2 ਰਾਜਿਆਂ 25
25
1ਇਸ ਲਈ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਆਪਣੀ ਸਾਰੀ ਫ਼ੌਜ ਨਾਲ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ। ਉਸ ਨੇ ਸ਼ਹਿਰ ਦੇ ਬਾਹਰ ਡੇਰੇ ਲਾਏ ਅਤੇ ਚਾਰੇ ਪਾਸੇ ਘੇਰਾਬੰਦੀ ਦੇ ਕੰਮ ਕੀਤੇ। 2ਰਾਜੇ ਸਿਦਕੀਯਾਹ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਨੂੰ ਘੇਰਾਬੰਦੀ ਵਿੱਚ ਰੱਖਿਆ ਗਿਆ ਸੀ।
3ਚੌਥੇ ਮਹੀਨੇ ਦੇ ਨੌਵੇਂ ਦਿਨ ਤੱਕ ਸ਼ਹਿਰ ਵਿੱਚ ਕਾਲ ਇੰਨਾ ਭਿਆਨਕ ਹੋ ਗਿਆ ਸੀ ਕਿ ਲੋਕਾਂ ਦੇ ਖਾਣ ਲਈ ਭੋਜਨ ਨਹੀਂ ਸੀ। 4ਤਦ ਸ਼ਹਿਰ ਦੀ ਕੰਧ ਢਾਹ ਦਿੱਤੀ ਗਈ ਅਤੇ ਸਾਰੀ ਫ਼ੌਜ ਰਾਤ ਨੂੰ ਰਾਜੇ ਦੇ ਬਾਗ ਦੇ ਕੋਲ ਦੋ ਕੰਧਾਂ ਦੇ ਵਿਚਕਾਰਲੇ ਫਾਟਕ ਵਿੱਚੋਂ ਭੱਜ ਗਈ, ਭਾਵੇਂ ਬਾਬੇਲ ਦੇ ਲੋਕ ਸ਼ਹਿਰ ਨੂੰ ਘੇਰ ਰਹੇ ਸਨ। ਉਹ ਅਰਾਬਾਹ ਵੱਲ ਭੱਜੇ, 5ਪਰ ਕਸਦੀਆਂ#25:5 ਕਸਦੀਆਂ ਅਰਥਾਤ: ਬਾਬੇਲ ਸ਼ਹਿਰ ਦੀਆਂ ਫ਼ੌਜਾਂ ਦੀ ਫ਼ੌਜ ਨੇ ਰਾਜੇ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਸਨੂੰ ਫੜ ਲਿਆ। ਉਹ ਦੇ ਸਾਰੇ ਸਿਪਾਹੀ ਉਸ ਤੋਂ ਵੱਖ ਹੋ ਗਏ ਅਤੇ ਖਿੰਡ ਗਏ, 6ਅਤੇ ਉਹ ਫੜਿਆ ਗਿਆ।
ਉਸਨੂੰ ਹਮਾਥ ਦੀ ਧਰਤੀ ਵਿੱਚ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲਿਜਾਇਆ ਗਿਆ, ਜਿੱਥੇ ਉਸਨੂੰ ਸਜ਼ਾ ਸੁਣਾਈ ਗਈ। 7ਉਹਨਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਮਾਰ ਦਿੱਤਾ। ਤਦ ਉਹਨਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਬਾਬੇਲ ਲੈ ਗਏ।
8ਬਾਬੇਲ ਦੇ ਰਾਜਾ ਨਬੂਕਦਨੇਜ਼ਰ ਦੇ ਉਨ੍ਹੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਸ਼ਾਹੀ ਪਹਿਰੇਦਾਰਾਂ ਦਾ ਸੈਨਾਪਤੀ ਨਬੂਜ਼ਰਦਾਨ, ਬਾਬੇਲ ਦੇ ਰਾਜੇ ਦਾ ਇੱਕ ਅਧਿਕਾਰੀ, ਯੇਰੂਸ਼ਲੇਮ ਵਿੱਚ ਆਇਆ। 9ਉਸਨੇ ਯਾਹਵੇਹ ਦੇ ਹੈਕਲ, ਸ਼ਾਹੀ ਮਹਿਲ ਅਤੇ ਯੇਰੂਸ਼ਲੇਮ ਦੇ ਸਾਰੇ ਘਰਾਂ ਨੂੰ ਅੱਗ ਲਗਾ ਦਿੱਤੀ। ਹਰ ਮਹੱਤਵਪੂਰਣ ਇਮਾਰਤ ਉਸ ਨੇ ਸਾੜ ਦਿੱਤੀ। 10ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ। 11ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜਿਹੜੇ ਬਾਬੇਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ-ਖੁਚੇ ਹੋਇਆਂ ਨੂੰ ਪਹਿਰੇਦਾਰਾਂ ਦਾ ਸਰਦਾਰ ਨਬੂਜ਼ਰਦਾਨ ਗੁਲਾਮ ਬਣਾ ਕੇ ਲੈ ਗਿਆ। 12ਪਰ ਸੈਨਾਪਤੀ ਨੇ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਨੂੰ ਅੰਗੂਰੀ ਬਾਗਾਂ ਅਤੇ ਖੇਤਾਂ ਵਿੱਚ ਕੰਮ ਕਰਨ ਲਈ ਪਿੱਛੇ ਛੱਡ ਦਿੱਤਾ।
