Bible App logo
Search Icon

ਬਿਵਸਥਾ 23

23
ਯਾਹਵੇਹ ਦੀ ਸਭਾ ਵਿੱਚ ਪ੍ਰਵੇਸ਼ ਦੀ ਮਨਾਹੀ
1ਜਿਸ ਦੇ ਨਲ ਮਿੱਧੇ ਗਏ ਹੋਣ ਜਾ ਇੰਦਰੀ ਕੱਟੀ ਹੋਈ ਹੋਵੇ, ਉਹ ਯਾਹਵੇਹ ਦੀ ਸਭਾ ਵਿੱਚ ਨਾ ਵੜੇ।
2ਕੁਕਰਮ ਨਾਲ ਜੰਮਿਆਂ ਹੋਇਆ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।
3ਕੋਈ ਅੰਮੋਨੀ ਜਾਂ ਮੋਆਬੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ। 4ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ। 5ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ। 6ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਨਾਲ ਮਿੱਤਰਤਾ ਨਾ ਕਰੋ।
7ਕਿਸੇ ਅਦੋਮੀ ਨੂੰ ਤੁੱਛ ਨਾ ਸਮਝੋ, ਕਿਉਂ ਜੋ ਉਹ ਤੁਹਾਡੇ ਭਰਾ ਹਨ। ਕਿਸੇ ਮਿਸਰੀ ਤੋਂ ਘਿਰਣਾ ਨਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਦੇਸ਼ ਵਿੱਚ ਪਰਦੇਸੀਆਂ ਵਾਂਗ ਰਹਿੰਦੇ ਸੀ। 8ਉਹਨਾਂ ਤੋਂ ਪੈਦਾ ਹੋਏ ਬੱਚਿਆਂ ਦੀ ਤੀਜੀ ਪੀੜ੍ਹੀ ਯਾਹਵੇਹ ਦੀ ਸਭਾ ਵਿੱਚ ਦਾਖਲ ਹੋ ਸਕਦੀ ਹੈ।
ਡੇਰੇ ਵਿੱਚ ਅਸ਼ੁੱਧਤਾ
9ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਡੇਰੇ ਲਾਓ, ਤਾਂ ਹਰ ਅਸ਼ੁੱਧ ਚੀਜ਼ ਤੋਂ ਦੂਰ ਰਹੋ। 10ਜੇਕਰ ਤੁਹਾਡੇ ਵਿੱਚੋਂ ਕੋਈ ਇੱਕ ਰਾਤ ਦੇ ਨਿਕਾਸ ਕਾਰਨ ਅਸ਼ੁੱਧ ਹੈ, ਤਾਂ ਉਸ ਨੂੰ ਡੇਰੇ ਤੋਂ ਬਾਹਰ ਜਾਣਾ ਚਾਹੀਦਾ ਹੈ ਅਤੇ ਉੱਥੇ ਨਾ ਆਵੇ। 11ਪਰ ਜਦੋਂ ਸ਼ਾਮ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਧੋ ਲਵੇ ਅਤੇ ਸੂਰਜ ਡੁੱਬਣ ਵੇਲੇ ਡੇਰੇ ਵਿੱਚ ਮੁੜ ਜਾਵੇ।
12ਡੇਰੇ ਦੇ ਬਾਹਰ ਇੱਕ ਜਗ੍ਹਾ ਨਿਰਧਾਰਤ ਕਰੋ ਜਿੱਥੇ ਤੁਸੀਂ ਆਪਣੇ ਆਪ ਨੂੰ ਰਾਹਤ ਦੇਣ ਲਈ ਜਾ ਸਕੋ। 13ਤੁਹਾਡੇ ਸੰਦਾਂ ਵਿੱਚ ਤੁਹਾਡੇ ਕੋਲ ਇੱਕ ਰੰਬੀ ਹੋਵੇ ਅਤੇ ਜਦ ਤੁਸੀਂ ਜੰਗਲ-ਪਾਣੀ ਲਈ ਬੈਠੋ, ਤਦ ਉਸ ਦੇ ਨਾਲ ਮਿੱਟੀ ਪੁੱਟ ਕੇ ਆਪਣੇ ਮਲ ਨੂੰ ਢੱਕ ਦਿਓ। 14ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਡੀ ਰੱਖਿਆ ਕਰਨ ਅਤੇ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਹਵਾਲੇ ਕਰਨ ਲਈ ਤੁਹਾਡੇ ਡੇਰੇ ਵਿੱਚ ਫਿਰਦਾ ਹੈ। ਤੁਹਾਡਾ ਡੇਰਾ ਪਵਿੱਤਰ ਹੋਣਾ ਚਾਹੀਦਾ ਹੈ, ਤਾਂ ਜੋ ਉਹ ਤੁਹਾਡੇ ਵਿੱਚ ਕੋਈ ਅਸ਼ਲੀਲ ਚੀਜ਼ ਨਾ ਵੇਖੇ ਅਤੇ ਤੁਹਾਡੇ ਤੋਂ ਦੂਰ ਨਾ ਜਾਵੇ।
ਫੁਟਕਲ ਬਿਵਸਥਾ
