Bible App logo
Search Icon

ਬਿਵਸਥਾ 6

6
ਆਪਣੇ ਯਾਹਵੇਹ ਨੂੰ ਪਿਆਰ ਕਰੋ
1ਇਹ ਹੁਕਮ, ਫ਼ਰਮਾਨ ਅਤੇ ਕਾਨੂੰਨ ਹਨ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸਿਖਾਉਣ ਦਾ ਹੁਕਮ ਮੈਨੂੰ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿਸ ਉੱਤੇ ਅਧਿਕਾਰ ਕਰਨ ਲਈ, ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ। 2ਤਾਂ ਜੋ ਤੁਸੀਂ, ਤੁਹਾਡੇ ਬੱਚੇ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚੇ ਆਪਣੇ ਯਾਹਵੇਹ ਤੋਂ ਡਰਦੇ ਰਹਿਣ ਜਿੰਨਾ ਚਿਰ ਤੁਸੀਂ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨਦੇ ਹੋਏ ਜੋ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਤੁਸੀਂ ਆਪਣੇ ਪਰਮੇਸ਼ਵਰ ਤੋਂ ਡਰੋ ਤਾਂ ਜੋ ਤੁਸੀਂ ਲੰਬੀ ਉਮਰ ਮਾਣੋ। 3ਹੇ ਇਸਰਾਏਲ, ਸੁਣੋ ਅਤੇ ਧਿਆਨ ਨਾਲ ਮੰਨੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਬਹੁਤ ਵਧ ਸਕੋ, ਜਿਵੇਂ ਤੁਹਾਡੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।
4ਹੇ ਇਸਰਾਏਲੀਓ, ਸੁਣੋ! ਸਾਡਾ ਯਾਹਵੇਹ ਪਰਮੇਸ਼ਵਰ ਇੱਕ ਹੀ ਯਾਹਵੇਹ ਹੈ। 5ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ। 6ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਹਾਡੇ ਦਿਲਾਂ ਉੱਤੇ ਰਹਿਣ। 7ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ। 8ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। 9ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ।
10ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਲਿਆਵੇਗਾ ਜਿਸ ਦੇ ਦੇਣ ਦੀ ਸਹੁੰ ਉਸ ਨੇ ਤੁਹਾਡੇ ਪਿਉ-ਦਾਦਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਖਾਧੀ ਸੀ ਅਤੇ ਨਾਲੇ ਉਹ ਤੁਹਾਨੂੰ ਵੱਡੇ ਅਤੇ ਚੰਗੇ ਸ਼ਹਿਰ ਜਿਹੜੇ ਤੁਸੀਂ ਨਹੀਂ ਬਣਾਏ ਦੇਵੇਗਾ, 11ਨਾਲੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜੋ ਤੁਸੀਂ ਨਹੀਂ ਭਰੇ, ਨਾਲੇ ਉਹ ਖੂਹ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਜਿਹੜੇ ਤੁਸੀਂ ਨਹੀਂ ਲਗਾਏ, ਫਿਰ ਜਦੋਂ ਤੁਸੀਂ ਖਾਓ ਅਤੇ ਰੱਜ ਜਾਓ, 12ਧਿਆਨ ਰੱਖੋ ਕਿ ਕਿਤੇ ਤੁਸੀਂ ਯਾਹਵੇਹ ਨੂੰ ਭੁੱਲ ਨਾ ਜਾਓ, ਜੋ ਤੁਹਾਨੂੰ ਮਿਸਰ ਵਿੱਚੋਂ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।
13ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰ, ਅਤੇ ਸਿਰਫ ਉਸੇ ਦੀ ਹੀ ਸੇਵਾ ਕਰੋ ਅਤੇ ਉਸ ਦੇ ਨਾਮ ਉੱਤੇ ਆਪਣੀਆਂ ਸਹੁੰ ਖਾਓ। 14ਤੁਸੀਂ ਦੂਜੇ ਦੇਵਤਿਆਂ ਪਿੱਛੇ ਨਾ ਜਾਣਾ ਅਰਥਾਤ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਦੀ ਪਾਲਣਾ ਨਾ ਕਰੋ। 15ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ ਇੱਕ ਅਣਖ ਵਾਲਾ ਪਰਮੇਸ਼ਵਰ ਹੈ ਅਤੇ ਉਸ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਧਰਤੀ ਦੇ ਉੱਤੋਂ ਨਾਸ ਕਰੇਗਾ। 16ਤੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਨਾ ਪਰਖ ਜਿਵੇਂ ਤੁਸੀਂ ਮੱਸਾਹ ਵਿੱਚ ਕੀਤਾ ਸੀ। 17ਆਪਣੇ ਯਾਹਵੇਹ ਪਰਮੇਸ਼ਵਰ ਦੇ ਹੁਕਮਾਂ ਅਤੇ ਉਸ ਦੀਆਂ ਸ਼ਰਤਾਂ ਅਤੇ ਫ਼ਰਮਾਨਾਂ ਦੀ ਪਾਲਣਾ ਕਰਨਾ ਜਿਨ੍ਹਾਂ ਦਾ ਉਸਨੇ ਤੁਹਾਨੂੰ ਹੁਕਮ ਦਿੱਤਾ ਹੈ। 18ਉਹੀ ਕਰੋ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਅਤੇ ਚੰਗਾ ਹੈ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰ ਸਕੋ ਜਿਸਦੀ ਸਹੁੰ ਯਾਹਵੇਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ। 19ਤੁਹਾਡੇ ਅੱਗਿਓਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਬਾਹਰ ਕੱਢ ਦੇਵੇਗਾ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
20ਜਦ ਭਵਿੱਖ ਵਿੱਚ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ “ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਾਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਹੁਕਮ ਸਾਡੇ ਪਰਮੇਸ਼ਵਰ ਯਾਹਵੇਹ ਨੇ ਤੁਹਾਨੂੰ ਦਿੱਤਾ ਹੈ?” 21ਫਿਰ ਤੁਸੀਂ ਆਪਣੇ ਪੁੱਤਰਾਂ ਨੂੰ ਦੱਸੋ: “ਅਸੀਂ ਮਿਸਰ ਵਿੱਚ ਫ਼ਿਰਾਊਨ ਦੇ ਗੁਲਾਮ ਸੀ, ਪਰ ਯਾਹਵੇਹ ਨੇ ਸਾਨੂੰ ਆਪਣੇ ਬਲ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ। 22ਸਾਡੀਆਂ ਅੱਖਾਂ ਦੇ ਸਾਮ੍ਹਣੇ ਯਾਹਵੇਹ ਨੇ ਮਿਸਰ ਅਤੇ ਫ਼ਿਰਾਊਨ ਅਤੇ ਉਸਦੇ ਸਾਰੇ ਘਰਾਣੇ ਉੱਤੇ ਮਹਾਨ ਅਤੇ ਭਿਆਨਕ ਅਤੇ ਅਚੰਭੇ ਨਿਸ਼ਾਨ ਵਿਖਾਏ। 23ਪਰ ਉਹ ਸਾਨੂੰ ਉੱਥੋਂ ਬਾਹਰ ਲਿਆਇਆ ਤਾਂ ਜੋ ਉਹ ਸਾਨੂੰ ਉਸ ਦੇਸ਼ ਦੇ ਅੰਦਰ ਲਿਆਵੇ ਅਤੇ ਉਹ ਧਰਤੀ ਸਾਨੂੰ ਦੇਵੇ ਜਿਸ ਦੀ ਉਸ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 24ਯਾਹਵੇਹ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰੋ, ਤਾਂ ਜੋ ਅਸੀਂ ਹਮੇਸ਼ਾ ਖੁਸ਼ਹਾਲ ਰਹੀਏ ਅਤੇ ਜਿਉਂਦੇ ਰਹੀਏ, ਜਿਵੇਂ ਕਿ ਅੱਜ ਹੈ। 25ਅਤੇ ਜੇਕਰ ਅਸੀਂ ਇਸ ਸਾਰੇ ਬਿਵਸਥਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਮੰਨਦੇ ਹਾਂ, ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਹੈ ਤਾਂ ਇਹ ਸਾਡੀ ਧਾਰਮਿਕਤਾ ਹੋਵੇਗੀ।”

Currently Selected:

ਬਿਵਸਥਾ 6: PCB

Highlight

Copy

Compare

Share

None

Want to have your highlights saved across all your devices? Sign up or sign in