2 ਥੱਸਲੁਨੀਕੀਆਂ 2
2
ਕੁਧਰਮੀ ਮਨੁੱਖ
1ਹੇ ਭਾਈਓ, ਹੁਣ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿਖੇ ਅਤੇ ਸਾਡੇ ਉਸ ਕੋਲ ਇਕੱਠੇ ਹੋਣ ਦੇ ਵਿਖੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ 2ਕਿ ਤੁਸੀਂ ਕਿਸੇ ਅਜਿਹੇ ਆਤਮਾ, ਜਾਂ ਵਚਨ, ਜਾਂ ਪੱਤ੍ਰੀ ਦੇ ਕਰਕੇ ਜੋ ਤੁਹਾਨੂੰ ਲੱਗੇ ਕਿ ਸਾਡੇ ਵੱਲੋਂ ਹੈ ਅਤੇ ਕਹੇ ਕਿ ਪ੍ਰਭੂ#2:2 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਮਸੀਹ” ਲਿਖਿਆ ਹੈ। ਦਾ ਦਿਨ ਆ ਗਿਆ ਹੈ, ਆਪਣੇ ਮਨ ਵਿੱਚ ਛੇਤੀ ਹੀ ਡੋਲ ਨਾ ਜਾਣਾ ਅਤੇ ਨਾ ਘਬਰਾਉਣਾ। 3ਕੋਈ ਕਿਸੇ ਤਰ੍ਹਾਂ ਤੁਹਾਨੂੰ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਵਿਸ਼ਵਾਸ ਦਾ ਪਤਨ ਨਹੀਂ ਹੋ ਜਾਂਦਾ ਅਤੇ ਉਹ ਕੁਧਰਮੀ ਮਨੁੱਖ ਅਰਥਾਤ ਨਾਸ ਦਾ ਪੁੱਤਰ ਪਰਗਟ ਨਹੀਂ ਹੁੰਦਾ, 4ਜੋ ਅਖੌਤੀ ਈਸ਼ਵਰ ਅਤੇ ਪੂਜਾ ਦੀ ਵਸਤ ਦਾ ਵਿਰੋਧ ਕਰਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕਰਦਾ ਹੈ, ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਬੈਠ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕਰਦਾ ਹੈ#2:4 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕਰਦਾ ਹੈ” ਦੇ ਸਥਾਨ 'ਤੇ “ਪਰਮੇਸ਼ਰ ਦੱਸਦਾ ਹੈ” ਲਿਖਿਆ ਹੈ।।
5ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਇਹ ਗੱਲਾਂ ਤੁਹਾਨੂੰ ਦੱਸਦਾ ਹੁੰਦਾ ਸੀ? 6ਅਤੇ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਕਿਹੜੀ ਸ਼ਕਤੀ ਨੇ ਉਸ ਨੂੰ ਰੋਕ ਰੱਖਿਆ ਹੈ ਤਾਂਕਿ ਉਹ ਆਪਣੇ ਸਮੇਂ 'ਤੇ ਪਰਗਟ ਕੀਤਾ ਜਾਵੇ। 7ਕਿਉਂਕਿ ਕੁਧਰਮ ਦਾ ਭੇਤ ਹੁਣ ਵੀ ਕੰਮ ਕਰ ਰਿਹਾ ਹੈ, ਪਰ ਇਸ ਸਮੇਂ ਇਸ ਨੂੰ ਰੋਕਣ ਵਾਲਾ ਉਦੋਂ ਤੱਕ ਰੋਕੀ ਰੱਖੇਗਾ ਜਦੋਂ ਤੱਕ ਇਹ ਰਾਹ ਵਿੱਚੋਂ ਹਟਾਇਆ ਨਹੀਂ ਜਾਂਦਾ। 8ਇਸ ਤੋਂ ਬਾਅਦ ਉਹ ਕੁਧਰਮੀ ਪਰਗਟ ਕੀਤਾ ਜਾਵੇਗਾ ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੇ ਸਾਹ ਨਾਲ ਭਸਮ ਕਰੇਗਾ ਅਤੇ ਆਪਣੀ ਆਮਦ ਦੇ ਤੇਜ ਨਾਲ ਨਾਸ ਕਰੇਗਾ। 9ਉਸ ਕੁਧਰਮੀ ਦਾ ਆਉਣਾ ਨਾਸ ਹੋਣ ਵਾਲਿਆਂ ਲਈ ਸ਼ੈਤਾਨ ਦੇ ਕੰਮ ਅਨੁਸਾਰ ਹਰੇਕ ਸ਼ਕਤੀ, ਚਿੰਨ੍ਹਾਂ ਅਤੇ ਝੂਠੇ ਅਚੰਭਿਆਂ 10ਅਤੇ ਕੁਧਰਮ ਦੇ ਹਰੇਕ ਧੋਖੇ ਨਾਲ ਹੋਵੇਗਾ, ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪ੍ਰੇਮ ਕਰਨਾ ਸਵੀਕਾਰ ਨਾ ਕੀਤਾ ਜਿਸ ਨਾਲ ਉਹ ਬਚਾਏ ਜਾਂਦੇ। 11ਇਸ ਲਈ ਪਰਮੇਸ਼ਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਸ਼ਕਤੀ ਨੂੰ ਭੇਜੇਗਾ ਕਿ ਉਹ ਝੂਠ ਉੱਤੇ ਵਿਸ਼ਵਾਸ ਕਰਨ 12ਤਾਂਕਿ ਉਨ੍ਹਾਂ ਸਭਨਾਂ ਨੂੰ ਦੰਡ ਦਿੱਤਾ ਜਾਵੇ ਜਿਨ੍ਹਾਂ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਕੁਧਰਮ ਦੇ ਕੰਮਾਂ ਵਿੱਚ ਪ੍ਰਸੰਨ ਰਹੇ।
ਦ੍ਰਿੜ੍ਹ ਰਹੋ
13ਹੇ ਪ੍ਰਭੂ ਵਿੱਚ ਪਿਆਰੇ ਭਾਈਓ, ਸਾਨੂੰ ਤੁਹਾਡੇ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਅਰੰਭ ਤੋਂ#2:13 ਕੁਝ ਹਸਤਲੇਖਾਂ ਵਿੱਚ “ਅਰੰਭ ਤੋਂ” ਦੇ ਸਥਾਨ 'ਤੇ “ਪਹਿਲੇ ਫਲ ਦੇ ਰੂਪ ਵਿੱਚ” ਲਿਖਿਆ ਹੈ। ਚੁਣ ਲਿਆ ਕਿ ਤੁਸੀਂ ਆਤਮਾ ਦੁਆਰਾ ਪਵਿੱਤਰ ਹੋ ਕੇ ਅਤੇ ਸੱਚ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰੋ। 14ਉਸ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੇ ਦੁਆਰਾ ਇਸੇ ਦੇ ਲਈ ਬੁਲਾਇਆ ਤਾਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨੂੰ ਪ੍ਰਾਪਤ ਕਰੋ। 15ਇਸ ਲਈ ਹੇ ਭਾਈਓ, ਦ੍ਰਿੜ੍ਹ ਰਹੋ ਅਤੇ ਉਨ੍ਹਾਂ ਰੀਤਾਂ ਉੱਤੇ ਕਾਇਮ ਰਹੋ ਜੋ ਤੁਹਾਨੂੰ ਸਾਡੇ ਸੰਦੇਸ਼ ਜਾਂ ਸਾਡੀ ਪੱਤ੍ਰੀ ਰਾਹੀਂ ਸਿਖਾਈਆਂ ਗਈਆਂ ਸਨ।
16ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਰਮੇਸ਼ਰ ਪਿਤਾ ਜਿਸ ਨੇ ਸਾਨੂੰ ਪ੍ਰੇਮ ਕੀਤਾ, ਸਾਨੂੰ ਸਦੀਪਕ ਦਿਲਾਸਾ ਅਤੇ ਕਿਰਪਾ ਦੁਆਰਾ ਭਲੀ ਆਸ ਦਿੱਤੀ ਹੈ, 17ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ ਅਤੇ#2:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਨੂੰ” ਲਿਖਿਆ ਹੈ। ਹਰੇਕ ਭਲੇ ਕੰਮ ਅਤੇ ਵਚਨ ਵਿੱਚ ਦ੍ਰਿੜ੍ਹ ਕਰੇ।
Currently Selected:
2 ਥੱਸਲੁਨੀਕੀਆਂ 2: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative