Bible App logo
Search Icon

ਨਿਆਂਈਆਂ 17

17
ਮੀਕਾਹ ਦੁਆਰ ਮੂਰਤੀ ਪੂਜਣ
1ਹੁਣ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੀਕਾਹ ਨਾਂ ਦਾ ਇੱਕ ਆਦਮੀ ਸੀ 2ਉਸਨੇ ਆਪਣੀ ਮਾਂ ਨੂੰ ਕਿਹਾ, “ਚਾਂਦੀ ਦੇ ਗਿਆਰਾਂ ਸੌ ਸਿੱਕੇ#17:2 ਲਗਭਗ 13 ਕਿਲੋਗ੍ਰਾਮ ਜੋ ਤੇਰੇ ਕੋਲੋਂ ਲਏ ਗਏ ਸਨ ਅਤੇ ਜਿਸ ਬਾਰੇ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ ਸੀ, ਵੇਖ ਉਹ ਚਾਂਦੀ ਮੇਰੇ ਕੋਲ ਹੈ; ਮੈਂ ਹੀ ਉਹਨਾਂ ਸਿੱਕਿਆਂ ਨੂੰ ਲਿਆ ਸੀ।”
ਤਦ ਉਸਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ, ਯਾਹਵੇਹ ਤੈਨੂੰ ਅਸੀਸ ਦੇਵੇ!”
3ਜਦੋਂ ਉਸਨੇ ਚਾਂਦੀ ਦੇ ਗਿਆਰਾਂ ਸੌ ਸਿੱਕੇ ਆਪਣੀ ਮਾਂ ਨੂੰ ਵਾਪਸ ਕਰ ਦਿੱਤੇ, ਤਾਂ ਉਸਨੇ ਕਿਹਾ, “ਮੈਂ ਆਪਣੀ ਚਾਂਦੀ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਕਰਦੀ ਹਾਂ ਕਿ ਮੇਰਾ ਪੁੱਤਰ ਚਾਂਦੀ ਨਾਲ ਮੜ੍ਹੀ ਹੋਈ ਮੂਰਤ ਬਣਾਵੇ। ਮੈਂ ਇਹ ਤੈਨੂੰ ਵਾਪਸ ਦੇ ਦਿਆਂਗੀ।”
4ਇਸ ਲਈ ਜਦੋਂ ਉਸਨੇ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ, ਤਾਂ ਉਸਨੇ ਦੋ ਸੌ ਚਾਂਦੀ ਦੇ ਸਿੱਕੇ ਲੈ ਕੇ ਢਾਲਣ ਵਾਲੇ ਕਾਰੀਗਰ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੂਰਤ ਮੀਕਾਹ ਦੇ ਘਰ ਵਿੱਚ ਰਹੀ।
5ਉਸ ਆਦਮੀ ਮੀਕਾਹ ਨੇ ਇੱਕ ਮੰਦਰ ਬਣਿਆ ਹੋਇਆ ਸੀ, ਅਤੇ ਉਸਨੇ ਇੱਕ ਏਫ਼ੋਦ ਤਿਰਾਫੀਮ ਅਰਥਾਤ ਘਰੇਲੂ ਦੇਵਤੇ ਬਣਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਉਸ ਮੰਦਰ ਵਿੱਚ ਜਾਜਕ ਬਣਾਇਆ। 6ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਹਰ ਕਿਸੇ ਨੇ ਉਵੇਂ ਹੀ ਕੀਤਾ ਜਿਵੇਂ ਉਹ ਠੀਕ ਸਮਝਦੇ ਸਨ।
7ਯਹੂਦਾਹ ਦੇ ਬੈਤਲਹਮ ਤੋਂ ਇੱਕ ਨੌਜਵਾਨ ਲੇਵੀ, ਜੋ ਯਹੂਦਾਹ ਦੇ ਗੋਤ ਵਿੱਚ ਰਹਿੰਦਾ ਸੀ, 8ਇਹ ਮਨੁੱਖ ਬੈਤਲਹਮ ਯਹੂਦਾਹ ਨੂੰ ਛੱਡ ਕੇ ਰਹਿਣ ਲਈ ਕਿਸੇ ਹੋਰ ਥਾਂ ਦੀ ਭਾਲ ਵਿੱਚ ਗਿਆ। ਰਾਹ ਵਿੱਚ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਆਇਆ।
9ਮੀਕਾਹ ਨੇ ਉਸਨੂੰ ਪੁੱਛਿਆ, “ਤੂੰ ਕਿੱਥੋਂ ਦਾ ਹੈ?”
ਉਸਨੇ ਕਿਹਾ, “ਮੈਂ ਯਹੂਦਾਹ ਦੇ ਬੈਤਲਹਮ ਤੋਂ ਇੱਕ ਲੇਵੀ ਹਾਂ ਅਤੇ ਮੈਂ ਰਹਿਣ ਲਈ ਜਗ੍ਹਾ ਲੱਭ ਰਿਹਾ ਹਾਂ।”
10ਤਦ ਮੀਕਾਹ ਨੇ ਉਸ ਨੂੰ ਕਿਹਾ, “ਮੇਰੇ ਨਾਲ ਰਹਿ ਅਤੇ ਮੇਰਾ ਪਿਤਾ ਅਤੇ ਮੇਰਾ ਜਾਜਕ ਬਣ, ਅਤੇ ਮੈਂ ਤੈਨੂੰ ਸਾਲ ਵਿੱਚ ਦਸ ਚਾਂਦੀ ਦੀ ਸਿੱਕੇ#17:10 ਲਗਭਗ 115 ਗ੍ਰਾਮ, ਅਤੇ ਤੈਨੂੰ ਕੱਪੜੇ ਅਤੇ ਭੋਜਨ ਵੀ ਦਿਆਂਗਾ।” 11ਇਸ ਲਈ ਲੇਵੀ ਉਸਦੇ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਅਤੇ ਉਹ ਨੌਜਵਾਨ ਉਸਦੇ ਪੁੱਤਰਾਂ ਵਿੱਚੋਂ ਇੱਕ ਵਰਗਾ ਹੋ ਗਿਆ। 12ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸਦਾ ਜਾਜਕ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ। 13ਅਤੇ ਮੀਕਾਹ ਨੇ ਕਿਹਾ, “ਹੁਣ ਮੈਂ ਜਾਣ ਗਿਆ ਹਾਂ ਕਿ ਯਾਹਵੇਹ ਮੇਰੇ ਲਈ ਭਲਾ ਕਰੇਗਾ ਕਿਉਂਕਿ ਇਹ ਲੇਵੀ ਮੇਰਾ ਜਾਜਕ ਬਣ ਗਿਆ ਹੈ।”

Highlight

Copy

Compare

Share

None

Want to have your highlights saved across all your devices? Sign up or sign in

Video for ਨਿਆਂਈਆਂ 17