ਪ੍ਰਕਾਸ਼ ਪੱਤਰ 7
7
1,44,000 ਲੋਕਾਂ ਉੱਤੇ ਮੋਹਰ
1ਇਸ ਤੋਂ ਬਾਅਦ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚਾਰਾਂ ਕੋਨਿਆਂ ਉੱਤੇ ਖੜ੍ਹੇ ਵੇਖਿਆ, ਉਹਨਾਂ ਨੇ ਧਰਤੀ ਦੀਆਂ ਚਾਰ ਹਵਾਵਾਂ ਨੂੰ ਰੋਕਿਆ ਤਾਂ ਜੋ ਜ਼ਮੀਨ ਜਾਂ ਸਮੁੰਦਰ ਜਾਂ ਕਿਸੇ ਦਰੱਖ਼ਤ ਉੱਤੇ ਕਿਸੇ ਵੀ ਹਵਾ ਨੂੰ ਵਗਣ ਤੋਂ ਰੋਕਿਆ ਜਾ ਸਕੇ।#7:1 ਯਿਰ 49:36; ਦਾਨੀ 7:2; ਜ਼ਕ 6:5 2ਫਿਰ ਮੈਂ ਇੱਕ ਹੋਰ ਦੂਤ ਨੂੰ ਪੂਰਬ ਤੋਂ ਉੱਪਰ ਆਉਂਦੇ ਵੇਖਿਆ, ਜਿਸ ਉੱਤੇ ਜੀਉਂਦੇ ਪਰਮੇਸ਼ਵਰ ਦੀ ਮੋਹਰ ਲੱਗੀ ਹੋਈ ਸੀ। ਉਸ ਨੇ ਉੱਚੀ ਆਵਾਜ਼ ਵਿੱਚ ਉਹਨਾਂ ਚਾਰ ਦੂਤਾਂ ਨੂੰ ਪੁਕਾਰਿਆ ਜਿਨ੍ਹਾਂ ਨੂੰ ਜ਼ਮੀਨ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਕਤੀ ਦਿੱਤੀ ਗਈ ਸੀ: 3“ਜਦੋਂ ਤੱਕ ਅਸੀਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਹੀਂ ਲਗਾਉਂਦੇ, ਜ਼ਮੀਨ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਓ।”#7:3 ਹਿਜ਼ 9:4 4ਤਦ ਮੈਂ ਉਹਨਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਉੱਤੇ ਮੋਹਰ ਲੱਗੀ ਹੋਈ ਸੀ: 1,44,000, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ।
5ਯਹੂਦਾਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਰਬੇਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਗਾਦ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
6ਆਸ਼ੇਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਨਫ਼ਤਾਲੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਮਨੱਸ਼ੇਹ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
7ਸ਼ਿਮਓਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਲੇਵੀ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਇੱਸਾਕਾਰ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
8ਜ਼ਬੁਲੂਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਯੋਸੇਫ਼ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ,
ਬਿਨਯਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੋਈ ਸੀ।
ਚਿੱਟੇ ਚੋਲੇ ਵਿੱਚ ਇੱਕ ਵੱਡੀ ਭੀੜ
9ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਭੀੜ ਸੀ ਜਿਸ ਨੂੰ ਸਿੰਘਾਸਣ ਦੇ ਅੱਗੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਹਰ ਕੌਮ, ਕਬੀਲੇ, ਲੋਕਾਂ ਅਤੇ ਭਾਸ਼ਾ ਵਿੱਚੋਂ ਕੋਈ ਵੀ ਨਹੀਂ ਗਿਣ ਸਕਦਾ ਸੀ। ਉਹਨਾਂ ਨੇ ਚਿੱਟੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਖਜ਼ੂਰ ਦੀਆਂ ਟਹਿਣੀਆਂ ਫੜ੍ਹੀਆਂ ਹੋਈਆਂ ਸਨ। 10ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ:
“ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ,
ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ,
ਅਤੇ ਲੇਲੇ ਲਈ ਜੈਕਾਰੇ ਲਾਓ।”#7:10 ਪ੍ਰਕਾ 19:1; ਜ਼ਬੂ 3:8
11ਸਾਰੇ ਦੂਤ ਸਿੰਘਾਸਣ ਦੇ ਦੁਆਲੇ ਅਤੇ ਬਜ਼ੁਰਗਾਂ ਅਤੇ ਚਾਰ ਜੀਵਾਂ ਦੇ ਦੁਆਲੇ ਖੜ੍ਹੇ ਸਨ। ਉਹ ਸਿੰਘਾਸਣ ਦੇ ਸਾਹਮਣੇ ਆਪਣੇ ਚਿਹਰੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਦੀ ਅਰਾਧਨਾ ਕਰਨ ਲੱਗੇ, 12ਇਹ ਕਹਿ ਕੇ:
“ਆਮੀਨ!
