1
1 ਤਿਮੋਥਿਉਸ 3:16
Punjabi Standard Bible
PSB
ਨਿਰਸੰਦੇਹ ਭਗਤੀ ਦਾ ਇਹ ਭੇਤ ਬਹੁਤ ਵੱਡਾ ਹੈ; ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਪ੍ਰਮਾਣਿਤ ਹੋਇਆ, ਸਵਰਗਦੂਤਾਂ ਨੂੰ ਵਿਖਾਈ ਦਿੱਤਾ, ਪਰਾਈਆਂ ਕੌਮਾਂ ਵਿੱਚ ਉਸ ਦਾ ਪ੍ਰਚਾਰ ਕੀਤਾ ਗਿਆ, ਸੰਸਾਰ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਮਹਿਮਾ ਵਿੱਚ ਉਤਾਂਹ ਉਠਾ ਲਿਆ ਗਿਆ।
Compare
Explore 1 ਤਿਮੋਥਿਉਸ 3:16
2
1 ਤਿਮੋਥਿਉਸ 3:2
ਇਸ ਲਈ ਜ਼ਰੂਰੀ ਹੈ ਕਿ ਨਿਗਰਾਨ ਨਿਰਦੋਸ਼, ਇੱਕੋ ਪਤਨੀ ਦਾ ਪਤੀ, ਸੰਜਮੀ, ਸਮਝਦਾਰ, ਆਦਰਯੋਗ, ਪਰਾਹੁਣਚਾਰ ਅਤੇ ਸਿਖਾਉਣ ਵਿੱਚ ਨਿਪੁੰਨ ਹੋਵੇ
Explore 1 ਤਿਮੋਥਿਉਸ 3:2
3
1 ਤਿਮੋਥਿਉਸ 3:4
ਉਹ ਆਪਣੇ ਘਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਪੂਰੀ ਗੰਭੀਰਤਾ ਨਾਲ ਆਪਣੇ ਬੱਚਿਆਂ ਨੂੰ ਆਪਣੇ ਅਧੀਨ ਰੱਖਦਾ ਹੋਵੇ।
Explore 1 ਤਿਮੋਥਿਉਸ 3:4
4
1 ਤਿਮੋਥਿਉਸ 3:12-13
ਡੀਕਨ ਇੱਕੋ ਪਤਨੀ ਦੇ ਪਤੀ ਹੋਣ ਅਤੇ ਆਪਣੇ ਬੱਚਿਆਂ ਦਾ ਤੇ ਆਪਣੇ ਘਰਾਂ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋਣ। ਕਿਉਂਕਿ ਜਿਨ੍ਹਾਂ ਨੇ ਡੀਕਨਾਂ ਦੇ ਤੌਰ 'ਤੇ ਚੰਗੀ ਸੇਵਾ ਕੀਤੀ ਹੈ ਉਹ ਆਪਣੇ ਲਈ ਚੰਗੀ ਪਦਵੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਸ਼ਵਾਸ ਵਿੱਚ ਜੋ ਉਹ ਮਸੀਹ ਯਿਸੂ ਉੱਤੇ ਰੱਖਦੇ ਹਨ, ਵੱਡੀ ਦਲੇਰੀ ਪਾਉਂਦੇ ਹਨ।
Explore 1 ਤਿਮੋਥਿਉਸ 3:12-13