YouVersion Logo
Search Icon

ਇਬਰਾਨੀਆਂ 6

6
1ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆਵਾਂ ਦੀਆਂ ਪੁਰਾਣੀਆਂ ਗੱਲਾਂ ਛੱਡ ਕੇ ਸਿਆਣਪੁਣੇ ਵੱਲ ਅੱਗੇ ਵੱਧਦੇ ਜਾਈਏ, ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਨਾ ਰੱਖੀਏ ਜੋ ਮੌਤ ਵੱਲ ਲੈ ਜਾਂਦੇ ਹਨ ਅਤੇ ਪਰਮੇਸ਼ਵਰ ਵਿੱਚ ਵਿਸ਼ਵਾਸ ਦੀ ਅਗਵਾਈ ਕਰਦੇ ਹਨ, 2ਸ਼ੁੱਧ#6:2 ਸ਼ੁੱਧ ਬਪਤਿਸਮਾ ਕਰਨ ਦੇ ਸੰਸਕਾਰਾਂ ਬਾਰੇ ਨਿਰਦੇਸ਼, ਹੱਥ ਰੱਖਣੇ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਵੀ ਨਿਆਂ। 3ਜੇ ਪਰਮੇਸ਼ਵਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
4ਇਹ ਉਹਨਾਂ ਲਈ ਅਸੰਭਵ ਹੈ ਜੋ ਇੱਕ ਵਾਰ ਪ੍ਰਕਾਸ਼ਵਾਨ ਕੀਤੇ ਗਏ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖਿਆ ਹੈ, ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ। 5ਜਿਨ੍ਹਾਂ ਨੇ ਪਰਮੇਸ਼ਵਰ ਦੇ ਭਲੇ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਖਿਆ ਹੈ। 6ਅਤੇ ਜੇ ਉਹ ਭਟਕ ਜਾਣ, ਉਹਨਾਂ ਨੂੰ ਦੁਬਾਰਾ ਤੋਬਾ ਕਰਾਉਣਾ ਅਣਹੋਣਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਸਰੀ ਵਾਰ ਸਲੀਬ ਤੇ ਚਾੜ੍ਹਦੇ ਹਨ ਅਤੇ ਉਹਨਾਂ ਨੂੰ ਜਨਤਕ ਬਦਨਾਮੀ ਦੇ ਅਧੀਨ ਕਰਦੇ ਹਨ। 7ਉਹ ਜ਼ਮੀਨ ਜਿਹੜੀ ਬਾਰਸ਼ ਦੇ ਪਾਣੀ ਨੂੰ ਅਕਸਰ ਸੋਕ ਲੈਂਦੀ ਹੈ ਅਤੇ ਕਿਸਾਨ ਲਈ ਉਪਯੋਗੀ ਫਸਲ ਪੈਦਾ ਕਰਦੀ ਹੈ ਉਹ ਪਰਮੇਸ਼ਵਰ ਦੀ ਅਸੀਸ ਪ੍ਰਾਪਤ ਕਰਦੀ ਹੈ। 8ਪਰ ਜਿਹੜੀ ਜ਼ਮੀਨ ਕੰਡੇ ਅਤੇ ਕੰਡਿਆਲੀ ਝਾੜੀਆਂ ਪੈਦਾ ਕਰਦੀ ਹੈ ਉਹ ਵਿਅਰਥ ਹੈ ਅਤੇ ਪਰਮੇਸ਼ਵਰ ਦੁਆਰਾ ਸਰਾਪੇ ਜਾਣ ਦੇ ਖਤਰੇ ਵਿੱਚ ਹੈ। ਅੰਤ ਵਿੱਚ ਇਸ ਨੂੰ ਸਾੜ ਦਿੱਤਾ ਜਾਵੇਗਾ।#6:8 ਯੋਹ 15:6
9ਹੇ ਪਿਆਰੇ ਦੋਸਤੋ, ਭਾਵੇਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਅਸੀਂ ਤੁਹਾਡੇ ਵੱਲੋਂ ਇੰਨ੍ਹਾਂ ਨਾਲੋਂ ਚੰਗੀਆਂ ਚੀਜ਼ਾਂ ਦੇ ਲਈ ਆਸ ਰੱਖਦੇ ਹਾਂ ਉਹ ਚੀਜ਼ਾਂ ਜਿਨ੍ਹਾਂ ਦਾ ਮੁਕਤੀ ਨਾਲ ਸੰਬੰਧ ਹੈ। 10ਪਰਮੇਸ਼ਵਰ ਅਨਿਆਈ ਨਹੀਂ ਹੈ; ਉਹ ਤੁਹਾਡੇ ਕੰਮ ਅਤੇ ਉਸ ਪਿਆਰ ਨੂੰ ਨਹੀਂ ਭੁੱਲੇਗਾ ਜੋ ਤੁਸੀਂ ਉਸ ਨੂੰ ਦਿਖਾਇਆ ਹੈ ਜਿਵੇਂ ਕਿ ਤੁਸੀਂ ਉਸ ਦੇ ਸੰਤਾਂ ਦੀ ਸਹਾਇਤਾ ਕੀਤੀ ਹੈ ਅਤੇ ਉਹਨਾਂ ਦੀ ਸਹਾਇਤਾ ਕਰਦੇ ਵੀ ਹੋ। 11ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਅੰਤ ਤੱਕ ਇਹੀ ਉਤਸੁਕਤਾ ਦਿਖਾਵੇ, ਤਾਂ ਜੋ ਤੁਸੀਂ ਜਿਸ ਦੀ ਉਮੀਦ ਕਰਦੇ ਹੋ ਉਹ ਪੂਰੀ ਤਰ੍ਹਾਂ ਸਾਕਾਰ ਹੋ ਜਾਵੇ। 12ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ, ਪਰ ਉਹਨਾਂ ਦੀ ਨਕਲ ਕਰੋ ਜੋ ਵਿਸ਼ਵਾਸ ਅਤੇ ਸਬਰ ਦੁਆਰਾ ਉਹਨਾਂ ਚੀਜ਼ਾਂ ਦੇ ਵਾਰਸ ਹੁੰਦੇ ਹਨ ਜਿਨ੍ਹਾਂ ਦਾ ਵਾਅਦਾ ਕੀਤਾ ਗਿਆ ਸੀ।
ਪਰਮੇਸ਼ਵਰ ਦਾ ਅਟੱਲ ਵਾਅਦਾ
13ਜਦੋਂ ਪਰਮੇਸ਼ਵਰ ਨੇ ਅਬਰਾਹਾਮ ਨਾਲ ਆਪਣਾ ਵਾਅਦਾ ਕੀਤਾ, ਕਿਉਂਕਿ ਉਸ ਦੇ ਲਈ ਸਹੁੰ ਚੁੱਕਣ ਵਾਲਾ ਕੋਈ ਉਸ ਤੋਂ ਵੱਡਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਆਪ ਦੀ ਸਹੁੰ ਖਾਧੀ,#6:13 ਉਤ 22:16-17 14ਕਹਿੰਦਾ ਹੈ, “ਮੈਂ ਜ਼ਰੂਰ ਤੈਨੂੰ ਅਸੀਸ ਦੇਵਾਂਗਾ ਅਤੇ ਤੇਰੀ ਅੰਸ ਨੂੰ ਵਧਾਵਾਂਗਾ।”#6:14 ਉਤ 22:17 15ਅਤੇ ਇਸ ਲਈ ਧੀਰਜ ਨਾਲ ਉਡੀਕ ਕਰਨ ਤੋਂ ਬਾਅਦ, ਅਬਰਾਹਾਮ ਨੂੰ ਉਹ ਮਿਲਿਆ ਜੋ ਉਸ ਨਾਲ ਵਾਅਦਾ ਕੀਤਾ ਗਿਆ ਸੀ।
16ਲੋਕ ਕਿਸੇ ਆਪਣੇ ਤੋਂ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਸਹੁੰ ਉਹਨਾਂ ਦੇ ਝਗੜੇ ਦਾ ਫ਼ੈਸਲਾ ਕਰਦੀ ਹੈ ਅਤੇ ਸਾਰੀਆਂ ਦਲੀਲਾਂ ਖਤਮ ਹੋ ਜਾਂਦੀਆਂ ਹਨ।#6:16 ਉਤ 22:11 17ਕਿਉਂਕਿ ਪਰਮੇਸ਼ਵਰ ਆਪਣੇ ਉਦੇਸ਼ ਦੇ ਨਾ ਬਦਲਣ ਵਾਲੇ ਸੁਭਾਅ ਨੂੰ ਬਹੁਤ ਸਪੱਸ਼ਟ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਸਹੁੰ ਨਾਲ ਇਸ ਦੀ ਪੁਸ਼ਟੀ ਕੀਤੀ। 18ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਵਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।#6:18 ਗਿਣ 23:19; 1 ਸ਼ਮੁ 15:29 19ਸਾਡੇ ਕੋਲ ਇਹ ਆਸ ਹੈ ਜੋ ਸਾਡੀ ਆਤਮਾ ਲਈ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ। ਇਹ ਸੁਰਗੀ ਹੈਕਲ ਦੇ ਪਰਦੇ ਦੇ ਪਿੱਛੇ ਅੰਦਰੂਨੀ ਅਸਥਾਨ ਵਿੱਚ ਪ੍ਰਵੇਸ਼ ਕਰਦਾ ਹੈ,#6:19 ਗਿਣ 23:19; 1 ਤਿਮੋ 2:13 20ਜਿੱਥੇ ਸਾਡੇ ਅੱਗੇ-ਅੱਗੇ ਆਉਣ ਵਾਲਾ ਯਿਸ਼ੂ, ਸਾਡੀ ਤਰਫੋਂ ਦਾਖਲ ਹੋਇਆ ਹੈ। ਉਹ ਮਲਕਿਸਿਦੇਕ ਦੇ ਕ੍ਰਮ ਵਿੱਚ ਸਦਾ ਲਈ ਮਹਾਂ ਜਾਜਕ ਬਣ ਗਿਆ ਹੈ।

Highlight

Copy

Compare

Share

None

Want to have your highlights saved across all your devices? Sign up or sign in