1 ਤਿਮੋਥਿਉਸ 4
4
ਝੂਠੀ ਸਿੱਖਿਆ
1ਹੁਣ ਆਤਮਾ ਸਪਸ਼ਟ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਆਤਮਾਵਾਂ ਅਤੇ ਦੁਸ਼ਟ ਆਤਮਾਵਾਂ ਦੀਆਂ ਸਿੱਖਿਆਵਾਂ 'ਤੇ ਮਨ ਲਾ ਕੇ ਵਿਸ਼ਵਾਸ ਤੋਂ ਭਟਕ ਜਾਣਗੇ। 2ਇਹ ਉਨ੍ਹਾਂ ਝੂਠਿਆਂ ਦੇ ਕਪਟ ਦੇ ਕਾਰਨ ਹੋਵੇਗਾ ਜਿਨ੍ਹਾਂ ਦਾ ਆਪਣਾ ਵਿਵੇਕ ਜਿਵੇਂ ਤੱਤੇ ਲੋਹੇ ਨਾਲ ਦਾਗਿਆ ਗਿਆ ਹੋਵੇ। 3ਉਹ ਵਿਆਹ ਕਰਨ ਤੋਂ ਰੋਕਦੇ ਹਨ ਅਤੇ ਕੁਝ ਭੋਜਨ-ਵਸਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੰਦੇ ਹਨ ਜੋ ਪਰਮੇਸ਼ਰ ਨੇ ਇਸ ਲਈ ਸਿਰਜੀਆਂ ਕਿ ਵਿਸ਼ਵਾਸੀ ਅਤੇ ਸੱਚ ਨੂੰ ਜਾਣਨ ਵਾਲੇ ਇਨ੍ਹਾਂ ਨੂੰ ਧੰਨਵਾਦ ਸਹਿਤ ਖਾਣ। 4ਪਰਮੇਸ਼ਰ ਦੀ ਸਿਰਜੀ ਹੋਈ ਹਰੇਕ ਵਸਤੂ ਚੰਗੀ ਹੈ ਅਤੇ ਕੋਈ ਵੀ ਅਸਵੀਕਾਰ ਕਰਨ ਯੋਗ ਨਹੀਂ ਹੈ, ਜੇ ਉਹ ਧੰਨਵਾਦ ਸਹਿਤ ਗ੍ਰਹਿਣ ਕੀਤੀ ਜਾਵੇ, 5ਕਿਉਂਕਿ ਇਹ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।
ਮਸੀਹ ਯਿਸੂ ਦਾ ਚੰਗਾ ਸੇਵਕ
6ਜੇ ਤੂੰ ਭਾਈਆਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹੇਂ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਠਹਿਰੇਂਗਾ ਜਿਸ ਦਾ ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਉਸ ਸਿੱਖਿਆ ਨਾਲ ਹੋਇਆ ਹੈ ਜਿਸ ਉੱਤੇ ਤੂੰ ਚੱਲਦਾ ਆਇਆ ਹੈਂ। 7ਪਰ ਸੰਸਾਰਕ ਅਤੇ ਬੁੱਢੀਆਂ ਦੀਆਂ ਮਨ-ਘੜਤ ਗੱਲਾਂ ਤੋਂ ਦੂਰ ਰਹਿ ਅਤੇ ਆਪਣੇ ਆਪ ਨੂੰ ਭਗਤੀ ਵਿੱਚ ਪਰਿਪੱਕ ਬਣਾ। 8ਕਿਉਂਕਿ ਸਰੀਰਕ ਕਸਰਤ ਤੋਂ ਥੋੜ੍ਹਾ ਲਾਭ ਹੁੰਦਾ ਹੈ, ਪਰ ਭਗਤੀ ਸਾਰੀਆਂ ਗੱਲਾਂ ਲਈ ਲਾਭਦਾਇਕ ਹੈ ਅਤੇ ਇਸੇ ਵਿੱਚ ਵਰਤਮਾਨ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਹੈ; 9ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ। 