Bible App logo
Search Icon

ਨਿਆਂਈਆਂ 7

7
ਗਿਦਾਊਨ ਨੇ ਮਿਦਯਾਨੀਆਂ ਨੂੰ ਹਰਾਇਆ
1ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਰੇਹ ਪਹਾੜ ਦੇ ਕੋਲ ਘਾਟੀ ਵਿੱਚ ਸੀ। 2ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਮਿਦਯਾਨੀਆਂ ਤੇਰੇ ਵੱਸ ਵਿੱਚ ਕਰਨ ਲਈ ਤੇਰੇ ਕੋਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ‘ਮੇਰੇ ਸਾਮ੍ਹਣੇ ਆਕੜ ਕਹੇ ਕਿ ਅਸੀਂ ਆਪਣੀ ਤਾਕਤ ਤੋਂ ਛੁਟਕਾਰਾ ਪਿਆ ਹੈ।’ 3ਹੁਣ ਫ਼ੌਜ ਨੂੰ ਐਲਾਨ ਕਰ, ‘ਜੇ ਕੋਈ ਵੀ ਵਿਅਕਤੀ ਜੋ ਡਰ ਨਾਲ ਕੰਬਦਾ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਵਾਪਸ ਮੁੜ ਸਕਦਾ ਹੈ।’ ” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
4ਪਰ ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਅਜੇ ਵੀ ਬਹੁਤ ਸਾਰੇ ਆਦਮੀ ਹਨ। ਉਨ੍ਹਾਂ ਨੂੰ ਪਾਣੀ ਦੇ ਸੋਤੇ ਦੇ ਨੇੜੇ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਨੂੰ ਪਰਖਾਂਗਾ। ਜੇ ਮੈਂ ਕਹਾਂ, ‘ਇਹ ਤੇਰੇ ਨਾਲ ਜਾਵੇ,’ ਤਾਂ ਉਹ ਤੇਰੇ ਨਾਲ ਜਾਵੇ, ਪਰ ਜੇ ਮੈਂ ਕਹਾਂ, ‘ਇਹ ਤੇਰੇ ਨਾਲ ਨਾ ਜਾਣ,’ ਤਾਂ ਉਹ ਨਾ ਜਾਣ।”
5ਤਦ ਗਿਦਾਊਨ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਾਹਵੇਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਵੱਖਰਾ ਕਰ ਅਤੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਵੱਖਰਾ ਕਰ ਜੋ ਗੋਡੇ ਨਿਵਾ ਕੇ ਵੀ ਪਾਣੀ ਪੀਣ।” 6ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡਾ ਨਿਵਾ ਕੇ ਪਾਣੀ ਪੀਤਾ।
7ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ। ਬਾਕੀ ਦੇ ਸਾਰੇ ਲੋਕਾਂ ਨੂੰ ਘਰ ਜਾਣ ਦਿਓ।” 8ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ-ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ।
ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ। 9ਉਸ ਰਾਤ ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਉੱਠ, ਡੇਰੇ ਦੇ ਵਿਰੁੱਧ ਜਾ, ਕਿਉਂਕਿ ਮੈਂ ਇਸਨੂੰ ਤੇਰੇ ਹੱਥਾਂ ਵਿੱਚ ਦੇਣ ਜਾ ਰਿਹਾ ਹਾਂ। 