2 ਕੁਰਿੰਥੀਆਂ 6
6
1ਪਰਮੇਸ਼ਰ ਦੇ ਸਹਿਕਰਮੀ ਹੋਣ ਦੇ ਨਾਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੀ ਜੋ ਕਿਰਪਾ ਤੁਹਾਡੇ ਉੱਤੇ ਹੋਈ ਹੈ ਉਸ ਨੂੰ ਵਿਅਰਥ ਨਾ ਜਾਣ ਦਿਓ, 2ਕਿਉਂਕਿ ਉਹ ਕਹਿੰਦਾ ਹੈ:
ਠੀਕ ਸਮੇਂ ਮੈਂ ਤੇਰੀ ਸੁਣ ਲਈ
ਅਤੇ ਮੁਕਤੀ ਦੇ ਦਿਨ ਮੈਂ ਤੇਰੀ ਸਹਾਇਤਾ ਕੀਤੀ।
ਵੇਖੋ, ਹੁਣ ਹੀ ਉਹ ਠੀਕ ਸਮਾਂ ਹੈ; ਵੇਖੋ, ਹੁਣ ਹੀ ਉਹ ਮੁਕਤੀ ਦਾ ਦਿਨ ਹੈ।
ਪੌਲੁਸ ਦੀ ਸੇਵਕਾਈ
3ਅਸੀਂ ਕਿਸੇ ਗੱਲ ਵਿੱਚ ਕਿਸੇ ਨੂੰ ਠੋਕਰ ਲੱਗਣ ਦਾ ਮੌਕਾ ਨਹੀਂ ਦਿੰਦੇ, ਤਾਂਕਿ ਅਜਿਹਾ ਨਾ ਹੋਵੇ ਕਿ ਸਾਡੀ ਸੇਵਕਾਈ ਉੱਤੇ ਦੋਸ਼ ਲੱਗੇ। 4ਪਰ ਹਰ ਗੱਲ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸੇਵਕਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ ਅਰਥਾਤ ਵੱਡੇ ਧੀਰਜ ਵਿੱਚ, ਦੁੱਖਾਂ ਵਿੱਚ, ਥੁੜ੍ਹਾਂ ਵਿੱਚ, ਪਰੇਸ਼ਾਨੀਆਂ ਵਿੱਚ, 5ਮਾਰ ਖਾਣ ਵਿੱਚ, ਕੈਦ ਹੋਣ ਵਿੱਚ, ਫਸਾਦਾਂ ਵਿੱਚ, ਮਿਹਨਤ ਕਰਨ ਵਿੱਚ, ਜਾਗਦੇ ਰਹਿਣ ਵਿੱਚ, ਭੁੱਖੇ ਰਹਿਣ ਵਿੱਚ, 6ਪਵਿੱਤਰਤਾ ਵਿੱਚ, ਗਿਆਨ ਵਿੱਚ, ਧੀਰਜ ਵਿੱਚ, ਦਿਆਲਗੀ ਵਿੱਚ, ਪਵਿੱਤਰ ਆਤਮਾ ਵਿੱਚ, ਨਿਸ਼ਕਪਟ ਪ੍ਰੇਮ ਵਿੱਚ, 7ਸਚਾਈ ਦੇ ਸੰਦੇਸ਼ ਵਿੱਚ, ਪਰਮੇਸ਼ਰ ਦੀ ਸਮਰੱਥਾ ਵਿੱਚ; ਸੱਜੇ ਅਤੇ ਖੱਬੇ ਹੱਥ ਵਿੱਚ ਧਾਰਮਿਕਤਾ ਦੇ ਹਥਿਆਰ ਲੈ ਕੇ, 8ਆਦਰ ਅਤੇ ਨਿਰਾਦਰ ਵਿੱਚ, ਬਦਨਾਮੀ ਅਤੇ ਨੇਕਨਾਮੀ ਵਿੱਚ; ਭਰਮਾਉਣ ਵਾਲੇ ਸਮਝੇ ਜਾਂਦੇ ਹਾਂ ਜਦਕਿ ਸੱਚੇ ਹਾਂ, 9ਅਣਜਾਣ ਸਮਝੇ ਜਾਂਦੇ ਹਾਂ ਜਦਕਿ ਸਭ ਜਾਣਦੇ ਹਾਂ, ਮਰਨਾਊ ਸਮਝੇ ਜਾਂਦੇ ਹਾਂ ਜਦਕਿ ਜੀਉਂਦੇ ਹਾਂ, ਮਾਰ ਖਾਣ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਮਰਦੇ ਨਹੀਂ, 10ਸੋਗ ਕਰਨ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਹਮੇਸ਼ਾ ਅਨੰਦ ਕਰਦੇ ਹਾਂ, ਕੰਗਾਲਾਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਉਨ੍ਹਾਂ ਜਿਹੇ ਸਮਝੇ ਜਾਂਦੇ ਹਾਂ ਜਿਨ੍ਹਾਂ ਕੋਲ ਕੁਝ ਨਹੀਂ ਹੈ, ਫਿਰ ਵੀ ਸਾਡੇ ਕੋਲ ਸਭ ਕੁਝ ਹੈ।
