ਗਿਣਤੀ 19
19
ਸ਼ੁੱਧ ਕਰਨ ਵਾਲਾ ਪਾਣੀ
1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ: 2“ਇਹ ਬਿਵਸਥਾ ਦੀ ਇੱਕ ਬਿਧੀ ਹੈ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਰਹਿਤ ਹੋਵੇ ਅਤੇ ਜਿਸ ਉੱਤੇ ਕਦੇ ਵੀ ਜੂਲਾ ਨਾ ਰੱਖਿਆ ਗਿਆ ਹੋਵੇ। 3ਉਹ ਜਾਜਕ ਅਲਆਜ਼ਾਰ ਨੂੰ ਦੇ ਦਿਓ, ਉਹ ਇਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਦੀ ਮੌਜੂਦਗੀ ਵਿੱਚ ਉਸਨੂੰ ਕੱਟ ਦੇਵੇ। 4ਤਦ ਅਲਆਜ਼ਾਰ ਜਾਜਕ ਨੂੰ ਉਸ ਦੇ ਲਹੂ ਵਿੱਚੋਂ ਕੁਝ ਆਪਣੀ ਉਂਗਲੀ ਉੱਤੇ ਲੈ ਕੇ ਮੰਡਲੀ ਵਾਲੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰੀ ਛਿੜਕੇ। 5ਜਦੋਂ ਉਹ ਵੇਖਦਾ ਹੈ, ਤਾਂ ਵੱਛੀ ਦੀ ਛਿੱਲ, ਮਾਸ, ਲਹੂ ਅਤੇ ਉਸ ਦੀਆਂ ਅੰਤੜੀਆਂ ਨੂੰ ਸਾੜ ਦਿੱਤਾ ਜਾਣਾ ਚਾਹੀਦਾ ਹੈ। 6ਜਾਜਕ ਨੂੰ ਕੁਝ ਦਿਆਰ ਦੀ ਲੱਕੜੀ, ਜੂਫਾ#19:6 ਜੂਫਾ ਅਰਥਾਤ: ਇੱਕ ਪੌਦਾ ਜੋ ਲਗਭਗ 3 ਫੁੱਟ ਉੱਚਾ ਹੁੰਦਾ ਹੈ। ਜਿਸਨੂੰ ਇੱਕ ਕੂਚੇ ਦੇ ਵਜੋਂ ਵਰਤਿਆ ਜਾਦਾਂ ਹੈ ਅਤੇ ਲਾਲ ਰੰਗ ਦੀ ਉੱਨ ਲੈ ਕੇ ਬਲਦੀ ਵੱਛੀ ਉੱਤੇ ਸੁੱਟਣਾ ਹੈ। 7ਉਸ ਤੋਂ ਬਾਅਦ ਜਾਜਕ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ। ਫਿਰ ਉਹ ਡੇਰੇ ਵਿੱਚ ਆਵੇ, ਪਰ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। 8ਜਿਹੜਾ ਮਨੁੱਖ ਇਸ ਨੂੰ ਸਾੜਦਾ ਹੈ ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ।
9“ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ। 10ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।
11“ਜੇ ਕੋਈ ਕਿਸੇ ਮਨੁੱਖ ਦੀ ਲਾਸ਼ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ। 12ਉਹ ਤੀਸਰੇ ਦਿਨ ਅਤੇ ਸੱਤਵੇ ਦਿਨ ਆਪਣੇ ਆਪ ਨੂੰ ਉਸ ਪਾਣੀ ਨਾਲ ਸ਼ੁੱਧ ਕਰੇ ਤਾਂ ਉਸ ਸ਼ੁੱਧ ਹੋਵੇਗਾ ਪਰ ਜੇ ਉਹ ਤੀਸਰੇ ਦਿਨ ਜਾ ਸੱਤਵੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਵੀ ਉਹ ਸ਼ੁੱਧ ਨਹੀਂ ਹੋਵੇਗਾ। 13ਜੇਕਰ ਉਹ ਮਨੁੱਖ ਦੀ ਲਾਸ਼ ਨੂੰ ਛੂਹਣ ਤੋਂ ਬਾਅਦ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਹ ਯਾਹਵੇਹ ਦੇ ਤੰਬੂ ਨੂੰ ਅਸ਼ੁੱਧ ਕਰਦਾ ਹੈ। ਉਹਨਾਂ ਨੂੰ ਇਸਰਾਏਲ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਕਰਨ ਦਾ ਪਾਣੀ ਉਹਨਾਂ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹਨ ਉਹਨਾਂ ਦੀ ਅਸ਼ੁੱਧਤਾ ਉਹਨਾਂ ਉੱਤੇ ਰਹਿੰਦੀ ਹੈ।
14“ਇਹ ਬਿਵਸਥਾ ਹੈ ਜੋ ਤੰਬੂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਉੱਤੇ ਲਾਗੂ ਹੁੰਦੀ ਹੈ ਜੋ ਕੋਈ ਵੀ ਤੰਬੂ ਵਿੱਚ ਦਾਖਲ ਹੁੰਦਾ ਹੈ ਅਤੇ ਜੋ ਕੋਈ ਵੀ ਉਸ ਵਿੱਚ ਹੁੰਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ, 15ਅਤੇ ਹਰੇਕ ਖੁੱਲ੍ਹੇ ਡੱਬੇ ਵਿੱਚ ਜਿਸ ਉੱਤੇ ਢੱਕਣ ਨਾ ਹੋਵੇ। ਇਹ ਅਸ਼ੁੱਧ ਹੋ ਜਾਵੇਗਾ।
16“ਅਗਰ ਕੋਈ ਵਿਅਕਤੀ ਕਿਸੇ ਤਲਵਾਰ ਨਾਲ ਮਾਰਿਆ ਗਿਆ ਜਾਂ ਕੁਦਰਤੀ ਮੌਤ ਮਰ ਜਾਵੇ ਅਤੇ ਜੇ ਕੋਈ ਉਸ ਮਰੇ ਵਿਅਕਤੀ ਨੂੰ ਛੂਹਦਾ ਹੈ, ਜਾਂ ਕੋਈ ਵਿਅਕਤੀ ਜੋ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।
17“ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਡੇਂ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ। 18ਤਦ ਇੱਕ ਮਨੁੱਖ ਜਿਹੜਾ ਸ਼ੁੱਧ ਹੋਵੇ, ਜੂਫਾ ਲੈ ਕੇ ਉਸ ਨੂੰ ਪਾਣੀ ਵਿੱਚ ਡੁਬੋਵੇ ਅਤੇ ਤੰਬੂ ਅਤੇ ਸਾਰੇ ਸਮਾਨ ਅਤੇ ਉੱਥੇ ਮੌਜੂਦ ਲੋਕਾਂ ਉੱਤੇ ਛਿੜਕ ਦੇਵੇ। ਉਸ ਵਿਅਕਤੀ ਉੱਤੇ ਛਿੜਕੇ ਜਿਸ ਨੇ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਿਆ ਹੋਵੇ, ਜਾਂ ਜਿਸ ਕਿਸੇ ਨੂੰ ਮਰੇ ਹੋਵੇ ਨੂੰ ਜਾਂ ਕੁਦਰਤੀ ਮੌਤ ਨਾਲ ਮਰੇ ਹੋਵੇ ਨੂੰ ਛੂਹਿਆ ਹੋਵੇ। 19ਜਿਹੜਾ ਸ਼ੁੱਧ ਹੈ, ਉਹ ਤੀਜੇ ਅਤੇ ਸੱਤਵੇਂ ਦਿਨ ਅਸ਼ੁੱਧ ਲੋਕਾਂ ਉੱਤੇ ਛਿੜਕੇਗਾ ਅਤੇ ਸੱਤਵੇਂ ਦਿਨ ਉਹਨਾਂ ਨੂੰ ਸ਼ੁੱਧ ਕਰੇ। ਜਿਹੜੇ ਲੋਕ ਸ਼ੁੱਧ ਕੀਤੇ ਜਾ ਰਹੇ ਹਨ, ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ, ਅਤੇ ਉਸੇ ਸ਼ਾਮ ਉਹ ਸ਼ੁੱਧ ਹੋ ਜਾਣਗੇ। 20ਪਰ ਜੇ ਅਸ਼ੁੱਧ ਲੋਕ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਯਾਹਵੇਹ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ ਹੈ। ਉਹਨਾਂ ਉੱਤੇ ਸ਼ੁੱਧਤਾ ਦਾ ਪਾਣੀ ਨਹੀਂ ਛਿੜਕਿਆ ਗਿਆ ਅਤੇ ਉਹ ਅਸ਼ੁੱਧ ਹਨ। 21ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ।
“ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ। 22ਜਿਸ ਚੀਜ਼ ਨੂੰ ਕੋਈ ਅਸ਼ੁੱਧ ਵਿਅਕਤੀ ਛੂਹਦਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ ਅਤੇ ਜਿਹੜਾ ਉਸ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਹੋ ਜਾਂਦਾ ਹੈ।”
Currently Selected:
ਗਿਣਤੀ 19: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.