Bible App logo
Search Icon

1 ਰਾਜਿਆਂ 6

6
ਸ਼ਲੋਮੋਨ ਨੇ ਮੰਦਰ ਬਣਵਾਇਆ
1ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿੱਕਲਣ ਦੇ ਚਾਰ ਸੌ ਅੱਸੀਵੇਂ ਸਾਲ ਵਿੱਚ, ਇਸਰਾਏਲ ਉੱਤੇ ਸ਼ਲੋਮੋਨ ਦੇ ਰਾਜ ਦੇ ਚੌਥੇ ਸਾਲ ਜ਼ੀਵ ਦੇ ਮਹੀਨੇ ਜੋ ਦੂਸਰਾ ਮਹੀਨਾ ਹੈ, ਉਸ ਨੇ ਯਾਹਵੇਹ ਦਾ ਹੈਕਲ ਬਣਾਉਣੀ ਸ਼ੁਰੂ ਕੀਤੀ।
2ਜੋ ਹੈਕਲ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਈ ਸੀ, ਉਹ ਸੱਠ ਹੱਥ ਲੰਬੀ, ਵੀਹ ਹੱਥ ਚੌੜੀ ਅਤੇ ਤੀਹ ਹੱਥ ਉੱਚੀ ਸੀ#6:2 ਲਗਭਗ 90 ਫੁੱਟ ਲੰਬਾ, 30 ਫੁੱਟ ਚੌੜਾ ਅਤੇ 45 ਫੁੱਟ ਉੱਚਾ3ਹੈਕਲ ਦੇ ਮੁੱਖ ਹਾਲ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ#6:3 ਲਗਭਗ 30 ਫੁੱਟ ਸੀ ਅਤੇ ਹੈਕਲ ਦੇ ਸਾਮ੍ਹਣੇ ਤੋਂ ਦਸ ਹੱਥ#6:3 ਲਗਭਗ 15 ਫੁੱਟ ਪ੍ਰਸਤੁਤ ਕੀਤੀ। 4ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ। 5ਮੁੱਖ ਹਾਲ ਅਤੇ ਅੰਦਰਲੇ ਪਵਿੱਤਰ ਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ। 6ਸਭ ਤੋਂ ਹੇਠਲੀ ਮੰਜ਼ਿਲ ਪੰਜ ਹੱਥ#6:6 ਲਗਭਗ 7 1/2 ਫੁੱਟ ਚੌੜੀ ਸੀ, ਵਿਚਕਾਰਲੀ ਮੰਜ਼ਿਲ ਛੇ ਹੱਥ#6:6 ਲਗਭਗ 9 ਫੁੱਟ ਅਤੇ ਤੀਜੀ ਮੰਜ਼ਿਲ ਸੱਤ ਹੱਥ ਸੀ, ਉਸ ਨੇ ਭਵਨ ਦੇ ਬਾਹਰਲੇ ਪਾਸੇ ਦੁਆਲੇ ਕਿਨਾਰੇ ਬਣਾਏ ਤਾਂ ਜੋ ਕੁਝ ਵੀ ਮੰਦਰ ਦੀਆਂ ਕੰਧਾਂ ਵਿੱਚ ਨਾ ਪਾਇਆ ਜਾਵੇ।
7ਮੰਦਰ ਦੇ ਨਿਰਮਾਣ ਸਮੇਂ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਗਏ ਸਨ ਇਸ ਲਈ ਭਵਨ ਬਣਾਉਣ ਵਿੱਚ ਨਾ ਉੱਥੇ ਹਥੌੜਾ, ਨਾ ਬਲੂਸੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਆਵਾਜ਼ ਸੁਣਾਈ ਦਿੰਦੀ ਸੀ।
8ਸਭ ਤੋਂ ਹੇਠਲੀ ਮੰਜ਼ਿਲ ਦਾ ਪ੍ਰਵੇਸ਼ ਦੁਆਰ ਹੈਕਲ ਦੇ ਦੱਖਣ ਵੱਲ ਸੀ। ਇੱਕ ਪੌੜੀ ਮੱਧ ਪੱਧਰ ਤੱਕ ਅਤੇ ਉੱਥੋਂ ਤੀਜੇ ਤੱਕ ਜਾਂਦੀ ਸੀ। 9ਇਸ ਲਈ ਉਸ ਨੇ ਹੈਕਲ ਨੂੰ ਬਣਾਇਆ ਅਤੇ ਉਸ ਨੂੰ ਸ਼ਤੀਰ ਅਤੇ ਦਿਆਰ ਦੇ ਤਖਤਿਆਂ ਨਾਲ ਛੱਤ ਕੇ ਪੂਰਾ ਕੀਤਾ। 10ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।
11ਯਾਹਵੇਹ ਦਾ ਬਚਨ ਸ਼ਲੋਮੋਨ ਕੋਲ ਆਇਆ: 12“ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ। 13ਅਤੇ ਮੈਂ ਇਸਰਾਏਲੀਆਂ ਵਿੱਚ ਰਹਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਹੀਂ ਛੱਡਾਂਗਾ।”
14ਇਸ ਲਈ ਸ਼ਲੋਮੋਨ ਨੇ ਮੰਦਰ ਬਣਵਾਇਆ ਅਤੇ ਇਸਨੂੰ ਪੂਰਾ ਕੀਤਾ। 15ਉਸ ਨੇ ਉਸ ਦੀਆਂ ਅੰਦਰਲੀਆਂ ਕੰਧਾਂ ਨੂੰ ਦਿਆਰ ਦੇ ਫੱਟਿਆਂ ਨਾਲ ਕਤਾਰਬੱਧ ਕੀਤਾ, ਹੈਕਲ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਲੱਕੜ ਲਾ ਦਿੱਤੀ ਅਤੇ ਹੈਕਲ ਦੇ ਫਰਸ਼ ਨੂੰ ਚੀਲ ਦੀਆਂ ਤੱਖ਼ਤੀਆ ਨਾਲ ਢੱਕ ਦਿੱਤਾ। 16ਉਸ ਨੇ ਹੈਕਲ ਦੇ ਪਿਛਲੇ ਪਾਸੇ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਦੇ ਫੱਟਿਆਂ ਨਾਲ ਵੀਹ ਹੱਥਾਂ ਨੂੰ ਵੰਡਿਆ ਤਾਂ ਜੋ ਹੈਕਲ ਦੇ ਅੰਦਰ ਇੱਕ ਅੰਦਰੂਨੀ ਸਥਾਨ, ਅੱਤ ਪਵਿੱਤਰ ਸਥਾਨ ਬਣਾਇਆ ਜਾ ਸਕੇ। 17ਇਸ ਕਮਰੇ ਦੇ ਸਾਮ੍ਹਣੇ ਮੁੱਖ ਹਾਲ ਚਾਲੀ ਹੱਥ ਲੰਬਾ#6:17 ਲਗਭਗ 60 ਫੁੱਟ ਸੀ। 18ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆ ਹੋਇਆ ਸੀ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।
19ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਸਥਾਨ ਤਿਆਰ ਕੀਤਾ। 20ਅੰਦਰਲਾ ਪਵਿੱਤਰ ਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ। 21ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਸਥਾਨ ਦੇ ਸਾਮ੍ਹਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ। 22ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।
23ਅੰਦਰਲੇ ਪਵਿੱਤਰ ਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ। 24ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ। 25ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ। 26ਹਰੇਕ ਕਰੂਬੀ ਦੀ ਉਚਾਈ ਦਸ ਹੱਥ ਸੀ। 27ਉਸ ਨੇ ਕਰੂਬੀਆਂ ਨੂੰ ਹੈਕਲ ਦੇ ਅੰਦਰਲੇ ਕਮਰੇ ਵਿੱਚ ਰੱਖਿਆ ਅਤੇ ਉਹਨਾਂ ਦੇ ਖੰਭ ਫੈਲਾਏ ਹੋਏ ਸਨ। ਇੱਕ ਕਰੂਬੀ ਦਾ ਖੰਭ ਇੱਕ ਕੰਧ ਨੂੰ ਛੂਹਦਾ ਸੀ, ਜਦੋਂ ਕਿ ਦੂਸਰੇ ਦਾ ਖੰਭ ਦੂਸਰੀ ਕੰਧ ਨੂੰ ਛੂਹਦਾ ਸੀ, ਅਤੇ ਉਹਨਾਂ ਦੇ ਖੰਭ ਕਮਰੇ ਦੇ ਵਿਚਕਾਰ ਇੱਕ ਦੂਸਰੇ ਨੂੰ ਛੂਹਦੇ ਸਨ। 28ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ।