11ਹੇ ਕੁਰਿੰਥਿਓ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ; ਅਸੀਂ ਆਪਣਾ ਦਿਲ ਖੋਲ੍ਹ ਦਿੱਤਾ ਹੈ। 12ਅਸੀਂ ਤੁਹਾਡੇ ਲਈ ਰੁਕਾਵਟ ਦਾ ਕਾਰਨ ਨਹੀਂ ਹਾਂ, ਸਗੋਂ ਤੁਹਾਡੇ ਹੀ ਮਨਾਂ ਵਿੱਚ ਰੁਕਾਵਟ ਹੈ। 13ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਕਹਿੰਦਾ ਹਾਂ ਕਿ ਤੁਸੀਂ ਵੀ ਆਪਣਾ ਦਿਲ ਸਾਡੇ ਲਈ ਖੋਲ੍ਹ ਦਿਓ।
ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ
14ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ; ਕਿਉਂਕਿ ਧਾਰਮਿਕਤਾ ਅਤੇ ਕੁਧਰਮ ਦੀ ਕੀ ਸਾਂਝ? ਜਾਂ ਚਾਨਣ ਦਾ ਹਨੇਰੇ ਨਾਲ ਕੀ ਸੰਬੰਧ? 15ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ? ਜਾਂ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ? 16ਅਤੇ ਪਰਮੇਸ਼ਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਸਮਝੌਤਾ? ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਹੈਕਲ ਹਾਂ, ਜਿਵੇਂ ਕਿ ਪਰਮੇਸ਼ਰ ਨੇ ਕਿਹਾ:
ਮੈਂ ਉਨ੍ਹਾਂ ਵਿੱਚ ਰਹਾਂਗਾ
ਅਤੇ ਉਨ੍ਹਾਂ ਵਿਚਕਾਰ ਚੱਲਾਂ ਫਿਰਾਂਗਾ।
ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ
ਅਤੇ ਉਹ ਮੇਰੇ ਲੋਕ ਹੋਣਗੇ।
17 ਇਸ ਲਈ ਪ੍ਰਭੂ ਕਹਿੰਦਾ ਹੈ: ਉਨ੍ਹਾਂ ਵਿੱਚੋਂ ਨਿੱਕਲ ਆਓ
ਤੇ ਅਲੱਗ ਹੋ ਜਾਓ ਅਤੇ ਅਸ਼ੁੱਧ ਵਸਤ ਨੂੰ ਨਾ ਛੂਹੋ;
ਤਦ ਮੈਂ ਤੁਹਾਨੂੰ ਸਵੀਕਾਰ ਕਰਾਂਗਾ।
18 ਮੈਂ ਤੁਹਾਡਾ ਪਿਤਾ ਹੋਵਾਂਗਾ
ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ।
ਇਹ ਸਰਬ-ਸ਼ਕਤੀਮਾਨ ਪ੍ਰਭੂ ਦਾ ਵਚਨ ਹੈ।
Currently Selected:
2 ਕੁਰਿੰਥੀਆਂ 6: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative