1
ਨਿਆਂਈਆਂ 7:2
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਮਿਦਯਾਨੀਆਂ ਤੇਰੇ ਵੱਸ ਵਿੱਚ ਕਰਨ ਲਈ ਤੇਰੇ ਕੋਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ‘ਮੇਰੇ ਸਾਮ੍ਹਣੇ ਆਕੜ ਕਹੇ ਕਿ ਅਸੀਂ ਆਪਣੀ ਤਾਕਤ ਤੋਂ ਛੁਟਕਾਰਾ ਪਿਆ ਹੈ।’
Compare
Explore ਨਿਆਂਈਆਂ 7:2
2
ਨਿਆਂਈਆਂ 7:7
ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ। ਬਾਕੀ ਦੇ ਸਾਰੇ ਲੋਕਾਂ ਨੂੰ ਘਰ ਜਾਣ ਦਿਓ।”
Explore ਨਿਆਂਈਆਂ 7:7
3
ਨਿਆਂਈਆਂ 7:3
ਹੁਣ ਫ਼ੌਜ ਨੂੰ ਐਲਾਨ ਕਰ, ‘ਜੇ ਕੋਈ ਵੀ ਵਿਅਕਤੀ ਜੋ ਡਰ ਨਾਲ ਕੰਬਦਾ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਵਾਪਸ ਮੁੜ ਸਕਦਾ ਹੈ।’ ” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
Explore ਨਿਆਂਈਆਂ 7:3
4
ਨਿਆਂਈਆਂ 7:4
ਪਰ ਯਾਹਵੇਹ ਨੇ ਗਿਦਾਊਨ ਨੂੰ ਆਖਿਆ, “ਅਜੇ ਵੀ ਬਹੁਤ ਸਾਰੇ ਆਦਮੀ ਹਨ। ਉਨ੍ਹਾਂ ਨੂੰ ਪਾਣੀ ਦੇ ਸੋਤੇ ਦੇ ਨੇੜੇ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਨੂੰ ਪਰਖਾਂਗਾ। ਜੇ ਮੈਂ ਕਹਾਂ, ‘ਇਹ ਤੇਰੇ ਨਾਲ ਜਾਵੇ,’ ਤਾਂ ਉਹ ਤੇਰੇ ਨਾਲ ਜਾਵੇ, ਪਰ ਜੇ ਮੈਂ ਕਹਾਂ, ‘ਇਹ ਤੇਰੇ ਨਾਲ ਨਾ ਜਾਣ,’ ਤਾਂ ਉਹ ਨਾ ਜਾਣ।”
Explore ਨਿਆਂਈਆਂ 7:4
5
ਨਿਆਂਈਆਂ 7:5-6
ਤਦ ਗਿਦਾਊਨ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਾਹਵੇਹ ਨੇ ਗਿਦਾਊਨ ਨੂੰ ਕਿਹਾ, “ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਵੱਖਰਾ ਕਰ ਅਤੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਵੱਖਰਾ ਕਰ ਜੋ ਗੋਡੇ ਨਿਵਾ ਕੇ ਵੀ ਪਾਣੀ ਪੀਣ।” ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡਾ ਨਿਵਾ ਕੇ ਪਾਣੀ ਪੀਤਾ।
Explore ਨਿਆਂਈਆਂ 7:5-6