29ਹੈਕਲ ਦੇ ਆਲੇ-ਦੁਆਲੇ ਦੀਆਂ ਕੰਧਾਂ ਉੱਤੇ, ਅੰਦਰਲੇ ਅਤੇ ਬਾਹਰਲੇ ਕਮਰਿਆਂ ਵਿੱਚ, ਉਸ ਨੇ ਕਰੂਬੀ, ਖਜ਼ੂਰ ਦੇ ਰੁੱਖ ਅਤੇ ਖੁੱਲ੍ਹੇ ਫੁੱਲ ਉੱਕਰੇ ਹੋਏ ਸਨ। 30ਉਸ ਨੇ ਹੈਕਲ ਦੇ ਅੰਦਰਲੇ ਅਤੇ ਬਾਹਰਲੇ ਕਮਰਿਆਂ ਦੇ ਫਰਸ਼ਾਂ ਨੂੰ ਵੀ ਸੋਨੇ ਨਾਲ ਢੱਕਿਆ ਹੋਇਆ ਸੀ।
31ਅੰਦਰਲੇ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਬਣਾਏ, ਜੋ ਪਵਿੱਤਰ ਸਥਾਨ ਦੀ ਚੌੜਾਈ ਦਾ ਪੰਜਵਾਂ ਹਿੱਸਾ ਸਨ। 32ਅਤੇ ਜ਼ੈਤੂਨ ਦੀ ਲੱਕੜੀ ਦੇ ਦੋ ਦਰਵਾਜ਼ਿਆਂ ਉੱਤੇ ਉਸ ਨੇ ਕਰੂਬੀਆਂ, ਖਜੂਰਾਂ ਅਤੇ ਖੁੱਲ੍ਹੇ ਫੁੱਲ ਉੱਕਰੇ ਅਤੇ ਕਰੂਬੀਆਂ ਅਤੇ ਖਜ਼ੂਰ ਦੇ ਰੁੱਖਾਂ ਨੂੰ ਸੋਨੇ ਨਾਲ ਮੜ੍ਹਿਆ। 33ਇਸੇ ਤਰ੍ਹਾਂ, ਮੁੱਖ ਹੈਕਲ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਦੀ ਚੁਗਾਠ ਬਣਾਈ ਜੋ ਹਾਲ ਦੀ ਚੌੜਾਈ ਦੇ ਇੱਕ ਚੌਥਾਈ ਸਨ। 34ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ, ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ। 35ਉਸ ਨੇ ਉਹਨਾਂ ਉੱਤੇ ਕਰੂਬੀਆਂ, ਖਜ਼ੂਰਾਂ ਦੇ ਰੁੱਖਾਂ ਅਤੇ ਖੁੱਲ੍ਹੇ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਹਨਾਂ ਸਭਨਾਂ ਉੱਤੇ ਸਮਾਨ ਰੂਪ ਵਿੱਚ ਸੋਨੇ ਨਾਲ ਮੜ੍ਹਿਆ।
36ਅਤੇ ਉਸ ਨੇ ਅੰਦਰਲੇ ਵਿਹੜੇ ਨੂੰ ਤਿੰਨ ਸਿਰੇ ਵਾਲੇ ਪੱਥਰ ਦੇ ਅਤੇ ਇੱਕ ਸਿਰੇ ਦੇ ਦਿਆਰ ਦੇ ਸ਼ਤੀਰਾਂ ਦਾ ਬਣਾਇਆ।
37ਯਾਹਵੇਹ ਦੇ ਮੰਦਰ ਦੀ ਨੀਂਹ ਚੌਥੇ ਸਾਲ, ਜ਼ੀਵ#6:37 ਜ਼ੀਵ ਇਹ ਮਹੀਨਾ ਆਮ ਤੌਰ ਤੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਹੁੰਦਾ ਹੈ ਦੇ ਮਹੀਨੇ ਵਿੱਚ ਰੱਖੀ ਗਈ ਸੀ। 38ਗਿਆਰਵੇਂ ਸਾਲ ਬੂਲ#6:38 ਬੂਲ ਇਹ ਮਹੀਨਾ ਆਮ ਤੌਰ ਤੇ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਹੁੰਦਾ ਹੈ ਦੇ ਮਹੀਨੇ ਦੇ ਅੱਠਵੇਂ ਮਹੀਨੇ ਵਿੱਚ, ਹੈਕਲ ਉਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਸੰਪੂਰਨ ਹੋ ਗਿਆ। ਉਸ ਨੇ ਇਸ ਨੂੰ ਬਣਾਉਣ ਵਿੱਚ ਸੱਤ ਸਾਲ ਬਿਤਾਏ ਸਨ।

Currently Selected:

1 ਰਾਜਿਆਂ 6: PCB

Highlight

Copy

Compare

Share

None

Want to have your highlights saved across all your devices? Sign up or sign in