Bible App logo
Search Icon

2 ਸ਼ਮੂਏਲ 8

8
ਦਾਵੀਦ ਦੀਆਂ ਜਿੱਤਾਂ
1ਕੁਝ ਸਮੇਂ ਦੇ ਬਾਅਦ, ਦਾਵੀਦ ਨੇ ਫ਼ਲਿਸਤੀਆਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਅਤੇ ਉਸਨੇ ਮੇਥੇਗ ਅੰਮਾਹ ਨੂੰ ਫ਼ਲਿਸਤੀਆਂ ਦੇ ਕੋਲੋ ਖੋਹ ਲਿਆ।
2ਦਾਵੀਦ ਨੇ ਮੋਆਬੀਆਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਜ਼ਮੀਨ ਉੱਤੇ ਲੇਟਾਇਆ ਅਤੇ ਉਨ੍ਹਾਂ ਨੂੰ ਡੋਰੀ ਦੀ ਲੰਬਾਈ ਨਾਲ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਤੀਜੀ ਕਤਾਰ ਨੂੰ ਜਿਉਂਦਾ ਰਹਿਣ ਦਿੱਤਾ ਗਿਆ। ਇਸ ਲਈ ਮੋਆਬੀ ਦਾਵੀਦ ਦੇ ਅਧੀਨ ਹੋ ਗਏ ਅਤੇ ਉਹ ਉਸ ਲਈ ਨਜ਼ਰਾਨੇ ਲਿਆਏ।
3ਇਸ ਤੋਂ ਇਲਾਵਾ, ਦਾਵੀਦ ਨੇ ਜ਼ੋਬਾਹ ਦੇ ਰਾਜੇ ਰੇਹੋਬ ਦੇ ਪੁੱਤਰ ਹਾਦੇਦੇਜ਼ਰ ਨੂੰ ਵੀ ਹਰਾ ਦਿੱਤਾ, ਜਦੋਂ ਉਹ ਫ਼ਰਾਤ ਦਰਿਆ ਦੇ ਉੱਤੇ ਆਪਣੇ ਦੇਸ਼ ਨੂੰ ਛੁਡਾਉਣ ਨਿੱਕਲਿਆ। 4ਦਾਵੀਦ ਨੇ ਉਸ ਦੇ 1,000 ਰੱਥ ਅਤੇ 7,000 ਘੋੜ-ਸਵਾਰਾਂ ਅਤੇ 20,000 ਪੈਦਲ ਸਿਪਾਹੀਆਂ ਨੂੰ ਫੜ ਲਿਆ। ਉਸ ਨੇ ਰਥਾਂ ਦੇ ਸੌ ਘੋੜਿਆਂ ਨੂੰ ਛੱਡ ਕੇ ਬਾਕੀ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ ਉਹਨਾਂ ਨੂੰ ਲੰਗੜੇ ਕਰ ਦਿੱਤਾ।
5ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ 22,000 ਨੂੰ ਮਾਰ ਦਿੱਤਾ। 6ਉਸ ਨੇ ਦੰਮਿਸ਼ਕ ਦੇ ਅਰਾਮ ਵਿਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ ਅਤੇ ਨਜ਼ਰਾਨੇ ਲਿਆਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
7ਦਾਵੀਦ ਨੇ ਸੋਨੇ ਦੀਆਂ ਢਾਲਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਦੀਆਂ ਸਨ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ। 8ਅਤੇ ਬੇਤਾਹ ਅਤੇ ਬੇਰੋਤਈ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ।
9ਜਦੋਂ ਹਮਾਥ ਦੇ ਰਾਜੇ ਤੋਈ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ, 10ਉਸਨੇ ਆਪਣੇ ਪੁੱਤਰ ਯੋਰਾਮ ਨੂੰ ਰਾਜਾ ਦਾਵੀਦ ਕੋਲ ਭੇਜਿਆ ਅਤੇ ਉਸਨੂੰ ਵਧਾਈ ਦੇਣ ਲਈ ਅਤੇ ਹਾਦੇਦੇਜ਼ਰ ਉੱਤੇ ਲੜਾਈ ਵਿੱਚ ਉਸਦੀ ਜਿੱਤ ਲਈ ਵਧਾਈ ਦੇਣ ਲਈ ਭੇਜਿਆ, ਕਿਉਂ ਜੋ ਹਾਦੇਦੇਜ਼ਰ ਤੋਈ ਨਾਲ ਲੜਾਈ ਕਰਦਾ ਰਹਿੰਦਾ ਸੀ। ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ।
11ਰਾਜਾ ਦਾਵੀਦ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿੱਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਹ ਵਸਤੂਆਂ ਯਾਹਵੇਹ ਨੂੰ ਅਰਪਣ ਕੀਤੀਆਂ: 12ਅਰਥਾਤ ਅਦੋਮ ਅਤੇ ਮੋਆਬ, ਅੰਮੋਨੀ ਦੇ ਉੱਤਰਾਧਿਕਾਰੀ, ਫ਼ਲਿਸਤੀ ਅਤੇ ਅਮਾਲੇਕ ਅਤੇ ਜ਼ੋਬਾਹ ਦੇ ਪੁੱਤਰ ਹਾਦੇਦੇਜ਼ਰ ਰਾਜੇ ਤੋਂ ਖੋਹ ਲਏ ਗਏ ਸਨ।
13ਅਤੇ ਦਾਵੀਦ ਉਦੋਂ ਮਸ਼ਹੂਰ ਹੋਇਆ ਜਦੋਂ ਉਹ ਲੂਣ ਦੀ ਘਾਟੀ ਵਿੱਚ 18,000 ਅਦੋਮੀਆਂ#8:13 ਅਦੋਮੀਆਂ ਕੁਝ ਹੱਥ-ਲਿਖਤਾਂ ਵਿੱਚ ਅਰਾਮੀਆਂ ਨੂੰ ਮਾਰ ਕੇ ਵਾਪਸ ਆਇਆ।
14ਇਸ ਤੋਂ ਬਾਅਦ ਦਾਵੀਦ ਨੇ ਅਦੋਮ ਦੇ ਸਾਰੇ ਦੇਸ਼ ਵਿੱਚ ਚੌਕੀ ਬਣਾ ਲਈ ਅਤੇ ਸਾਰੇ ਅਦੋਮੀ ਦਾਵੀਦ ਦੇ ਅਧੀਨ ਹੋ ਗਏ। ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
ਦਾਵੀਦ ਦੇ ਅਧਿਕਾਰੀ
15ਦਾਵੀਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਆਪਣੇ ਸਾਰੇ ਲੋਕਾਂ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ। 16ਜ਼ੇਰੂਇਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਇਤਿਹਾਸ ਦਾ ਲਿਖਾਰੀ ਸੀ; 17ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬੀਯਾਥਰ ਦਾ ਪੁੱਤਰ ਅਹੀਮੇਲੇਕ ਜਾਜਕ ਸਨ ਅਤੇ ਸਰਾਯਾਹ ਮੁਨਸ਼ੀ ਸੀ; 18ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਥੀਆਂ ਅਤੇ ਪਲੇਥੀਆਂ ਉੱਤੇ ਪ੍ਰਧਾਨ ਸੀ ਅਤੇ ਦਾਵੀਦ ਦੇ ਪੁੱਤਰ ਜਾਜਕ ਸਨ।

Currently Selected:

2 ਸ਼ਮੂਏਲ 8: PCB

Highlight

Copy

Compare

Share

None

Want to have your highlights saved across all your devices? Sign up or sign in