1
ਪ੍ਰਕਾਸ਼ ਪੱਤਰ 7:9
ਪੰਜਾਬੀ ਮੌਜੂਦਾ ਤਰਜਮਾ
PCB
ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਭੀੜ ਸੀ ਜਿਸ ਨੂੰ ਸਿੰਘਾਸਣ ਦੇ ਅੱਗੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਹਰ ਕੌਮ, ਕਬੀਲੇ, ਲੋਕਾਂ ਅਤੇ ਭਾਸ਼ਾ ਵਿੱਚੋਂ ਕੋਈ ਵੀ ਨਹੀਂ ਗਿਣ ਸਕਦਾ ਸੀ। ਉਹਨਾਂ ਨੇ ਚਿੱਟੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਖਜ਼ੂਰ ਦੀਆਂ ਟਹਿਣੀਆਂ ਫੜ੍ਹੀਆਂ ਹੋਈਆਂ ਸਨ।
Compare
Explore ਪ੍ਰਕਾਸ਼ ਪੱਤਰ 7:9
2
ਪ੍ਰਕਾਸ਼ ਪੱਤਰ 7:10
ਅਤੇ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: “ਮੁਕਤੀ ਸਾਡੇ ਪਰਮੇਸ਼ਵਰ ਵੱਲੋ ਹੈ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਲਈ ਜੈਕਾਰੇ ਲਾਓ।”
Explore ਪ੍ਰਕਾਸ਼ ਪੱਤਰ 7:10
3
ਪ੍ਰਕਾਸ਼ ਪੱਤਰ 7:17
ਕਿਉਂਕਿ ਸਿੰਘਾਸਣ ਦੇ ਵਿਚਕਾਰ ਲੇਲਾ ਉਹਨਾਂ ਦਾ ਚਰਵਾਹਾ ਹੋਵੇਗਾ; ‘ਉਹ ਉਹਨਾਂ ਨੂੰ ਜੀਉਂਦੇ ਪਾਣੀ ਦੇ ਚਸ਼ਮੇ ਵੱਲ ਲੈ ਜਾਵੇਗਾ।’ ‘ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰ ਹੰਝੂ ਨੂੰ ਪੂੰਝੇਗਾ।’ ”
Explore ਪ੍ਰਕਾਸ਼ ਪੱਤਰ 7:17
4
ਪ੍ਰਕਾਸ਼ ਪੱਤਰ 7:15-16
ਇਸ ਲਈ, “ਉਹ ਪਰਮੇਸ਼ਵਰ ਦੇ ਸਿੰਘਾਸਣ ਦੇ ਸਾਹਮਣੇ ਹਨ। ਅਤੇ ਉਹਨਾਂ ਦੀ ਹੈਕਲ ਵਿੱਚ ਦਿਨ-ਰਾਤ ਉਹਨਾਂ ਦੀ ਸੇਵਾ ਕਰਦੇ ਹਨ; ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ। ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। ‘ਉਹ ਫਿਰ ਕਦੇ ਭੁੱਖੇ ਨਹੀਂ ਰਹਿਣਗੇ; ਉਹ ਫਿਰ ਕਦੇ ਵੀ ਪਿਆਸੇ ਨਹੀਂ ਹੋਣਗੇ। ਅਤੇ ਨਾ ਹੀ ਸੂਰਜ ਦੀ ਧੁੱਪ,’ ਅਤੇ ਨਾ ਹੀ ਤਪਦੀ ਗਰਮੀ ਦੀ ਕੋਈ ਲੂ ਉਨ੍ਹਾਂ ਉੱਤੇ ਪਵੇਗੀ।
Explore ਪ੍ਰਕਾਸ਼ ਪੱਤਰ 7:15-16
5
ਪ੍ਰਕਾਸ਼ ਪੱਤਰ 7:3-4
“ਜਦੋਂ ਤੱਕ ਅਸੀਂ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਹੀਂ ਲਗਾਉਂਦੇ, ਜ਼ਮੀਨ ਜਾਂ ਸਮੁੰਦਰ ਜਾਂ ਰੁੱਖਾਂ ਨੂੰ ਨੁਕਸਾਨ ਨਾ ਪਹੁੰਚਾਓ।” ਤਦ ਮੈਂ ਉਹਨਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਉੱਤੇ ਮੋਹਰ ਲੱਗੀ ਹੋਈ ਸੀ: 1,44,000, ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ।
Explore ਪ੍ਰਕਾਸ਼ ਪੱਤਰ 7:3-4