1 ਤਿਮੋਥਿਉਸ 3
3
ਕਲੀਸਿਯਾ ਦੇ ਨਿਗਰਾਨਾਂ ਦੀ ਯੋਗਤਾ
1ਇਹ ਗੱਲ ਸੱਚ ਹੈ ਕਿ ਜੇ ਕੋਈ ਨਿਗਰਾਨ ਬਣਨਾ ਚਾਹੁੰਦਾ ਹੈ ਤਾਂ ਉਹ ਭਲੇ ਕੰਮ ਦੀ ਇੱਛਾ ਰੱਖਦਾ ਹੈ। 2ਇਸ ਲਈ ਜ਼ਰੂਰੀ ਹੈ ਕਿ ਨਿਗਰਾਨ ਨਿਰਦੋਸ਼, ਇੱਕੋ ਪਤਨੀ ਦਾ ਪਤੀ, ਸੰਜਮੀ, ਸਮਝਦਾਰ, ਆਦਰਯੋਗ, ਪਰਾਹੁਣਚਾਰ ਅਤੇ ਸਿਖਾਉਣ ਵਿੱਚ ਨਿਪੁੰਨ ਹੋਵੇ; 3ਉਹ ਨਾ ਪਿਅੱਕੜ ਅਤੇ ਨਾ ਹੀ ਹਿੰਸਕ, ਸਗੋਂ ਧੀਰਜਵਾਨ ਹੋਵੇ। ਉਹ ਝਗੜਾਲੂ#3:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਨੀਚ ਕਮਾਈ ਕਰਨ ਵਾਲਾ” ਲਿਖਿਆ ਹੈ। ਨਾ ਹੋਵੇ ਅਤੇ ਨਾ ਹੀ ਧਨ ਦਾ ਲੋਭੀ ਹੋਵੇ। 4ਉਹ ਆਪਣੇ ਘਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਪੂਰੀ ਗੰਭੀਰਤਾ ਨਾਲ ਆਪਣੇ ਬੱਚਿਆਂ ਨੂੰ ਆਪਣੇ ਅਧੀਨ ਰੱਖਦਾ ਹੋਵੇ। 5(ਕਿਉਂਕਿ ਜੇ ਕੋਈ ਆਪਣੇ ਘਰ ਦਾ ਹੀ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਰ ਦੀ ਕਲੀਸਿਯਾ ਦੀ ਦੇਖ-ਭਾਲ ਕਿਵੇਂ ਕਰੇਗਾ?) 6ਉਹ ਨਵਾਂ ਵਿਸ਼ਵਾਸੀ ਨਾ ਹੋਵੇ ਤਾਂਕਿ ਅਜਿਹਾ ਨਾ ਹੋਵੇ ਕਿ ਘਮੰਡੀ ਹੋ ਕੇ ਸ਼ੈਤਾਨ ਜਿਹੀ ਸਜ਼ਾ ਦਾ ਭਾਗੀ ਬਣੇ। 7ਬਾਹਰ ਦੇ ਲੋਕਾਂ ਵਿੱਚ ਵੀ ਉਸ ਦੀ ਗਵਾਹੀ ਚੰਗੀ ਹੋਣੀ ਚਾਹੀਦੀ ਹੈ ਤਾਂਕਿ ਉਹ ਬਦਨਾਮ ਹੋ ਕੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ।
8ਇਸੇ ਤਰ੍ਹਾਂ ਡੀਕਨ#3:8 ਕਲੀਸਿਯਾ ਵਿੱਚ ਸੇਵਾਦਾਰ ਦੇ ਤੌਰ 'ਤੇ ਕੰਮ ਕਰਨ ਵਾਲਾ। ਆਦਰਯੋਗ ਹੋਣ; ਉਹ ਨਾ ਦੋਗਲੇ, ਨਾ ਪਿਅੱਕੜ ਅਤੇ ਨਾ ਹੀ ਨੀਚ ਕਮਾਈ ਦੇ ਲੋਭੀ ਹੋਣ, 9ਸਗੋਂ ਸ਼ੁੱਧ ਵਿਵੇਕ ਨਾਲ ਵਿਸ਼ਵਾਸ ਦੇ ਭੇਤ ਨੂੰ ਫੜੀ ਰੱਖਣ। 10ਇਹ ਵੀ ਪਹਿਲਾਂ ਪਰਖੇ ਜਾਣ ਅਤੇ ਜੇ ਨਿਰਦੋਸ਼ ਠਹਿਰਨ ਤਾਂ ਸੇਵਾ ਕਰਨ। 11ਇਸੇ ਤਰ੍ਹਾਂ ਔਰਤਾਂ ਵੀ ਆਦਰਯੋਗ ਹੋਣ; ਉਹ ਦੋਸ਼ ਲਾਉਣ ਵਾਲੀਆਂ ਨਹੀਂ, ਸਗੋਂ ਸੰਜਮੀ ਅਤੇ ਸਭਨਾਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ। 12ਡੀਕਨ ਇੱਕੋ ਪਤਨੀ ਦੇ ਪਤੀ ਹੋਣ ਅਤੇ ਆਪਣੇ ਬੱਚਿਆਂ ਦਾ ਤੇ ਆਪਣੇ ਘਰਾਂ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋਣ। 13ਕਿਉਂਕਿ ਜਿਨ੍ਹਾਂ ਨੇ ਡੀਕਨਾਂ ਦੇ ਤੌਰ 'ਤੇ ਚੰਗੀ ਸੇਵਾ ਕੀਤੀ ਹੈ ਉਹ ਆਪਣੇ ਲਈ ਚੰਗੀ ਪਦਵੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਸ਼ਵਾਸ ਵਿੱਚ ਜੋ ਉਹ ਮਸੀਹ ਯਿਸੂ ਉੱਤੇ ਰੱਖਦੇ ਹਨ, ਵੱਡੀ ਦਲੇਰੀ ਪਾਉਂਦੇ ਹਨ।
ਵੱਡਾ ਭੇਤ
14ਮੈਂ ਤੈਨੂੰ ਇਹ ਗੱਲਾਂ ਇਸ ਆਸ ਵਿੱਚ ਲਿਖ ਰਿਹਾ ਹਾਂ ਕਿ ਮੈਂ ਛੇਤੀ#3:14 ਕੁਝ ਹਸਤਲੇਖਾਂ ਵਿੱਚ “ਛੇਤੀ” ਦੇ ਸਥਾਨ 'ਤੇ “ਬਹੁਤ ਛੇਤੀ” ਲਿਖਿਆ ਹੈ। ਤੇਰੇ ਕੋਲ ਆਵਾਂਗਾ, 15ਪਰ ਜੇ ਮੈਨੂੰ ਦੇਰ ਹੋਈ ਤਾਂ ਤੈਨੂੰ ਪਤਾ ਹੋਵੇ ਕਿ ਪਰਮੇਸ਼ਰ ਦੇ ਘਰਾਣੇ ਵਿੱਚ, ਜੋ ਜੀਉਂਦੇ ਪਰਮੇਸ਼ਰ ਦੀ ਕਲੀਸਿਯਾ ਅਤੇ ਸੱਚ ਦੀ ਨੀਂਹ ਅਤੇ ਥੰਮ੍ਹ ਹੈ, ਵਿਅਕਤੀ ਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। 16ਨਿਰਸੰਦੇਹ ਭਗਤੀ ਦਾ ਇਹ ਭੇਤ ਬਹੁਤ ਵੱਡਾ ਹੈ; ਉਹ#3:16 ਕੁਝ ਹਸਤਲੇਖਾਂ ਵਿੱਚ “ਉਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਪ੍ਰਮਾਣਿਤ ਹੋਇਆ, ਸਵਰਗਦੂਤਾਂ ਨੂੰ ਵਿਖਾਈ ਦਿੱਤਾ, ਪਰਾਈਆਂ ਕੌਮਾਂ ਵਿੱਚ ਉਸ ਦਾ ਪ੍ਰਚਾਰ ਕੀਤਾ ਗਿਆ, ਸੰਸਾਰ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਮਹਿਮਾ ਵਿੱਚ ਉਤਾਂਹ ਉਠਾ ਲਿਆ ਗਿਆ।
Currently Selected:
1 ਤਿਮੋਥਿਉਸ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative