Bible App logo
Search Icon

ਲੇਵੀਆਂ 24

24
ਜ਼ੈਤੂਨ ਦਾ ਤੇਲ ਅਤੇ ਯਾਹਵੇਹ ਅੱਗੇ ਰੋਟੀ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦੇ ਰਹਿਣ। 3ਹਾਰੋਨ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਸਦਾ ਲਈ, ਸਾਖੀ ਦੇ ਪਰਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਸਜ਼ਾ ਕੇ ਰੱਖੇ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸਦਾ ਲਈ ਇੱਕ ਬਿਧੀ ਹੈ। 4ਸ਼ੁੱਧ ਸੋਨੇ ਦੇ ਸ਼ਮਾਦਾਨ ਉੱਤੇ ਯਾਹਵੇਹ ਦੇ ਅੱਗੇ ਦੀਵਿਆਂ ਨੂੰ ਨਿਰੰਤਰ ਸਜ਼ਾ ਕੇ ਰੱਖਿਆ ਕਰੇ।
5“ਸਭ ਤੋਂ ਵਧੀਆ ਆਟਾ ਲੈ ਕੇ ਬਾਰਾਂ ਰੋਟੀਆਂ ਪਕਾਓ ਅਤੇ ਹਰੇਕ ਰੋਟੀ ਨੂੰ ਦੋ ਕਿੱਲੋ ਆਟੇ ਨਾਲ ਪਕਾਵੀਂ। 6ਤਦ ਤੁਸੀਂ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖਣਾ। 7ਹਰ ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖਣਾ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ। 8ਇਹ ਰੋਟੀ ਇਸਰਾਏਲੀਆਂ ਦੀ ਵੱਲੋਂ, ਇੱਕ ਸਥਾਈ ਨੇਮ ਦੇ ਤੌਰ ਤੇ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਾਹਵੇਹ ਦੇ ਅੱਗੇ ਸਜ਼ਾ ਕੇ ਰੱਖਣ। 9ਇਹ ਹਾਰੋਨ ਅਤੇ ਉਸਦੇ ਪੁੱਤਰਾਂ ਦਾ ਹੈ ਜੋ ਇਸਨੂੰ ਪਵਿੱਤਰ ਸਥਾਨ ਵਿੱਚ ਖਾਣ ਕਿਉਂਕਿ ਇਹ ਉਹਨਾਂ ਦੇ ਹਮੇਸ਼ਾ ਦੇ ਭੋਜਨ ਦੀਆਂ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ, ਜੋ ਯਾਹਵੇਹ ਨੂੰ ਚੜ੍ਹਾਇਆ ਜਾਂਦਾ ਹੈ।”
ਕੁਫ਼ਰ ਬਕਣ ਦੀ ਸਜ਼ਾ
10ਹੁਣ ਇੱਕ ਇਸਰਾਏਲੀ ਮਾਂ ਅਤੇ ਇੱਕ ਮਿਸਰੀ ਪਿਤਾ ਦਾ ਪੁੱਤਰ ਇਸਰਾਏਲੀਆਂ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ। 11ਇਸਰਾਏਲੀ ਔਰਤ ਦੇ ਪੁੱਤਰ ਨੇ ਇੱਕ ਸਰਾਪ ਦੇ ਨਾਲ ਯਾਹਵੇਹ ਦੇ ਨਾਮ ਦੀ ਨਿੰਦਿਆ ਕੀਤੀ ਅਤੇ ਇਸ ਲਈ ਉਹ ਉਸਨੂੰ ਮੋਸ਼ੇਹ ਕੋਲ ਲੈ ਆਏ ਉਸ ਦੀ ਮਾਤਾ ਦਾ ਨਾਮ ਸ਼ਲੋਮੀਥ ਸੀ, ਜੋ ਕਿ ਦਿਬਰੀ ਦਾਨ ਦੀ ਗੋਤ ਦੀ ਧੀ ਸੀ। 12ਉਹਨਾਂ ਨੇ ਉਸਨੂੰ ਉਦੋਂ ਤੱਕ ਹਿਰਾਸਤ ਵਿੱਚ ਰੱਖਿਆ ਜਦੋਂ ਤੱਕ ਇਸ ਮਾਮਲੇ ਬਾਰੇ ਯਾਹਵੇਹ ਦੀ ਇੱਛਾ ਪੂਰੀ ਤਰ੍ਹਾਂ ਨਾ ਜਾਣ ਲੈਣ।
13ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 14“ਕੁਫ਼ਰ ਬਕਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾਓ, ਜਿਨ੍ਹਾਂ ਨੇ ਉਸਨੂੰ ਸੁਣਿਆ ਉਹ ਉਸਦੇ ਸਿਰ ਉੱਤੇ ਹੱਥ ਰੱਖਣ ਅਤੇ ਸਾਰੀ ਸਭਾ ਉਸਨੂੰ ਪੱਥਰਾਂ ਨਾਲ ਮਾਰ ਸੁੱਟਣ। 15ਇਸਰਾਏਲੀਆਂ ਨੂੰ ਕਹੋ, ‘ਜੋ ਕੋਈ ਵੀ ਆਪਣੇ ਪਰਮੇਸ਼ਵਰ ਨੂੰ ਸਰਾਪ ਦਿੰਦਾ ਹੈ, ਉਹ ਆਪਣੇ ਪਾਪ ਦਾ ਭਾਰ ਆਪ ਹੀ ਚੁੱਕੇ। 16ਜੋ ਕੋਈ ਵੀ ਯਾਹਵੇਹ ਦੇ ਨਾਮ ਦੀ ਨਿੰਦਿਆ ਕਰਦਾ ਹੈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਸਾਰੀ ਸਭਾ ਉਹਨਾਂ ਨੂੰ ਪੱਥਰ ਮਾਰੇਗੀ ਭਾਵੇਂ ਉਹ ਪਰਦੇਸੀ ਹੋਣ ਜਾਂ ਇਸਰਾਏਲ ਵਿੱਚ ਜੰਮਿਆ ਹੋਵੇ, ਜਦੋਂ ਉਹ ਨਾਮ ਦੀ ਨਿੰਦਿਆ ਕਰਦੇ ਹਨ ਤਾਂ ਉਹਨਾਂ ਨੂੰ ਮਾਰਿਆ ਜਾਵੇ।
17“ ‘ਜੋ ਕੋਈ ਮਨੁੱਖ ਕਿਸੇ ਦੀ ਜਾਨ ਲੈਂਦਾ ਹੈ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। 18ਕੋਈ ਵੀ ਜੋ ਕਿਸੇ ਦੇ ਜਾਨਵਰ ਦੀ ਜਾਨ ਲੈਂਦਾ ਹੈ, ਉਹ ਪਸ਼ੂ ਦੇ ਬਦਲੇ ਪਸ਼ੂ ਮੁਆਵਜ਼ਾ ਦੇਵੇ। 19ਕੋਈ ਵੀ ਵਿਅਕਤੀ ਜੋ ਆਪਣੇ ਗੁਆਂਢੀ ਨੂੰ ਸੱਟ ਮਾਰਦਾ ਹੈ, ਤਾਂ ਜਿਵੇਂ ਉਸਨੇ ਕੀਤਾ ਉਸ ਨਾਲ ਵੀ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ। 20ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ। ਜਿਵੇਂ ਕਿਸੇ ਵਿਅਕਤੀ ਨੇ ਸੱਟ ਮਾਰੀ ਹੈ ਉਸ ਨੂੰ ਉਹੀ ਸੱਟ ਝੱਲਣੀ ਪਵੇਗੀ। 21ਜਿਹੜਾ ਵਿਅਕਤੀ ਕਿਸੇ ਜਾਨਵਰ ਨੂੰ ਮਾਰਦਾ ਹੈ ਉਹ ਮੁਆਵਜ਼ਾ ਦੇਵੇ, ਪਰ ਜਿਹੜਾ ਮਨੁੱਖ ਨੂੰ ਮਾਰਦਾ ਹੈ ਉਹ ਮਾਰਿਆ ਜਾਵੇ। 22ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ, ਭਾਵੇਂ ਉਹ ਪਰਦੇਸੀ ਹੋਵੋ ਜਾਂ ਆਪਣੇ ਹੀ ਦੇਸ਼ ਦਾ ਹੋਵੇ, ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
23ਤਦ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕੁਫ਼ਰ ਬੋਲਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾ ਕੇ ਉਸ ਨੂੰ ਪੱਥਰ ਮਾਰੇ, ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Currently Selected:

ਲੇਵੀਆਂ 24: PCB

Highlight

Copy

Compare

Share

None

Want to have your highlights saved across all your devices? Sign up or sign in

Video for ਲੇਵੀਆਂ 24