1 ਇਤਿਹਾਸ 1
1
ਆਦਮ ਤੋਂ ਅਬਰਾਹਾਮ ਤੱਕ
ਨੋਹ ਦੇ ਪੁੱਤਰਾਂ ਤੱਕ ਦਾ ਇਤਿਹਾਸਕ ਰਿਕਾਰਡ
1ਆਦਮ, ਸੇਥ, ਅਨੋਸ਼,
2ਕੇਨਾਨ, ਮਹਲਲੇਲ, ਯਰੇਦ,
3ਹਨੋਕ, ਮਥੂਸਲਹ, ਲਾਮਕ,
ਨੋਹ।
4ਨੋਹ ਦੇ ਪੁੱਤਰ: ਸ਼ੇਮ, ਹਾਮ ਅਤੇ ਯਾਫ਼ਥ।
ਯਾਫ਼ਥੀ ਦੀ ਵੰਸ਼
5ਯਾਫ਼ਥ ਦੇ ਪੁੱਤਰ:
ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ।
6ਗੋਮਰ ਦੇ ਪੁੱਤਰ:
ਅਸ਼ਕਨਜ਼, ਰਿਫ਼ਥ ਅਤੇ ਤੋਗਰਮਾਹ।
7ਯਾਵਾਨ ਦੇ ਪੁੱਤਰ:
ਅਲੀਸ਼ਾਹ, ਤਰਸ਼ੀਸ਼, ਕਿੱਤੀ ਅਤੇ ਰੋਦਾਨੀਮ।
ਹਾਮੀਆਂ ਦੀ ਵੰਸ਼
8ਹਾਮ ਦੇ ਪੁੱਤਰ:
ਕੂਸ਼,#1:8 ਕੂਸ਼ ਅਰਥਾਤ: ਨੀਲ ਨਦੀ ਦਾ ਉੱਪਰਲਾ ਖੇਤਰ ਮਿਸਰਾਇਮ, ਪੂਟ ਅਤੇ ਕਨਾਨ।
9ਕੂਸ਼ ਦੇ ਪੁੱਤਰ:
ਸ਼ਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ।
ਰਾਮਾਹ ਦੇ ਪੁੱਤਰ:
ਸ਼ਬਾ ਅਤੇ ਦਦਾਨ।
10ਕੂਸ਼ ਨਿਮਰੋਦ ਦਾ ਪਿਤਾ ਸੀ,
ਜੋ ਧਰਤੀ ਉੱਤੇ ਇੱਕ ਸ਼ਕਤੀਸ਼ਾਲੀ ਯੋਧਾ ਬਣਿਆ।
11ਮਿਸਰਾਇਮ ਦੇ ਪੁੱਤਰ:
ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ, 12ਪਤਰੂਸੀ, ਕੁਸਲੂਹੀ (ਜਿਨ੍ਹਾਂ ਵਿੱਚੋਂ ਫ਼ਲਿਸਤੀ ਆਏ) ਅਤੇ ਕਫ਼ਤੋਰੀ।
13ਕਨਾਨ ਦੇ ਵੰਸ਼ ਵਿੱਚ
ਸੀਦੋਨ ਉਸ ਦਾ ਪਹਿਲਾ ਪੁੱਤਰ ਸੀ, ਤਦ ਹਿੱਤੀ, 14ਯਬੂਸੀ, ਅਮੋਰੀ, ਗਿਰਗਾਸ਼ੀ, 15ਹਿੱਵੀਆਂ, ਅਰਕੀ, ਸੀਨੀ, 16ਅਰਵਾਦੀ, ਜ਼ਮਾਰੀ ਅਤੇ ਹਮਾਥੀ।
ਸਾਮੀ ਦੀ ਵੰਸ਼
17ਸ਼ੇਮ ਦੇ ਪੁੱਤਰ:
ਏਲਾਮ, ਅੱਸ਼ੂਰ, ਅਰਪਕਸ਼ਦ, ਲੂਦ ਅਤੇ ਅਰਾਮ ਸਨ।
ਅਰਾਮ ਦੇ ਪੁੱਤਰ:
ਊਜ਼, ਹੂਲ, ਗੇਥੇਰ ਅਤੇ ਮੇਸ਼ੇਕ।
18ਅਰਪਕਸ਼ਦ ਸ਼ੇਲਾਹ ਦਾ ਪਿਤਾ ਸੀ,
ਅਤੇ ਸ਼ੇਲਾਹ ਏਬਰ ਦਾ ਪਿਤਾ ਸੀ।
19ਏਬਰ ਦੇ ਦੋ ਪੁੱਤਰ ਪੈਦਾ ਹੋਏ:
ਇੱਕ ਦਾ ਨਾਮ ਪੇਲੇਗ#1:19 ਪੇਲੇਗ ਅਰਥਾਤ: ਵੰਡ ਰੱਖਿਆ ਗਿਆ ਕਿਉਂਕਿ ਉਸਦੇ ਸਮੇਂ ਵਿੱਚ ਧਰਤੀ ਵੰਡੀ ਗਈ ਸੀ, ਉਸਦੇ ਭਰਾ ਦਾ ਨਾਮ ਯੋਕਤਾਨ ਸੀ।
20ਯੋਕਤਾਨ ਦੇ ਪੁੱਤਰ
ਅਲਮੋਦਾਦ, ਸ਼ੈਲਫ਼, ਹਜ਼ਰਮਾਵੇਥ, ਯਰਹ, 21ਹਦੋਰਾਮ, ਊਜ਼ਾਲ, ਦਿਕਲਾਹ, 22ਏਬਾਲ, ਅਬੀਮਾਏਲ, ਸ਼ਬਾ, 23ਓਫੀਰ, ਹਵੀਲਾਹ ਅਤੇ ਯੋਬਾਬ। ਇਹ ਸਾਰੇ ਯੋਕਤਾਨ ਦੇ ਪੁੱਤਰ ਸਨ।
24ਸ਼ੇਮ, ਅਰਪਕਸ਼ਦ, ਸ਼ੇਲਾਹ,
25ਏਬਰ, ਪੇਲੇਗ, ਰਊ,
26ਸਰੂਗ, ਨਾਹੋਰ, ਤਾਰਹ
27ਅਤੇ ਅਬਰਾਮ (ਅਰਥਾਤ ਜੋ ਅਬਰਾਹਾਮ ਹੈ)।
ਅਬਰਾਹਾਮ ਦਾ ਪਰਿਵਾਰ
28ਅਬਰਾਹਾਮ ਦੇ ਪੁੱਤਰ: ਇਸਹਾਕ ਅਤੇ ਇਸਮਾਏਲ।
ਹਾਜਰਾ ਦੇ ਉੱਤਰਾਧਿਕਾਰੀ
29ਇਹ ਉਹਨਾਂ ਦੇ ਉੱਤਰਾਧਿਕਾਰੀ ਸਨ:
ਇਸਮਾਏਲ ਦਾ ਜੇਠਾ ਪੁੱਤਰ ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ, 30ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ, 31ਜੇਤੂਰ, ਨਫੀਸ਼ ਅਤੇ ਕੇਦਮਾਹ।
ਇਹ ਇਸਮਾਏਲ ਦੇ ਪੁੱਤਰ ਸਨ।
ਕਤੂਰਾਹ ਦੇ ਉੱਤਰਾਧਿਕਾਰੀ
32ਅਬਰਾਹਾਮ ਦੀ ਦਾਸੀ ਕਤੂਰਾਹ ਤੋਂ ਪੁੱਤਰ ਪੈਦਾ ਹੋਏ:
ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ।
ਯੋਕਸ਼ਾਨ ਦੇ ਪੁੱਤਰ:
ਸ਼ਬਾ ਅਤੇ ਦਦਾਨ।
33ਮਿਦਯਾਨ ਦੇ ਪੁੱਤਰ:
ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ।
ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।
ਸਾਰਾਹ ਦੇ ਉੱਤਰਾਧਿਕਾਰੀ
34ਅਬਰਾਹਾਮ ਇਸਹਾਕ ਦਾ ਪਿਤਾ ਸੀ।
ਇਸਹਾਕ ਦੇ ਪੁੱਤਰ:
ਏਸਾਓ ਅਤੇ ਇਸਰਾਏਲ।
ਏਸਾਓ ਦੇ ਪੁੱਤਰ
35ਏਸਾਓ ਦੇ ਪੁੱਤਰ:
ਅਲੀਫਾਜ਼, ਰਊਏਲ, ਯਊਸ਼, ਜਾਲਾਮ ਅਤੇ ਕੋਰਹ।
36ਅਲੀਫਾਜ਼ ਦੇ ਪੁੱਤਰ:
ਤੇਮਾਨ, ਓਮਾਰ, ਸਫ਼ੋ, ਗਾਤਮ ਅਤੇ ਕੇਨਜ਼;
ਤਿਮਨਾ ਦੁਆਰਾ: ਅਮਾਲੇਕ।
37ਰਊਏਲ ਦੇ ਪੁੱਤਰ:
ਨਹਥ, ਜ਼ਰਹ, ਸ਼ੰਮਾਹ ਅਤੇ ਮਿਜ਼ਾਹ।
ਅਦੋਮ ਵਿੱਚ ਸੇਈਰ ਦੇ ਲੋਕ
38ਸੇਈਰ ਦੇ ਪੁੱਤਰ:
ਲੋਤਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਜ਼ਰ ਅਤੇ ਦੀਸ਼ਾਨ।
39ਲੋਤਾਨ ਦੇ ਪੁੱਤਰ:
ਹੋਰੀ ਅਤੇ ਹੋਮਾਮ ਅਤੇ ਤਿਮਨਾ ਲੋਤਾਨ ਦੀ ਭੈਣ ਸੀ।
40ਸ਼ੋਬਾਲ ਦੇ ਪੁੱਤਰ:
ਅਲਵਾਨ, ਮਨਹਥ, ਏਬਾਲ, ਸ਼ਫੋ ਅਤੇ ਓਨਾਮ।
