ਇਬਰਾਨੀਆਂ 5
5
1ਹਰ ਮਹਾਂ ਜਾਜਕ ਨੂੰ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਵਰ ਨਾਲ ਜੁੜੇ ਮਾਮਲਿਆਂ ਵਿੱਚ ਲੋਕਾਂ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਕਿ ਉਹ ਪਾਪਾਂ ਲਈ ਭੇਂਟਾਂ ਅਤੇ ਬਲੀਆਂ ਚੜ੍ਹਾਵੇ। 2ਉਹ ਉਹਨਾਂ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੇ ਯੋਗ ਹੈ ਜੋ ਅਗਿਆਨੀ ਹਨ ਅਤੇ ਕੁਰਾਹੇ ਪੈ ਰਹੇ ਹਨ, ਕਿਉਂਕਿ ਉਹ ਖੁਦ ਕਮਜ਼ੋਰੀਆਂ ਵਿੱਚ ਘਿਰਿਆ ਹੋਇਆ ਹੈ। 3ਇਹੀ ਕਾਰਨ ਹੈ ਕਿ ਉਸ ਨੂੰ ਲੋਕਾਂ ਦੇ ਪਾਪਾਂ ਨਾਲ-ਨਾਲ ਆਪਣੇ ਪਾਪਾਂ ਦੇ ਲਈ ਵੀ ਬਲੀਦਾਨ ਚੜ੍ਹਾਉਣੇ ਪੈਂਦੇ ਹਨ।#5:3 ਲੇਵਿ 16:6 4ਅਤੇ ਕੋਈ ਵੀ ਇਹ ਸਨਮਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ, ਪਰ ਜਦੋਂ ਤੱਕ ਉਹ ਹਾਰੋਨ ਵਾਂਗ ਪਰਮੇਸ਼ਵਰ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ ਤਾਂ ਉਹ ਇਸ ਨੂੰ ਪ੍ਰਾਪਤ ਕਰਦਾ ਹੈ।#5:4 ਕੂਚ 28:1
5ਇਸੇ ਤਰ੍ਹਾਂ, ਮਸੀਹ ਨੇ ਆਪਣੇ ਆਪ ਲਈ ਮਹਾਂ ਜਾਜਕ ਬਣਨ ਦੀ ਵਡਿਆਈ ਨਹੀਂ ਲਈ। ਪਰ ਪਰਮੇਸ਼ਵਰ ਨੇ ਉਸ ਨੂੰ ਕਿਹਾ,
“ਤੂੰ ਮੇਰਾ ਪੁੱਤਰ ਹੈ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।”#5:5 ਜ਼ਬੂ 2:7
6ਅਤੇ ਪਰਮੇਸ਼ਵਰ ਬਚਨ ਵਿੱਚ ਇੱਕ ਦੂਸਰੀ ਥਾਂ ਤੇ ਆਖਦਾ ਹੈ,
“ਤੂੰ ਮਲਕਿਸਿਦੇਕ ਦੀ ਪਦਵੀ ਅਨੁਸਾਰ,
ਸਦਾ ਤੱਕ ਦਾ ਜਾਜਕ ਹੈ।”
7ਉਨ੍ਹੀ ਦਿਨੀਂ ਧਰਤੀ ਉੱਤੇ ਸਰੀਰ ਵਿੱਚ ਰਹਿੰਦੇ ਹੋਏ ਯਿਸ਼ੂ ਨੇ ਉਸ ਅੱਗੇ ਜ਼ੋਰਦਾਰ ਸ਼ਬਦਾ ਵਿੱਚ ਹੰਝੂਆਂ ਨਾਲ ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਜੋ ਯਿਸ਼ੂ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਭਗਤੀ ਦੇ ਕਾਰਨ ਪਰਮੇਸ਼ਵਰ ਦੇ ਅੱਗੇ ਉਸ ਦੀ ਸੁਣੀ ਗਈ। 8ਭਾਵੇਂ ਉਹ ਪਰਮੇਸ਼ਵਰ ਦਾ ਪੁੱਤਰ ਸੀ, ਯਿਸ਼ੂ ਨੇ ਆਪਣੇ ਦੁੱਖ ਉਠਾਉਂਣ ਤੋਂ ਵੀ ਆਗਿਆਕਾਰੀ ਸਿੱਖੀ। 9ਅਤੇ ਇੱਕੋ ਵਾਰ ਸੰਪੂਰਨ ਹੋ ਜਾਣ ਤੇ, ਯਿਸ਼ੂ ਉਹਨਾਂ ਸਾਰਿਆਂ ਲਈ ਸਦੀਵੀ ਮੁਕਤੀ ਦਾ ਸਰੋਤ ਬਣ ਗਿਆ ਜੋ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ।#5:9 ਯਸ਼ਾ 45:17 10ਅਤੇ ਉਹ ਪਰਮੇਸ਼ਵਰ ਦੇ ਵੱਲੋਂ ਮਲਕਿਸਿਦੇਕ ਦੇ ਕ੍ਰਮ ਦੇ ਅਨੁਸਾਰ ਮਹਾਂ ਜਾਜਕ ਕਰਕੇ ਨਿਯੁਕਤ ਕੀਤਾ ਗਿਆ ਸੀ।#5:10 ਇਬ 2:10; ਜ਼ਬੂ 110:4
ਸਿੱਖਿਆ ਦੇ ਵਿਰੁੱਧ ਜਾਣ ਦੀ ਚੇਤਾਵਨੀ
11ਸਾਡੇ ਕੋਲ ਇਸ ਬਾਰੇ ਕਹਿਣ ਲਈ ਬਹੁਤ ਕੁਝ ਹੈ, ਪਰ ਤੁਹਾਡੇ ਲਈ ਇਸ ਨੂੰ ਸਪਸ਼ਟ ਕਰਨਾ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। 12ਕਿਉਂ ਜੋ ਬਹੁਤ ਸਮਾਂ ਕਰਕੇ ਤੁਹਾਨੂੰ ਉਪਦੇਸ਼ਕ ਬਣ ਜਾਣਾ ਚਾਹੀਦਾ ਸੀ, ਪਰ ਤੁਹਾਨੂੰ ਅਜੇ ਵੀ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਦੁਬਾਰਾ ਪਰਮੇਸ਼ਵਰ ਦੇ ਬਚਨ ਦੀਆਂ ਮੁੱਢਲੀਆਂ ਸੱਚਾਈਆਂ ਸਿਖਾਏ। ਤੁਸੀਂ ਅਜਿਹੇ ਬਣ ਗਏ ਹੋ ਜੋ ਤੁਹਾਨੂੰ ਭੋਜਨ ਦੀ ਨਹੀਂ ਸਗੋਂ ਦੁੱਧ ਦੀ ਲੋੜ ਪਈ ਹੋਈ ਹੈ! 13ਕੋਈ ਵੀ ਜੋ ਦੁੱਧ ਉੱਤੇ ਰਹਿੰਦਾ ਹੈ, ਅਜੇ ਵੀ ਇੱਕ ਬਾਲਕ ਹੈ, ਧਾਰਮਿਕਤਾ ਦੇ ਉਪਦੇਸ਼ ਤੋਂ ਅਣਜਾਣ ਹੈ। 14ਪਰ ਠੋਸ ਭੋਜਨ ਉਹਨਾਂ ਸਿਆਣਿਆਂ ਲਈ ਹੈ, ਜਿਨ੍ਹਾਂ ਨੇ ਨਿਰੰਤਰ ਵਰਤੋਂ ਦੁਆਰਾ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਨੂੰ ਵੱਖ ਕਰਨ ਦੀ ਸਿਖਲਾਈ ਦਿੱਤੀ ਹੈ।
Currently Selected:
ਇਬਰਾਨੀਆਂ 5: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.