10ਜੇ ਤੁਸੀਂ ਹਮਲਾ ਕਰਨ ਤੋਂ ਡਰਦੇ ਹੋ, ਤਾਂ ਆਪਣੇ ਸੇਵਕ ਪੁਰਾਹ ਨਾਲ ਡੇਰੇ ਵਿੱਚ ਜਾਉ 11ਉੱਥੇ ਜਾ ਕੇ ਸੁਣੋ ਕਿ ਮਿਦਯਾਨੀਆਂ ਕਿਸ ਬਾਰੇ ਗੱਲ ਕਰ ਰਹੇ ਹਨ। ਇਹ ਤੁਹਾਨੂੰ ਡੇਰੇ ਤੇ ਹਮਲਾ ਕਰਨ ਦੀ ਹਿੰਮਤ ਦੇਵੇਗਾ।” ਇਸ ਲਈ ਗਿਦਾਊਨ ਆਪਣੇ ਟਹਿਲੂਏ ਪੁਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੱਕ ਗਿਆ ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ। 12ਮਿਦਯਾਨੀ, ਅਮਾਲੇਕੀ ਅਤੇ ਹੋਰ ਸਾਰੇ ਪੂਰਬੀ ਲੋਕ ਟਿੱਡੀਆਂ ਵਾਂਗ ਘਾਟੀ ਵਿੱਚ ਵੱਸ ਗਏ ਸਨ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
13ਗਿਦਾਊਨ ਉੱਥੇ ਪਹੁੰਚਿਆ ਜਦੋਂ ਇੱਕ ਆਦਮੀ ਆਪਣੇ ਇੱਕ ਦੋਸਤ ਨੂੰ ਆਪਣਾ ਸੁਪਨਾ ਦੱਸ ਰਿਹਾ ਸੀ। ਉਹ ਕਹਿ ਰਿਹਾ ਸੀ, “ਮੈਂ ਇੱਕ ਸੁਪਨਾ ਵੇਖਿਆ, ਜੌਂ ਦੀ ਇੱਕ ਰੋਟੀ ਮਿਦਯਾਨੀਆਂ ਦੇ ਡੇਰੇ ਵਿੱਚ ਜਾ ਡਿੱਗੀ। ਇਸ ਨੇ ਤੰਬੂ ਨੂੰ ਇੰਨੀ ਤਾਕਤ ਨਾਲ ਮਾਰਿਆ ਕਿ ਤੰਬੂ ਪਲਟ ਗਿਆ ਅਤੇ ਢਹਿ ਗਿਆ।”
14ਉਸਦੇ ਦੋਸਤ ਨੇ ਜਵਾਬ ਦਿੱਤਾ, “ਇਹ ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸ ਦਾ ਕੋਈ ਹੋਰ ਅਰਥ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਮਿਦਯਾਨੀਆਂ ਅਤੇ ਪੂਰੇ ਡੇਰੇ ਨੂੰ ਉਸਦੇ ਹੱਥਾਂ ਵਿੱਚ ਦੇ ਦਿੱਤਾ ਹੈ।”
15ਜਦੋਂ ਗਿਦਾਊਨ ਨੇ ਸੁਪਨਾ ਅਤੇ ਇਸ ਦਾ ਅਰਥ ਸੁਣਿਆ, ਤਾਂ ਉਸਨੇ ਗੋਡੇ ਟੇਕੇ ਅਤੇ ਅਰਾਧਨਾ ਕੀਤੀ। ਉਹ ਇਸਰਾਏਲ ਦੇ ਡੇਰੇ ਵੱਲ ਮੁੜਿਆ ਅਤੇ ਆਖਿਆ, “ਉੱਠੋ! ਯਾਹਵੇਹ ਨੇ ਮਿਦਯਾਨੀਆਂ ਦੇ ਡੇਰੇ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।” 16ਤਿੰਨ ਸੌ ਮਨੁੱਖਾਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਕੇ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
17ਉਸਨੇ ਉਹਨਾਂ ਨੂੰ ਕਿਹਾ, “ਮੈਨੂੰ ਦੇਖੋ, ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦੋਂ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ। 18ਜਦੋਂ ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਆਪਣੀਆਂ ਤੁਰ੍ਹੀਆਂ ਵਜਾਉਂਣ, ਤਦ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਉਣਾ, ਯਾਹਵੇਹ ਅਤੇ ਗਿਦਾਊਨ ਦੀ ਤਲਵਾਰ!”
19ਗਿਦਾਊਨ ਅਤੇ ਉਸਦੇ ਨਾਲ ਦੇ ਸੌ ਆਦਮੀ ਦੂਸਰੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚੇ, ਜਦੋਂ ਉਨ੍ਹਾਂ ਨੇ ਪਹਿਰੇਦਾਰ ਬਦਲਿਆ ਸੀ ਤਾਂ ਉਨ੍ਹਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜੋ ਘੜੇ ਸਨ ਉਹ ਤੋੜ ਦਿੱਤੇ। 20ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜਿਆਂ ਨੂੰ ਭੰਨ ਦਿੱਤਾ, ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਆਪਣੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀਆਂ ਤੁਰ੍ਹੀਆਂ ਫੜ੍ਹ ਕੇ ਜ਼ੋਰ ਨਾਲ ਜੈਕਾਰਾ ਬੁਲਾਇਆ, ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਯਾਹਵੇਹ ਦੀ ਅਤੇ ਗਿਦਾਊਨ ਦੀ ਤਲਵਾਰ!” 21ਹਰ ਇੱਕ ਆਦਮੀ ਡੇਰੇ ਦੇ ਆਲੇ-ਦੁਆਲੇ ਆਪਣੇ ਸਥਾਨ ਤੇ ਖੜਾ ਸੀ, ਤਾਂ ਸਾਰੇ ਮਿਦਯਾਨੀ ਚੀਕ ਮਾਰਦੇ ਹੋਏ ਭੱਜਦੇ ਸਨ।
22ਉਨ੍ਹਾਂ ਨੇ ਓਹ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਾਹਵੇਹ ਨੇ ਸਭਨਾਂ ਦੀ ਤਲਵਾਰ ਉਨ੍ਹਾਂ ਦੇ ਨਾਲ ਦਿਆਂ ਸਾਥੀਆਂ ਅਤੇ ਸਾਰੀ ਫ਼ੌਜ ਉੱਤੇ ਚਲਵਾਈ ਅਤੇ ਫ਼ੌਜ ਬੈਤ ਸ਼ਿੱਟਾਹ ਨੂੰ ਸਰੇਰਹ ਦੀ ਵੱਲ ਅਬੇਲ ਮਹੋਲਾਹ ਤੀਕ ਜੋ ਟੱਬਾਥ ਕੋਲ ਹੈ ਭੱਜ ਗਈ। 23ਨਫ਼ਤਾਲੀ, ਆਸ਼ੇਰ ਅਤੇ ਸਾਰੇ ਮਨੱਸ਼ੇਹ ਵਿੱਚੋਂ ਇਸਰਾਏਲੀਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਮਿਦਯਾਨੀਆਂ ਦਾ ਪਿੱਛਾ ਕੀਤਾ। 24ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਦੇਸ਼ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਆਓ ਅਤੇ ਮਿਦਯਾਨੀਆਂ ਦਾ ਸਾਹਮਣਾ ਕਰੋ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾ ਯਰਦਨ ਨਦੀ ਦੇ ਘਾਟਾਂ ਨੂੰ ਬੈਤ-ਬਾਰਾਹ ਤੱਕ ਯਰਦਨ ਦੇ ਪਾਣੀਆਂ ਉੱਤੇ ਕਬਜ਼ਾ ਕਰ ਲਓ।”
ਇਸ ਲਈ ਇਫ਼ਰਾਈਮ ਦੇ ਸਾਰੇ ਆਦਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ-ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਲੈ ਲਿਆ। 25ਉਨ੍ਹਾਂ ਨੇ ਦੋ ਮਿਦਯਾਨੀ ਆਗੂਆਂ, ਓਰੇਬ ਅਤੇ ਜ਼ਏਬ ਨੂੰ ਵੀ ਫੜ੍ਹ ਲਿਆ। ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਦੇ ਚੁਬਾਰੇ ਉੱਤੇ ਮਾਰਿਆ। ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਅਤੇ ਜ਼ਏਬ ਦੇ ਸਿਰ ਨੂੰ ਜੋ ਯਰਦਨ ਦੇ ਕੰਢੇ ਗਿਦਾਊਨ ਕੋਲ ਲੈ ਆਏ।

Currently Selected:

ਨਿਆਂਈਆਂ 7: PCB

Highlight

Copy

Compare

Share

None

Want to have your highlights saved across all your devices? Sign up or sign in

Video for ਨਿਆਂਈਆਂ 7