ਸਿਬਓਨ ਦੇ ਪੁੱਤਰ:
ਅੱਯਾਹ ਅਤੇ ਅਨਾਹ।
41ਅਨਾਹ ਦਾ ਪੁੱਤਰ:
ਦੀਸ਼ੋਨ।
ਦੀਸ਼ੋਨ ਦੇ ਪੁੱਤਰ:
ਹਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।
42ਏਜ਼ਰ ਦੇ ਪੁੱਤਰ:
ਬਿਲਹਾਨ, ਜ਼ਵਾਨ ਅਤੇ ਅਕਾਨ।
ਦੀਸ਼ੋਨ ਦੇ ਪੁੱਤਰ:
ਊਜ਼ ਅਤੇ ਅਰਾਨ।
ਅਦੋਮ ਦੇ ਸ਼ਾਸਕ
43ਇਹ ਉਹ ਰਾਜੇ ਸਨ ਜਿਨ੍ਹਾਂ ਨੇ ਇਸਰਾਏਲ ਦੇ ਰਾਜਿਆਂ ਦੇ ਰਾਜ ਕਰਨ ਤੋਂ ਪਹਿਲਾਂ ਅਦੋਮ ਵਿੱਚ ਰਾਜ ਕੀਤਾ:
ਬਓਰ ਦਾ ਪੁੱਤਰ ਬੇਲਾ, ਜਿਸ ਦਾ ਸ਼ਹਿਰ ਦਿਨਬਾਹ ਸੀ।
44ਜਦੋਂ ਬੇਲਾ ਦੀ ਮੌਤ ਹੋ ਗਈ ਤਾਂ ਬੋਸਰਾਹ ਤੋਂ ਜ਼ੇਰਾਹ ਦਾ ਪੁੱਤਰ ਯੋਬਾਬ ਉਸ ਤੋਂ ਬਾਅਦ ਰਾਜਾ ਬਣਿਆ।
45ਜਦੋਂ ਯੋਬਾਬ ਦੀ ਮੌਤ ਹੋ ਗਈ ਤਾਂ ਤੇਮਾਨੀਆਂ ਦੇ ਦੇਸ਼ ਵਿੱਚੋਂ ਹੂਸ਼ਾਮ ਉਸ ਤੋਂ ਬਾਅਦ ਰਾਜਾ ਬਣਿਆ।
46ਜਦੋਂ ਹੂਸ਼ਾਮ ਦੀ ਮੌਤ ਹੋ ਗਈ ਤਾਂ ਬੇਦਾਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਦੇਸ਼ ਵਿੱਚ ਮਿਦਯਾਨੀਆਂ ਨੂੰ ਹਰਾਇਆ ਸੀ, ਉਸ ਦੇ ਬਾਅਦ ਰਾਜਾ ਬਣਿਆ। ਉਸਦੇ ਸ਼ਹਿਰ ਦਾ ਨਾਮ ਆਵੀਥ ਸੀ।
47ਜਦੋਂ ਹਦਦ ਦੀ ਮੌਤ ਹੋ ਗਈ, ਤਾਂ ਮਸਰੇਕਾਹ ਦਾ ਸਮਲਾਹ ਉਸ ਤੋਂ ਬਾਅਦ ਰਾਜਾ ਬਣਿਆ।
48ਜਦੋਂ ਸਮਲਾਹ ਦੀ ਮੌਤ ਹੋ ਗਈ, ਤਾਂ ਨਦੀ ਦੇ ਕੰਢੇ ਰਹੋਬੋਥ ਤੋਂ ਸ਼ਾਊਲ ਉਸ ਦੀ ਥਾਂ ਰਾਜਾ ਬਣਿਆ।
49ਜਦੋਂ ਸ਼ਾਊਲ ਦੀ ਮੌਤ ਹੋ ਗਈ ਤਾਂ ਅਕਬੋਰ ਦਾ ਪੁੱਤਰ ਬਆਲ-ਹਾਨਾਨ ਉਸ ਤੋਂ ਬਾਅਦ ਰਾਜਾ ਬਣਿਆ।
50ਜਦੋਂ ਬਆਲ-ਹਾਨਾਨ ਦੀ ਮੌਤ ਹੋ ਗਈ ਤਾਂ ਹਦਦ ਉਸ ਤੋਂ ਬਾਅਦ ਰਾਜਾ ਬਣਿਆ। ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ। 51ਹਦਦ ਵੀ ਮਰ ਗਿਆ।
ਅਦੋਮ ਦੇ ਇਹ ਸਰਦਾਰ ਸਨ:
ਤਿਮਨਾ, ਅਲਵਾਹ, ਯਥੇਥ, 52ਆਹਾਲੀਬਾਮਾਹ, ਏਲਾਹ, ਪੀਨੋਨ, 53ਕੇਨਜ਼, ਤੇਮਾਨ, ਮਿਬਜ਼ਾਰ, 54ਮਗਦੀਏਲ ਅਤੇ ਈਰਾਮ।
ਇਹ ਅਦੋਮ ਦੇ ਸਰਦਾਰ ਸਨ।
Currently Selected:
1 ਇਤਿਹਾਸ 1: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.