Bible App logo
Search Icon

1 ਪਤਰਸ 5

5
ਆਗੂਆਂ ਅਤੇ ਜਵਾਨਾਂ ਨੂੰ ਹਿਦਾਇਤਾਂ
1ਇਸ ਲਈ ਮੈਂ ਇੱਕ ਸੰਗੀ ਆਗੂ, ਮਸੀਹ ਦੇ ਦੁੱਖਾਂ ਦੇ ਗਵਾਹ ਅਤੇ ਪਰਗਟ ਹੋਣ ਵਾਲੀ ਮਹਿਮਾ ਦੇ ਸਹਿਭਾਗੀ ਦੇ ਤੌਰ 'ਤੇ ਉਨ੍ਹਾਂ ਬਜ਼ੁਰਗਾਂ#5:1 ਅਰਥਾਤ ਆਗੂਆਂ ਨੂੰ ਉਤਸ਼ਾਹਿਤ ਕਰਦਾ ਹਾਂ ਜੋ ਤੁਹਾਡੇ ਵਿਚਕਾਰ ਹਨ: 2ਪਰਮੇਸ਼ਰ ਦੇ ਉਸ ਝੁੰਡ ਦੀ ਜੋ ਤੁਹਾਡੇ ਵਿਚਕਾਰ ਹੈ, ਰਖਵਾਲੀ ਕਰੋ ਪਰ ਇਹ ਮਜ਼ਬੂਰੀ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਅਨੁਸਾਰ ਸਵੈ-ਇੱਛਾ ਨਾਲ#5:2 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ ਦੇ ਅਨੁਸਾਰ ਸਵੈ-ਇੱਛਾ ਨਾਲ” ਦੇ ਸਥਾਨ 'ਤੇ “ਸਵੈ-ਇੱਛਾ ਨਾਲ” ਲਿਖਿਆ ਹੈ।; ਨੀਚ ਕਮਾਈ ਲਈ ਨਹੀਂ, ਸਗੋਂ ਉਤਸ਼ਾਹ ਨਾਲ ਹੋਵੇ। 3ਜਿਹੜੇ ਲੋਕ ਤੁਹਾਨੂੰ ਸੌਂਪੇ ਗਏ ਹਨ ਉਨ੍ਹਾਂ ਉੱਤੇ ਪ੍ਰਭੁਤਾ ਨਾ ਕਰੋ, ਸਗੋਂ ਝੁੰਡ ਲਈ ਨਮੂਨਾ ਬਣੋ। 4ਜਦੋਂ ਮੁੱਖ ਚਰਵਾਹਾ ਪਰਗਟ ਹੋਵੇਗਾ ਤਾਂ ਤੁਸੀਂ ਮਹਿਮਾ ਦੇ ਉਸ ਤਾਜ ਨੂੰ ਪ੍ਰਾਪਤ ਕਰੋਗੇ ਜੋ ਫਿੱਕਾ ਨਹੀਂ ਪੈਂਦਾ।
5ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਰਹੋ। ਸਭ ਇੱਕ ਦੂਜੇ ਦੇ ਪ੍ਰਤੀ#5:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਧੀਨ ਰਹੋ ਅਤੇ” ਲਿਖਿਆ ਹੈ। ਦੀਨਤਾ ਨੂੰ ਪਹਿਨ ਲਵੋ, ਕਿਉਂਕਿ
ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ
ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ। # ਕਹਾਉਤਾਂ 3:34
6ਇਸ ਲਈ ਪਰਮੇਸ਼ਰ ਦੇ ਸਾਮਰਥੀ ਹੱਥ ਹੇਠਾਂ ਆਪਣੇ ਆਪ ਨੂੰ ਦੀਨ ਕਰੋ ਤਾਂਕਿ ਉਹ ਸਹੀ ਸਮੇਂ 'ਤੇ ਤੁਹਾਨੂੰ ਉੱਚਾ ਕਰੇ। 7ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ। 8ਸਚੇਤ ਹੋਵੋ; ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਵਾਂਗ ਲੱਭਦਾ ਫਿਰਦਾ ਹੈ ਕਿ ਕਿਸ ਨੂੰ ਪਾੜ ਖਾਵੇ। 9ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਉਸ ਦਾ ਸਾਹਮਣਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸੰਸਾਰ ਵਿੱਚ ਸਾਡੇ ਭਾਈ ਵੀ ਇਸੇ ਤਰ੍ਹਾਂ ਦੁੱਖਾਂ ਨੂੰ ਸਹਿ ਰਹੇ ਹਨ। 10ਹੁਣ ਸੰਪੂਰਨ ਕਿਰਪਾ ਦਾ ਪਰਮੇਸ਼ਰ ਜਿਸ ਨੇ ਮਸੀਹ#5:10 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਵਿੱਚ ਤੁਹਾਨੂੰ#5:10 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਆਪਣੀ ਸਦੀਪਕ ਮਹਿਮਾ ਵਿੱਚ ਬੁਲਾਇਆ, ਤੁਹਾਡੇ ਥੋੜ੍ਹਾ ਚਿਰ ਦੁੱਖ ਝੱਲਣ ਤੋਂ ਬਾਅਦ ਆਪ ਤੁਹਾਨੂੰ ਸਿੱਧ, ਦ੍ਰਿੜ੍ਹ, ਤਕੜੇ ਅਤੇ ਸਥਿਰ ਕਰੇਗਾ। 11ਉਸੇ ਦੀ#5:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਹਿਮਾ ਅਤੇ” ਲਿਖਿਆ ਹੈ। ਪ੍ਰਭੁਤਾ ਯੁਗੋ-ਯੁਗ ਬਣੀ ਰਹੇ। ਆਮੀਨ।
ਆਖਰੀ ਸਲਾਮ
12ਮੈਂ ਤੁਹਾਨੂੰ ਸਿਲਵਾਨੁਸ ਦੇ ਰਾਹੀਂ ਜਿਸ ਨੂੰ ਮੈਂ ਆਪਣਾ ਵਿਸ਼ਵਾਸਯੋਗ ਭਾਈ ਮੰਨਦਾ ਹਾਂ, ਉਤਸ਼ਾਹਿਤ ਕਰਦੇ ਹੋਏ ਸੰਖੇਪ ਵਿੱਚ ਲਿਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦੀ ਸੱਚੀ ਕਿਰਪਾ ਹੈ; ਇਸ ਵਿੱਚ ਕਾਇਮ ਰਹੋ। 13ਉਹ ਜਿਹੜੀ ਬਾਬੁਲ ਵਿੱਚ ਹੈ ਅਤੇ ਤੁਹਾਡੇ ਵਾਂਗ ਚੁਣੀ ਹੋਈ ਹੈ, ਤੁਹਾਨੂੰ ਸਲਾਮ ਕਹਿੰਦੀ ਹੈ ਅਤੇ ਮੇਰਾ ਪੁੱਤਰ ਮਰਕੁਸ ਵੀ। 14ਪ੍ਰੇਮ ਸਹਿਤ ਇੱਕ ਦੂਜੇ ਨੂੰ ਚੁੰਮ ਕੇ ਸਲਾਮ ਕਹੋ।
ਤੁਹਾਨੂੰ ਸਭਨਾਂ ਨੂੰ ਜੋ ਮਸੀਹ#5:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਵਿੱਚ ਹੋ, ਸ਼ਾਂਤੀ ਮਿਲੇ। ਆਮੀਨ।#5:14 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Currently Selected:

1 ਪਤਰਸ 5: PSB

Highlight

Copy

Compare

Share

None

Want to have your highlights saved across all your devices? Sign up or sign in