10ਇਸੇ ਕਰਕੇ ਅਸੀਂ ਮਿਹਨਤ ਅਤੇ ਸੰਘਰਸ਼ ਕਰਦੇ#4:10 ਕੁਝ ਹਸਤਲੇਖਾਂ ਵਿੱਚ “ਮਿਹਨਤ ਅਤੇ ਸੰਘਰਸ਼ ਕਰਦੇ” ਦੇ ਸਥਾਨ 'ਤੇ “ਮਿਹਨਤ ਕਰਦੇ ਅਤੇ ਨਿੰਦਾ ਸਹਿੰਦੇ” ਲਿਖਿਆ ਹੈ। ਹਾਂ, ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਉੱਤੇ ਆਸ ਰੱਖੀ ਹੈ ਜਿਹੜਾ ਸਭਨਾਂ ਮਨੁੱਖਾਂ, ਖਾਸ ਕਰਕੇ ਵਿਸ਼ਵਾਸੀਆਂ ਦਾ ਮੁਕਤੀਦਾਤਾ ਹੈ।
ਸੇਵਕਾਈ ਦੇ ਲਈ ਨਿਰਦੇਸ਼
11ਇਨ੍ਹਾਂ ਗੱਲਾਂ ਦੀ ਆਗਿਆ ਦੇ ਅਤੇ ਸਿਖਾ। 12ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਬੋਲਚਾਲ, ਚਾਲ-ਚਲਣ, ਪ੍ਰੇਮ,#4:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਤਮਾ,” ਲਿਖਿਆ ਹੈ। ਵਿਸ਼ਵਾਸ ਅਤੇ ਪਵਿੱਤਰਤਾ ਵਿੱਚ ਵਿਸ਼ਵਾਸੀਆਂ ਦੇ ਲਈ ਇੱਕ ਨਮੂਨਾ ਬਣ। 13ਜਦੋਂ ਤੱਕ ਮੈਂ ਨਾ ਆਵਾਂ, ਤੂੰ ਵਚਨ ਨੂੰ ਪੜ੍ਹ ਕੇ ਸੁਣਾਉਣ ਅਤੇ ਉਪਦੇਸ਼ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹਿ। 14ਤੂੰ ਉਸ ਵਰਦਾਨ ਦੀ ਅਣਦੇਖੀ ਨਾ ਕਰ ਜਿਹੜਾ ਬਜ਼ੁਰਗਾਂ ਦੀ ਸਭਾ ਵੱਲੋਂ ਤੇਰੇ ਉੱਤੇ ਹੱਥ ਰੱਖਦੇ ਸਮੇਂ ਭਵਿੱਖਬਾਣੀ ਦੇ ਦੁਆਰਾ ਤੈਨੂੰ ਮਿਲਿਆ ਸੀ। 15ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰ ਅਤੇ ਇਨ੍ਹਾਂ ਵਿੱਚ ਲੱਗਾ ਰਹਿ ਤਾਂਕਿ ਤੇਰੀ ਉੱਨਤੀ ਸਭਨਾਂ ਉੱਤੇ ਪਰਗਟ ਹੋਵੇ। 16ਤੂੰ ਆਪਣੇ ਅਤੇ ਆਪਣੀ ਸਿੱਖਿਆ ਦੇ ਪ੍ਰਤੀ ਸਚੇਤ ਰਹਿ ਅਤੇ ਇਨ੍ਹਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂਕਿ ਅਜਿਹਾ ਕਰਨ ਨਾਲ ਤੂੰ ਆਪਣੇ ਆਪ ਲਈ ਅਤੇ ਆਪਣੇ ਸੁਣਨ ਵਾਲਿਆਂ ਲਈ ਮੁਕਤੀ ਦਾ ਕਾਰਨ ਹੋਵੇਂਗਾ।
Currently Selected:
1 ਤਿਮੋਥਿਉਸ 4: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative