1
1 ਤਿਮੋਥਿਉਸ 6:12
Punjabi Standard Bible
PSB
ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਸਦੀਪਕ ਜੀਵਨ ਨੂੰ ਫੜੀ ਰੱਖ ਜਿਸ ਦੇ ਲਈ ਤੂੰ ਬੁਲਾਇਆ ਗਿਆ ਅਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਪੱਕਾ ਇਕਰਾਰ ਕੀਤਾ।
Compare
Explore 1 ਤਿਮੋਥਿਉਸ 6:12
2
1 ਤਿਮੋਥਿਉਸ 6:10
ਕਿਉਂਕਿ ਧਨ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਹੈ ਜਿਸ ਦੀ ਲਾਲਸਾ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਛਲਣੀ ਕਰ ਲਿਆ ਹੈ।
Explore 1 ਤਿਮੋਥਿਉਸ 6:10
3
1 ਤਿਮੋਥਿਉਸ 6:6
ਪਰ ਸੰਤੁਸ਼ਟੀ ਸਹਿਤ ਭਗਤੀ ਵੱਡੀ ਕਮਾਈ ਹੈ
Explore 1 ਤਿਮੋਥਿਉਸ 6:6
4
1 ਤਿਮੋਥਿਉਸ 6:7
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲੈ ਕੇ ਆਏ ਅਤੇ ਨਾ ਹੀ ਕੁਝ ਲਿਜਾ ਸਕਦੇ ਹਾਂ।
Explore 1 ਤਿਮੋਥਿਉਸ 6:7
5
1 ਤਿਮੋਥਿਉਸ 6:17
ਇਸ ਵਰਤਮਾਨ ਯੁਗ ਦੇ ਧਨਵਾਨਾਂ ਨੂੰ ਹਿਦਾਇਤ ਦੇ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਅਸਥਾਈ ਧਨ-ਦੌਲਤ ਉੱਤੇ ਆਸ ਰੱਖਣ, ਸਗੋਂ ਪਰਮੇਸ਼ਰ ਉੱਤੇ ਆਸ ਰੱਖਣ ਜਿਹੜਾ ਸਾਡੇ ਸੁੱਖ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦਾ ਹੈ।
Explore 1 ਤਿਮੋਥਿਉਸ 6:17
6
1 ਤਿਮੋਥਿਉਸ 6:9
ਪਰ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਉਹ ਪਰਤਾਵੇ, ਫਾਹੀ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ ਅਤੇ ਬਰਬਾਦੀ ਦੇ ਸਮੁੰਦਰ ਵਿੱਚ ਡੋਬ ਦਿੰਦੀਆਂ ਹਨ।
Explore 1 ਤਿਮੋਥਿਉਸ 6:9
7
1 ਤਿਮੋਥਿਉਸ 6:18-19
ਉਹ ਭਲਾਈ ਕਰਨ, ਭਲੇ ਕੰਮਾਂ ਵਿੱਚ ਧਨਵਾਨ ਹੋਣ, ਖੁੱਲ੍ਹਦਿਲੇ ਬਣਨ, ਦੂਜਿਆਂ ਨਾਲ ਵੰਡਣ ਲਈ ਤਿਆਰ ਹੋਣ ਅਤੇ ਭਵਿੱਖ ਲਈ ਆਪਣੇ ਵਾਸਤੇ ਚੰਗੀ ਨੀਂਹ ਰੱਖਣ ਤਾਂਕਿ ਉਹ ਉਸ ਜੀਵਨ ਨੂੰ ਜੋ ਅਸਲ ਜੀਵਨ ਹੈ, ਪ੍ਰਾਪਤ ਕਰਨ।
Explore 1 ਤਿਮੋਥਿਉਸ 6:18-19