ਪ੍ਰਸ਼ੰਸਾ, ਮਹਿਮਾ, ਬੁੱਧੀ, ਧੰਨਵਾਦ, ਸਨਮਾਨ,
ਸ਼ਕਤੀ ਅਤੇ ਤਾਕਤ
ਸਦਾ ਅਤੇ ਸਦਾ ਲਈ ਸਾਡੇ ਪਰਮੇਸ਼ਵਰ ਦੀ ਹੈ।
ਆਮੀਨ!”
13ਫਿਰ ਇੱਕ ਬਜ਼ੁਰਗ ਨੇ ਮੈਨੂੰ ਪੁੱਛਿਆ, “ਜਿਹਨਾਂ ਨੇ ਚਿੱਟੇ ਚੋਗੇ ਪਹਿਨੇ ਹੋਏ ਹਨ, ਉਹ ਕੌਣ ਹਨ, ਅਤੇ ਇਹ ਕਿੱਥੋਂ ਆਏ ਹਨ?”
14ਮੈਂ ਜਵਾਬ ਦਿੱਤਾ, “ਸ਼੍ਰੀਮਾਨ ਜੀ, ਤੁਸੀਂ ਜਾਣਦੇ ਹੋ।”
ਅਤੇ ਉਸ ਨੇ ਕਿਹਾ, “ਇਹ ਉਹ ਹਨ ਜੋ ਵੱਡੀ ਬਿਪਤਾ ਵਿੱਚੋਂ ਬਾਹਰ ਆਏ ਹਨ; ਉਹਨਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ।#7:14 ਪ੍ਰਕਾ 22:14 15ਇਸ ਲਈ,
“ਉਹ ਪਰਮੇਸ਼ਵਰ ਦੇ ਸਿੰਘਾਸਣ ਦੇ ਸਾਹਮਣੇ ਹਨ।
ਅਤੇ ਉਹਨਾਂ ਦੀ ਹੈਕਲ ਵਿੱਚ ਦਿਨ-ਰਾਤ ਉਹਨਾਂ ਦੀ ਸੇਵਾ ਕਰਦੇ ਹਨ;
ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ।
ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ।#7:15 ਪ੍ਰਕਾ 22:3; ਜ਼ਬੂ 134:1-2
16‘ਉਹ ਫਿਰ ਕਦੇ ਭੁੱਖੇ ਨਹੀਂ ਰਹਿਣਗੇ;
ਉਹ ਫਿਰ ਕਦੇ ਵੀ ਪਿਆਸੇ ਨਹੀਂ ਹੋਣਗੇ।
ਅਤੇ ਨਾ ਹੀ ਸੂਰਜ ਦੀ ਧੁੱਪ,’
ਅਤੇ ਨਾ ਹੀ ਤਪਦੀ ਗਰਮੀ ਦੀ ਕੋਈ ਲੂ ਉਨ੍ਹਾਂ ਉੱਤੇ ਪਵੇਗੀ।
17ਕਿਉਂਕਿ ਸਿੰਘਾਸਣ ਦੇ ਵਿਚਕਾਰ ਲੇਲਾ
ਉਹਨਾਂ ਦਾ ਚਰਵਾਹਾ ਹੋਵੇਗਾ;
‘ਉਹ ਉਹਨਾਂ ਨੂੰ ਜੀਉਂਦੇ ਪਾਣੀ ਦੇ ਚਸ਼ਮੇ ਵੱਲ ਲੈ ਜਾਵੇਗਾ।’
‘ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਨੂੰ ਪੂੰਝੇਗਾ।’ ”#7:17 ਜ਼ਬੂ 23:1-2; ਯਸ਼ਾ 25:8
Currently Selected:
ਪ੍ਰਕਾਸ਼ ਪੱਤਰ 7: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.