Bible App logo
Search Icon

2 ਰਾਜਿਆਂ 24

24
1ਯਹੋਯਾਕੀਮ ਦੇ ਰਾਜ ਦੌਰਾਨ, ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਯਹੋਯਾਕੀਮ ਤਿੰਨ ਸਾਲਾਂ ਲਈ ਉਸ ਦਾ ਦਾਸ ਬਣਿਆ। ਪਰ ਫਿਰ ਉਹ ਨਬੂਕਦਨੇਜ਼ਰ ਦੇ ਵਿਰੁੱਧ ਹੋ ਗਿਆ ਅਤੇ ਬਗਾਵਤ ਕਰ ਦਿੱਤੀ। 2ਯਾਹਵੇਹ ਨੇ ਆਪਣੇ ਸੇਵਕ ਨਬੀਆਂ ਦੁਆਰਾ ਘੋਸ਼ਿਤ ਕੀਤੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਯਹੂਦਾਹ ਨੂੰ ਤਬਾਹ ਕਰਨ ਲਈ ਬਾਬੇਲ, ਅਰਾਮੀ, ਮੋਆਬੀ ਅਤੇ ਅੰਮੋਨੀ ਹਮਲਾਵਰਾਂ ਨੂੰ ਉਸਦੇ ਵਿਰੁੱਧ ਭੇਜਿਆ। 3ਨਿਸ਼ਚੇ ਹੀ ਇਹ ਗੱਲਾਂ ਯਹੂਦਾਹ ਦੇ ਨਾਲ ਯਾਹਵੇਹ ਦੇ ਹੁਕਮ ਅਨੁਸਾਰ ਵਾਪਰੀਆਂ ਸਨ, ਤਾਂ ਜੋ ਮਨੱਸ਼ੇਹ ਦੇ ਪਾਪਾਂ ਅਤੇ ਉਸ ਦੇ ਸਾਰੇ ਕੰਮਾਂ ਦੇ ਕਾਰਨ, 4ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।
5ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 6ਯਹੋਯਾਕੀਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।
7ਮਿਸਰ ਦੇ ਰਾਜੇ ਨੇ ਆਪਣੇ ਦੇਸ਼ ਤੋਂ ਮੁੜ ਕੇ ਨਾ ਕੂਚ ਕੀਤਾ ਕਿਉਂਕਿ ਬਾਬੇਲ ਦੇ ਰਾਜੇ ਨੇ ਮਿਸਰ ਦੀ ਵਾਦੀ ਤੋਂ ਫ਼ਰਾਤ ਨਦੀ ਤੱਕ ਦਾ ਸਾਰਾ ਇਲਾਕਾ ਤੇ ਕਬਜ਼ਾ ਕਰ ਲਿਆ ਸੀ।
ਯਹੂਦਾਹ ਦਾ ਰਾਜਾ ਯਹੋਯਾਕੀਨ
8ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦੀ ਮਾਂ ਦਾ ਨਾਮ ਨੇਹੁਸ਼ਤਾ ਸੀ, ਜੋ ਯੇਰੂਸ਼ਲੇਮ ਦੀ ਰਹਿਣ ਵਾਲੀ ਅਤੇ ਅਲਨਾਥਾਨ ਦੀ ਧੀ ਸੀ। 9ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਉਸਦੇ ਪਿਤਾ ਨੇ ਕੀਤਾ ਸੀ।
10ਉਸ ਵੇਲੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਅਫ਼ਸਰਾਂ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ, 11ਅਤੇ ਨਬੂਕਦਨੇਜ਼ਰ ਆਪ ਉਸ ਸ਼ਹਿਰ ਵਿੱਚ ਆਇਆ ਜਦੋਂ ਉਹ ਦੇ ਅਫ਼ਸਰ ਉਸ ਨੂੰ ਘੇਰਾ ਪਾ ਰਹੇ ਸਨ। 12ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ।
ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ। 13ਜਿਵੇਂ ਕਿ ਯਾਹਵੇਹ ਨੇ ਐਲਾਨ ਕੀਤਾ ਸੀ, ਨਬੂਕਦਨੇਜ਼ਰ ਨੇ ਯਾਹਵੇਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਖ਼ਜ਼ਾਨੇ ਨੂੰ ਹਟਾ ਦਿੱਤਾ ਅਤੇ ਸੋਨੇ ਦੀਆਂ ਵਸਤੂਆਂ ਨੂੰ ਕੱਟ ਦਿੱਤਾ ਜੋ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਮੰਦਰ ਲਈ ਬਣਾਏ ਸਨ। 14ਉਹ ਸਾਰੇ ਯੇਰੂਸ਼ਲੇਮ ਨੂੰ ਗੁਲਾਮੀ ਵਿੱਚ ਲੈ ਗਿਆ ਅਤੇ ਸਾਰੇ ਅਧਿਕਾਰੀ, ਬਲਵੰਤ ਯੋਧਿਆਂ ਅਰਥਾਤ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰ ਕੁੱਲ ਮਿਲਾ ਕੇ ਦਸ ਹਜ਼ਾਰ ਸਨ। ਸਿਰਫ ਦੇਸ਼ ਦੇ ਸਭ ਤੋਂ ਗਰੀਬ ਲੋਕ ਹੀ ਬਚੇ ਸਨ।
15ਨਬੂਕਦਨੇਜ਼ਰ ਯਹੋਯਾਕੀਨ ਨੂੰ ਬੰਦੀ ਬਣਾ ਕੇ ਬਾਬੇਲ ਲੈ ਗਿਆ। ਉਹ ਯੇਰੂਸ਼ਲੇਮ ਤੋਂ ਰਾਜੇ ਦੀ ਮਾਤਾ, ਉਸ ਦੀਆਂ ਪਤਨੀਆਂ, ਉਸ ਦੇ ਅਧਿਕਾਰੀਆਂ ਅਤੇ ਦੇਸ਼ ਦੇ ਪ੍ਰਮੁੱਖ ਲੋਕਾਂ ਨੂੰ ਵੀ ਬਾਬੇਲ ਲੈ ਗਿਆ। 16ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ। 17ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।
ਯਹੂਦਾਹ ਦਾ ਰਾਜਾ ਸਿਦਕੀਯਾਹ
18ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਯਿਰਮਿਯਾਹ ਦੀ ਧੀ ਸੀ, ਉਹ ਲਿਬਨਾਹ ਨਗਰ ਤੋਂ ਸੀ। 19ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ। 20ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ।
ਯੇਰੂਸ਼ਲੇਮ ਦਾ ਪਤਨ
ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।

Currently Selected:

2 ਰਾਜਿਆਂ 24: PCB

Highlight

Copy

Compare

Share

None

Want to have your highlights saved across all your devices? Sign up or sign in