15ਜੇਕਰ ਕਿਸੇ ਦਾ ਨੌਕਰ ਭੱਜ ਕੇ ਤੁਹਾਡੇ ਕੋਲ ਆ ਕੇ ਪਨਾਹ ਲਵੇ, ਤੂੰ ਉਸ ਨੂੰ ਉਸ ਦੇ ਮਾਲਕ ਨੂੰ ਨਾ ਮੋੜੀਂ। 16ਉਹ ਨੂੰ ਤੁਹਾਡੇ ਵਿਚਕਾਰ ਜਿੱਥੇ ਚਾਹੇ ਅਤੇ ਜਿਸ ਨਗਰ ਵਿੱਚ ਉਹ ਚਾਹੇ ਰਹਿਣ ਦਿਓ। ਉਸ ਉੱਤੇ ਜ਼ੁਲਮ ਨਾ ਕਰੋ।
17ਇਸਰਾਏਲ ਕੌਮ ਦੀਆਂ ਧੀਆਂ ਜਾਂ ਪੁੱਤਰਾਂ ਨੂੰ ਹੈਕਲ#23:17 ਹੈਕਲ ਅਰਥਾਤ: ਯਹੂਦਿਆਂ ਦਾ ਮੰਦਰ ਦੀਆਂ ਵੇਸਵਾਵਾਂ ਨਹੀਂ ਬਣਾਉਣਾ। 18ਤੂੰ ਕਿਸੇ ਵੇਸਵਾ ਦੀ ਕਮਾਈ ਜਾਂ ਵੇਸਵਾ ਮਰਦ ਦੀ ਕਮਾਈ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਵਿੱਚ ਕਿਸੇ ਵੀ ਸੁੱਖਣਾ ਨੂੰ ਪੂਰਾ ਕਰਨ ਲਈ ਨਹੀਂ ਲਿਆਉਣਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਦੋਹਾਂ ਨੂੰ ਨਫ਼ਰਤ ਕਰਦਾ ਹੈ।
19ਕਿਸੇ ਇਸਰਾਏਲੀ ਭਰਾ ਨੂੰ ਬਿਆਜ ਉੱਤੇ ਕਰਜ਼ਾ ਨਾ ਦਿਓ, ਭਾਵੇਂ ਪੈਸੇ ਜਾਂ ਭੋਜਨ ਜਾਂ ਕਿਸੇ ਹੋਰ ਚੀਜ਼ ਉੱਤੇ ਜੋ ਵਿਆਜ ਉੱਤੇ ਦਿੱਤੀ ਜਾਂਦੀ ਹੈ ਬਿਆਜ ਉੱਤੇ ਨਾ ਦਿਓ। 20ਤੁਸੀਂ ਪਰਦੇਸੀਆਂ ਨੂੰ ਵਿਆਜ ਉੱਤੇ ਕਰਜ਼ਾ ਦੇ ਸਕਦੇ ਹੋ, ਪਰ ਕਿਸੇ ਹੋਰ ਇਸਰਾਏਲੀ ਨੂੰ ਨਹੀਂ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਜਾਂਦੇ ਹੋ, ਤੇਰੇ ਹੱਥ ਦੇ ਸਾਰੇ ਕੰਮਾਂ ਉੱਤੇ ਤੁਹਾਨੂੰ ਬਰਕਤ ਦੇਵੇ।
21ਜਦ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੁੱਖਣਾ ਸੁੱਖੇ ਤਾਂ ਉਸ ਨੂੰ ਪੂਰਾ ਕਰਨ ਵਿੱਚ ਢਿੱਲ ਨਾ ਲਾ ਕਿਉ ਜੋ ਯਾਹਵੇਹ ਤੇਰਾ ਪਰਮੇਸ਼ਵਰ ਉਸ ਨੂੰ ਜ਼ਰੂਰ ਹੀ ਤੇਰੇ ਕੋਲੋ ਲੈ ਲਵੇਗਾ ਅਤੇ ਢਿੱਲ ਕਰਨਾ ਤੇਰੇ ਲਈ ਪਾਪ ਹੋਵੇਗਾ। 22ਹਾਲਾਂਕਿ, ਸੁੱਖਣਾ ਨਾ ਸੁੱਖਣਾ ਪਾਪ ਨਹੀਂ ਹੈ। 23ਜੋ ਕੁਝ ਵੀ ਤੁਹਾਡੇ ਮੂੰਹ ਤੋਂ ਨਿੱਕਲੇ ਉਸਨੂੰ ਪੂਰਾ ਕਰੀਂ, ਕਿਉਂਕਿ ਤੁਸੀਂ ਆਪਣੇ ਮੂੰਹ ਤੋਂ ਬਚਨ ਕੱਢਿਆ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਖੁਸ਼ੀ ਦੀ ਭੇਟ ਸੁੱਖੀ, ਉਸੇ ਤਰ੍ਹਾਂ ਹੀ ਉਸ ਨੂੰ ਪੂਰਾ ਕਰੀਂ।
24ਜੇ ਤੂੰ ਆਪਣੇ ਗੁਆਂਢੀ ਦੇ ਅੰਗੂਰਾਂ ਦੇ ਬਾਗ ਵਿੱਚ ਜਾਵੇਂ ਤਾਂ ਤੂੰ ਆਪਣੀ ਇੱਛਾ ਦੇ ਅਨੁਸਾਰ ਅੰਗੂਰ ਖਾ ਸਕਦਾ ਹੈ ਪਰ ਆਪਣੀ ਟੋਕਰੀ ਵਿੱਚ ਨਾ ਪਾਓ। 25ਜੇ ਤੂੰ ਆਪਣੇ ਗੁਆਂਢੀ ਦੇ ਖੇਤ ਵਿੱਚ ਜਾਵੇਂ, ਤਾਂ ਤੂੰ ਆਪਣੇ ਹੱਥ ਨਾਲ ਸਿੱਟੇ ਤਾਂ ਤੋੜ ਸਕਦਾ ਹਾਂ, ਪਰ ਤੂੰ ਆਪਣੇ ਗੁਆਂਢੀ ਦੀ ਫ਼ਸਲ ਵਿੱਚ ਦਾਤਰੀ ਨਾ ਚਲਾਈ।

Currently Selected:

ਬਿਵਸਥਾ 23: PCB

Highlight

Copy

Compare

Share

None

Want to have your highlights saved across all your devices? Sign up or sign in