਰਥਾਤ ਯਹੂਦੀ ਵਿਸ਼ਵਾਸੀ ਵਿਚਕਾਰ ਮਹਿਮਾ ਪਾਉਣ ਅਤੇ ਸਭ ਵਿਸ਼ਵਾਸ ਕਰਨ ਵਾਲਿਆਂ#1:10 ਅਰਥਾਤ ਗੈਰ-ਯਹੂਦੀ ਵਿਸ਼ਵਾਸੀ ਵਿਚਕਾਰ ਅਚੰਭੇ ਦਾ ਕਾਰਨ ਹੋਣ ਲਈ ਆਵੇਗਾ ਅਤੇ ਤੁਹਾਡੇ ਵਿਚਕਾਰ ਵੀ, ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ। 11ਇਸੇ ਕਰਕੇ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ਰ ਤੁਹਾਨੂੰ ਆਪਣੀ ਬੁਲਾਹਟ ਦੇ ਯੋਗ ਸਮਝੇ ਅਤੇ ਭਲਾਈ ਦੀ ਹਰੇਕ ਇੱਛਾ ਅਤੇ ਵਿਸ਼ਵਾਸ ਦੇ ਕੰਮ ਨੂੰ ਸਮਰੱਥਾ ਸਹਿਤ ਪੂਰਾ ਕਰੇ, 12ਤਾਂਕਿ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਉਸ ਵਿੱਚ।

Highlight

Copy

Compare

Share

None

Want to have your highlights saved across all your devices? Sign up or sign in