13ਕਸਦੀਆਂ ਨੇ ਕਾਂਸੀ ਦੇ ਥੰਮ੍ਹਾਂ, ਖੰਭਿਆਂ ਅਤੇ ਕਾਂਸੀ ਦੇ ਸਮੁੰਦਰ ਨੂੰ ਤੋੜ ਦਿੱਤਾ ਜੋ ਯਾਹਵੇਹ ਦੇ ਭਵਨ ਵਿੱਚ ਸਨ ਅਤੇ ਉਹ ਪਿੱਤਲ ਬਾਬੇਲ ਦੇਸ਼ ਵਿੱਚ ਲੈ ਗਏ। 14ਅਤੇ ਉਹ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਸੇਵਾ ਕੀਤੀ ਜਾਂਦੀ ਸੀ ਲੈ ਗਏ। 15ਸ਼ਾਹੀ ਪਹਿਰੇਦਾਰਾਂ ਦੇ ਅਧਿਕਾਰੀਆਂ ਨੇ ਧੂਪਦਾਨ ਅਤੇ ਛਿੜਕਣ ਵਾਲੇ ਕਟੋਰੇ, ਉਹ ਸਭ ਕੁਝ ਜੋ ਸ਼ੁੱਧ ਸੋਨੇ ਜਾਂ ਚਾਂਦੀ ਦੇ ਬਣੇ ਹੋਏ ਸਨ ਲੈ ਗਏ।
16ਦੋ ਥੰਮ੍ਹਾਂ, ਹੌਦ ਅਰ ਕੁਰਸੀਆਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ। 17ਹਰ ਥੰਮ੍ਹ ਅਠਾਰਾਂ ਹੱਥ ਉੱਚਾ#25:17 ਲਗਭਗ 27 ਫੁੱਟ ਸੀ। ਉਸ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਸਰਾ ਥੰਮ੍ਹ ਵੀ ਇਸੇ ਤਰ੍ਹਾਂ ਦਾ ਹੀ ਸੀ।
18ਪਹਿਰੇਦਾਰਾਂ ਦੇ ਸਰਦਾਰ ਨੇ ਮੁੱਖ ਜਾਜਕ ਸਰਾਯਾਹ, ਸਫ਼ਨਯਾਹ ਜਾਜਕ ਅਤੇ ਤਿੰਨ ਦਰਬਾਨਾਂ ਨੂੰ ਕੈਦੀ ਬਣਾ ਲਿਆ। 19ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ, ਜੋ ਲੜਨ ਵਾਲਿਆ ਸੂਰਮਿਆਂ ਉੱਤੇ ਠਹਿਰਾਇਆ ਹੋਇਆ ਸੀ, ਅਤੇ ਪੰਜ ਸ਼ਾਹੀ ਸਲਾਹਕਾਰਾਂ ਨੂੰ ਵੀ ਲਿਆ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ਼ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ਼ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ। 20ਸੈਨਾਪਤੀ ਨਬੂਜ਼ਰਦਾਨ ਉਹਨਾਂ ਸਾਰਿਆਂ ਨੂੰ ਲੈ ਕੇ ਰਿਬਲਾਹ ਵਿੱਚ ਬਾਬੇਲ ਦੇ ਰਾਜੇ ਕੋਲ ਲੈ ਆਇਆ। 21ਉੱਥੇ ਹਮਾਥ ਦੇ ਦੇਸ਼ ਵਿੱਚ ਰਿਬਲਾਹ ਵਿੱਚ ਰਾਜੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਲਈ ਯਹੂਦਾਹ ਆਪਣੀ ਧਰਤੀ ਤੋਂ ਦੂਰ, ਗੁਲਾਮੀ ਵਿੱਚ ਚਲਾ ਗਿਆ।
22ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੇ ਸ਼ਾਫਾਨ ਦੇ ਪੁੱਤਰ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਜੋ ਉਹ ਯਹੂਦਾਹ ਵਿੱਚ ਛੱਡ ਗਿਆ ਸੀ। 23ਜਦੋਂ ਫ਼ੌਜ ਦੇ ਸਾਰੇ ਅਧਿਅਕਾਰੀਆਂ ਨੇ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬੇਲ ਦੇ ਰਾਜਾ ਨੇ ਗਦਲਯਾਹ ਨੂੰ ਹਾਕਮ ਨਿਯੁਕਤ ਕੀਤਾ ਹੈ ਤਾਂ ਉਹ ਮਿਸਪਾਹ ਵਿੱਚ ਗਦਲਯਾਹ ਦੇ ਕੋਲ ਆਏ, ਨਥਾਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦਾ ਪੁੱਤਰ ਯੋਹਾਨਾਨ, ਨਟੋਫਾਥੀ ਤਨਹੂਮਥ ਦਾ ਪੁੱਤਰ ਸਰਾਯਾਹ, ਨਟੋਫਾਥੀ ਦਾ ਪੁੱਤਰ ਯਅਜ਼ਨਯਾਹ। ਮਕਾਹਥੀਆਂ ਅਤੇ ਉਹਨਾਂ ਦੇ ਮਨੁੱਖ ਵੀ। 24ਗਦਲਯਾਹ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਆਦਮੀਆਂ ਨੂੰ ਭਰੋਸਾ ਦਿਵਾਉਣ ਲਈ ਸਹੁੰ ਚੁੱਕੀ। ਉਸਨੇ ਕਿਹਾ, “ਕਸਦੀਆਂ ਦੇ ਅਧਿਕਾਰੀਆਂ ਤੋਂ ਨਾ ਡਰੋ ਦੇਸ਼ ਵਿੱਚ ਵੱਸੋ ਅਤੇ ਬਾਬੇਲ ਦੇ ਰਾਜੇ ਦੀ ਸੇਵਾ ਕਰੋ, ਅਤੇ ਇਹ ਤੁਹਾਡੇ ਲਈ ਚੰਗਾ ਹੋਵੇਗਾ।”
25ਸੱਤਵੇਂ ਮਹੀਨੇ ਐਉਂ ਹੋਇਆ ਕਿ ਨਥਾਨਯਾਹ ਦੇ ਪੁੱਤਰ ਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਆਪਣੇ ਨਾਲ ਦਸ ਮਨੁੱਖਾਂ ਨਾਲ ਆਇਆ ਕਿ ਗਦਲਯਾਹ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹਨਾਂ ਯਹੂਦੀਆਂ ਤੇ ਕਸਦੀਆਂ ਨੂੰ ਵੀ ਜੋ ਉਹ ਦੇ ਨਾਲ ਮਿਸਪਾਹ ਵਿੱਚ ਸਨ। 26ਇਹ ਸੁਣ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਸਾਰੇ ਲੋਕ, ਫ਼ੌਜ ਦੇ ਅਧਿਕਾਰੀਆਂ ਸਮੇਤ ਬਾਬੇਲੀਆਂ ਦੇ ਡਰੋਂ ਮਿਸਰ ਨੂੰ ਭੱਜ ਗਏ।
ਯਹੋਯਾਕੀਨ ਨੂੰ ਅਜ਼ਾਦ ਕਰਨ
27ਯਹੂਦਾਹ ਦੇ ਰਾਜੇ ਯਹੋਯਾਕੀਨ ਦੀ ਗੁਲਾਮੀ ਦੇ ਸੈਂਤੀਵੇਂ ਸਾਲ, ਜਿਸ ਸਾਲ ਆਵੇਲ-ਮਾਰਦੂਕ ਬਾਬੇਲ ਦਾ ਰਾਜਾ ਬਣਿਆ, ਉਸਨੇ ਯਹੂਦਾਹ ਦੇ ਰਾਜੇ ਯਹੋਯਾਕੀਨ ਨੂੰ ਕੈਦ ਤੋਂ ਰਿਹਾ ਕਰ ਦਿੱਤਾ। ਉਸਨੇ ਅਜਿਹਾ ਬਾਰ੍ਹਵੇਂ ਮਹੀਨੇ ਦੀ ਸਤਾਈਵੇਂ ਦਿਨ ਕੀਤਾ। 28ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਨੂੰ ਬਾਕੀ ਰਾਜਿਆਂ ਨਾਲੋਂ ਉੱਚਾ ਸਨਮਾਨ ਦਿੱਤਾ ਜੋ ਬਾਬੇਲ ਵਿੱਚ ਉਸ ਦੇ ਨਾਲ ਸਨ। 29ਇਸ ਲਈ ਯਹੋਯਾਕੀਨ ਨੇ ਜੇਲ੍ਹ ਦੇ ਕੱਪੜੇ ਲਾਹ ਸੁੱਟੇ ਅਤੇ ਸਾਰੀ ਉਮਰ ਰਾਜੇ ਦੇ ਮੇਜ਼ ਉੱਤੇ ਖਾਧਾ। 30ਇਸ ਲਈ ਰਾਜਾ ਯਹੋਯਾਕੀਨ ਨੂੰ ਜਿੰਨਾ ਚਿਰ ਉਹ ਜਿਉਂਦਾ ਰਿਹਾ, ਨਿਯਮਿਤ ਭੋਜਨ ਦਿੱਤਾ। ਇਹ ਉਸਦੀ ਮੌਤ ਦੇ ਦਿਨ ਤੱਕ ਜਾਰੀ ਰਿਹਾ।
Currently Selected:
2 ਰਾਜਿਆਂ 25: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.