Bible App logo
Search Icon

1 ਪਤਰਸ 4

4
ਮਸੀਹ ਦੇ ਪਿੱਛੇ ਚੱਲਣਾ
1ਇਸ ਲਈ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਸੋਚ ਦੇ ਹਥਿਆਰ ਬੰਨ੍ਹੋ, ਕਿਉਂਕਿ ਜਿਸ ਨੇ ਵੀ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਮੁਕਤ ਹੋ ਗਿਆ। 2ਇਸ ਲਈ ਹੁਣ ਤੋਂ ਤੁਸੀਂ ਸਰੀਰ ਵਿੱਚ ਆਪਣਾ ਬਾਕੀ ਦਾ ਸਮਾਂ ਮਨੁੱਖੀ ਕਾਮਨਾਵਾਂ ਵਿੱਚ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੋ। 3ਕਿਉਂਕਿ ਤੁਸੀਂ#4:3 ਕੁਝ ਹਸਤਲੇਖਾਂ ਵਿੱਚ “ਤੁਸੀਂ” ਦੇ ਸਥਾਨ 'ਤੇ “ਅਸੀਂ” ਲਿਖਿਆ ਹੈ। ਪਰਾਈਆਂ ਕੌਮਾਂ ਦੀ ਇੱਛਾ ਦੇ ਅਨੁਸਾਰ ਲੁੱਚਪੁਣੇ, ਕਾਮਨਾਵਾਂ, ਨਸ਼ੇਬਾਜ਼ੀਆਂ, ਬਦਮਸਤੀਆਂ, ਪਿਅੱਕੜਪਣ ਅਤੇ ਘਿਣਾਉਣੀ ਮੂਰਤੀ-ਪੂਜਾ ਵਿੱਚ ਪਹਿਲਾਂ ਹੀ#4:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੀਵਨ ਦਾ” ਲਿਖਿਆ ਹੈ। ਕਾਫੀ ਸਮਾਂ ਬਿਤਾ ਚੁੱਕੇ ਹੋ। 4ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਤੁਸੀਂ ਅੱਤ ਦੁਰਾਚਾਰ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਹੁੰਦੇ ਅਤੇ ਇਸ ਲਈ ਉਹ ਤੁਹਾਡੀ ਨਿੰਦਾ ਕਰਦੇ ਹਨ, 5ਪਰ ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ। 6ਇਸੇ ਕਾਰਨ ਉਨ੍ਹਾਂ ਨੂੰ ਵੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੇ ਹੁਣ ਮਰ ਚੁੱਕੇ ਹਨ ਤਾਂਕਿ ਸਰੀਰ ਵਿੱਚ ਤਾਂ ਉਨ੍ਹਾਂ ਦਾ ਨਿਆਂ ਮਨੁੱਖਾਂ ਵਾਂਗ ਹੋਵੇ, ਪਰ ਆਤਮਾ ਵਿੱਚ ਉਹ ਪਰਮੇਸ਼ਰ ਵਾਂਗ ਜੀਉਂਦੇ ਰਹਿਣ।
7ਹੁਣ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ, ਇਸ ਲਈ ਸੰਜਮੀ ਬਣੋ ਅਤੇ ਪ੍ਰਾਰਥਨਾ ਲਈ ਸਚੇਤ ਹੋਵੋ। 8ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਦੂਜੇ ਨਾਲ ਗੂੜ੍ਹਾ ਪ੍ਰੇਮ ਰੱਖੋ, ਕਿਉਂਕਿ ਪ੍ਰੇਮ ਬਹੁਤਿਆਂ ਪਾਪਾਂ ਨੂੰ ਢੱਕ ਲੈਂਦਾ ਹੈ। 9ਬਿਨਾਂ ਬੁੜਬੁੜਾਏ ਇੱਕ ਦੂਜੇ ਦੀ ਪਰਾਹੁਣਚਾਰੀ ਕਰੋ। 10ਜਿਸ ਨੂੰ ਜੋ ਵਰਦਾਨ ਮਿਲਿਆ ਹੈ ਉਹ ਉਸ ਦੇ ਅਨੁਸਾਰ ਪਰਮੇਸ਼ਰ ਦੀ ਵੱਖ-ਵੱਖ ਪ੍ਰਕਾਰ ਦੀ ਕਿਰਪਾ ਦੇ ਚੰਗੇ ਪ੍ਰਬੰਧਕਾਂ ਵਾਂਗ ਇੱਕ ਦੂਜੇ ਦੀ ਸੇਵਾ ਕਰੇ। 11ਜੇ ਕੋਈ ਬੋਲਦਾ ਹੈ ਤਾਂ ਉਹ ਇਸ ਤਰ੍ਹਾਂ ਬੋਲੇ ਜਿਵੇਂ ਪਰਮੇਸ਼ਰ ਦੇ ਵਚਨ ਹੋਣ; ਜੇ ਕੋਈ ਸੇਵਾ ਕਰਦਾ ਹੈ ਤਾਂ ਇਸ ਤਰ੍ਹਾਂ ਕਰੇ ਜਿਵੇਂ ਪਰਮੇਸ਼ਰ ਦੀ ਦਿੱਤੀ ਸਮਰੱਥਾ ਨਾਲ ਕਰਦਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਹੋਵੇ। ਮਹਿਮਾ ਅਤੇ ਸਮਰੱਥਾ ਯੁਗੋ-ਯੁਗ ਉਸੇ ਦੀ ਹੈ। ਆਮੀਨ।
ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋਣਾ
12ਹੇ ਪਿਆਰਿਓ, ਤੁਹਾਨੂੰ ਪਰਖਣ ਲਈ ਜੋ ਦੁੱਖਾਂ ਦੀ ਅੱਗ ਤੁਹਾਡੇ ਉੱਤੇ ਆਈ ਹੈ ਉਸ ਤੋਂ ਹੈਰਾਨ ਨਾ ਹੋਵੋ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਵਾਪਰਦੀ ਹੈ, 13ਬਲਕਿ ਜਦੋਂ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੁੰਦੇ ਹੋ ਤਾਂ ਅਨੰਦ ਮਨਾਓ ਤਾਂਕਿ ਤੁਸੀਂ ਉਸ ਦੀ ਮਹਿਮਾ ਦੇ ਪਰਗਟ ਹੋਣ 'ਤੇ ਵੀ ਅਨੰਦ ਅਤੇ ਨਿਹਾਲ ਹੋ ਸਕੋ। 14ਜੇ ਮਸੀਹ ਦੇ ਨਾਮ ਕਰਕੇ ਤੁਹਾਡੀ ਨਿੰਦਾ ਹੁੰਦੀ ਹੈ ਤਾਂ ਤੁਸੀਂ ਧੰਨ ਹੋ, ਕਿਉਂਕਿ ਮਹਿਮਾ ਦਾ ਆਤਮਾ ਜੋ ਪਰਮੇਸ਼ਰ ਦਾ ਆਤਮਾ ਹੈ, ਤੁਹਾਡੇ ਉੱਤੇ ਠਹਿਰਦਾ ਹੈ।#4:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਨ੍ਹਾਂ ਦੇ ਵੱਲੋਂ ਤਾਂ ਉਸ ਦੀ ਨਿੰਦਾ ਕੀਤੀ ਜਾਂਦੀ ਹੈ ਪਰ ਤੁਹਾਡੇ ਵੱਲੋਂ ਉਹ ਮਹਿਮਾ ਪਾਉਂਦਾ ਹੈ।” ਲਿਖਿਆ ਹੈ। 15ਤੁਹਾਡੇ ਵਿੱਚੋਂ ਕੋਈ ਹੱਤਿਆਰਾ ਜਾਂ ਚੋਰ ਜਾਂ ਬੁਰਾਈ ਕਰਨ ਵਾਲਾ ਜਾਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਵਾਲਾ ਹੋ ਕੇ ਦੁੱਖ ਨਾ ਭੋਗੇ। 16ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ ਤਾਂ ਉਹ ਸ਼ਰਮਿੰਦਾ ਨਾ ਹੋਵੇ, ਸਗੋਂ ਇਸ ਨਾਮ ਕਰਕੇ ਪਰਮੇਸ਼ਰ ਦੀ ਮਹਿਮਾ ਕਰੇ। 17ਕਿਉਂਕਿ ਸਮਾਂ ਆ ਗਿਆ ਹੈ ਕਿ ਪਰਮੇਸ਼ਰ ਦੇ ਘਰਾਣੇ ਤੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਸਭ ਤੋਂ ਪਹਿਲਾਂ ਇਹ ਸਾਡੇ ਤੋਂ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਦਾ ਕੀ ਬਣੇਗਾ ਜਿਹੜੇ ਪਰਮੇਸ਼ਰ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ?
18 ਜੇ ਧਰਮੀ ਐਨੀ ਮੁਸ਼ਕਲ ਨਾਲ ਬਚਦਾ ਹੈ
ਤਾਂ ਕੁਧਰਮੀ ਅਤੇ ਪਾਪੀ ਦਾ ਕੀ ਬਣੇਗਾ? # ਕਹਾਉਤਾਂ 11:31
19ਇਸ ਲਈ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਦੁੱਖ ਝੱਲਦੇ ਹਨ ਉਹ ਭਲਾ ਕਰਦੇ ਹੋਏ ਆਪਣੇ ਆਪ#4:19 ਮੂਲ ਸ਼ਬਦ ਅਰਥ: ਆਪਣੀਆਂ ਜਾਨਾਂ ਨੂੰ ਵਫ਼ਾਦਾਰ ਸਿਰਜਣਹਾਰ ਦੇ ਹੱਥ ਸੌਂਪ ਦੇਣ।

Currently Selected:

1 ਪਤਰਸ 4: PSB

Highlight

Copy

Compare

Share

None

Want to have your highlights saved across all your devices? Sign up or sign in