Bible App logo
Search Icon

1 ਰਾਜਿਆਂ 5

5
ਹੈਕਲ ਬਣਾਉਣ ਦੀਆਂ ਤਿਆਰੀਆਂ
1ਜਦੋਂ ਸੂਰ ਦੇ ਰਾਜੇ ਹੀਰਾਮ ਨੇ ਸੁਣਿਆ ਕਿ ਸ਼ਲੋਮੋਨ ਨੂੰ ਉਸ ਦੇ ਪਿਤਾ ਦਾਵੀਦ ਤੋਂ ਬਾਅਦ ਰਾਜਾ ਚੁਣਿਆ ਗਿਆ ਹੈ, ਤਾਂ ਉਸ ਨੇ ਸ਼ਲੋਮੋਨ ਕੋਲ ਆਪਣੇ ਰਾਜਦੂਤ ਭੇਜੇ ਕਿਉਂਕਿ ਉਹ ਦਾਵੀਦ ਦਾ ਹਮੇਸ਼ਾ ਦੋਸਤ ਰਿਹਾ ਸੀ। 2ਸ਼ਲੋਮੋਨ ਨੇ ਹੀਰਾਮ ਨੂੰ ਇਹ ਸੰਦੇਸ਼ ਵਾਪਸ ਭੇਜਿਆ:
3“ਤੂੰ ਜਾਣਦਾ ਹੈ ਕਿ ਮੇਰੇ ਪਿਤਾ ਦਾਵੀਦ ਦੇ ਵਿਰੁੱਧ ਚਾਰੇ ਪਾਸਿਆਂ ਤੋਂ ਲੜਾਈਆਂ ਹੋਣ ਕਰਕੇ, ਉਹ ਯਾਹਵੇਹ ਆਪਣੇ ਪਰਮੇਸ਼ਵਰ ਦੇ ਨਾਮ ਲਈ ਹੈਕਲ ਨਾ ਬਣਾ ਸਕਿਆ, ਜਦੋਂ ਤੱਕ ਯਾਹਵੇਹ ਨੇ ਉਸਦੇ ਦੁਸ਼ਮਣਾਂ ਨੂੰ ਉਸਦੇ ਪੈਰਾਂ ਹੇਠ ਨਾ ਕੀਤਾ। 4ਪਰ ਹੁਣ ਮੇਰੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਹਰ ਪਾਸਿਓਂ ਅਰਾਮ ਦਿੱਤਾ ਹੈ ਨਾ ਹੀ ਕੋਈ ਵੀ ਵਿਰੋਧੀ ਅਤੇ ਨਾ ਹੀ ਬੁਰਿਆਈ ਹੋਣ ਵਾਲੀ ਹੈ। 5ਇਸ ਲਈ ਮੈਂ ਆਖਦਾ ਹਾਂ ਕਿ ਮੈਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਹੈਕਲ ਬਣਾਵਾਂ, ਜਿਵੇਂ ਕਿ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ ਸੀ, ‘ਕਿ ਤੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਥਾਂ ਰਾਜ ਗੱਦੀ ਤੇ ਬਿਠਾਵਾਂਗਾ ਉਹ ਮੇਰੇ ਨਾਮ ਦੀ ਹੈਕਲ ਬਣਾਵੇਗਾ।’
6“ਇਸ ਲਈ ਹੁਣ ਤੂੰ ਹੁਕਮ ਦੇ ਕਿ ਉਹ ਲਬਾਨੋਨ ਤੋਂ ਦਿਆਰ ਦੇ ਰੁੱਖ ਮੇਰੇ ਲਈ ਕੱਟਣ। ਮੇਰੇ ਸੇਵਕ ਤੇਰੇ ਨਾਲ ਕੰਮ ਕਰਨਗੇ, ਅਤੇ ਮੈਂ ਤੁਹਾਨੂੰ ਤੇਰੇ ਸੇਵਕਾਂ ਲਈ ਜੋ ਵੀ ਮਜ਼ਦੂਰੀ ਤੂੰ ਨਿਰਧਾਰਤ ਕਰੇਗਾ ਦੇਵਾਂਗਾ। ਤੂੰ ਜਾਣਦਾ ਹੈ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗ ਲੱਕੜਾਂ ਵੱਢਣ ਦਾ ਢੰਗ ਨਹੀਂ ਹੈ।”
7ਜਦੋਂ ਹੀਰਾਮ ਨੇ ਸ਼ਲੋਮੋਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਬੋਲਿਆ, “ਅੱਜ ਯਾਹਵੇਹ ਦੀ ਉਸਤਤ ਹੋਵੇ, ਕਿਉਂਕਿ ਉਸਨੇ ਦਾਵੀਦ ਨੂੰ ਇਸ ਮਹਾਨ ਕੌਮ ਉੱਤੇ ਰਾਜ ਕਰਨ ਲਈ ਇੱਕ ਬੁੱਧਮਾਨ ਪੁੱਤਰ ਦਿੱਤਾ ਹੈ।”
8ਇਸ ਲਈ ਹੀਰਾਮ ਨੇ ਸ਼ਲੋਮੋਨ ਨੂੰ ਸੁਨੇਹਾ ਭੇਜਿਆ:
“ਮੈਨੂੰ ਉਹ ਸੰਦੇਸ਼ ਮਿਲ ਗਿਆ ਹੈ ਜੋ ਤੂੰ ਮੈਨੂੰ ਭੇਜਿਆ ਹੈ ਮੈਂ ਤੇਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਲਈ ਕਰਾਂਗਾ। 9ਮੇਰੇ ਆਦਮੀ ਉਹਨਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਮੈਂ ਉਹਨਾਂ ਦਾ ਬੇੜਾ ਬੰਨਵਾਂ ਕੇ ਸਮੁੰਦਰ ਦੇ ਰਾਹੀ ਉਸ ਥਾਂ ਜਿਹੜਾ ਤੂੰ ਠਹਿਰਾਵੇ ਪਹੁੰਚਾ ਦੇਵਾਂਗਾ ਅਤੇ ਉੱਥੇ ਉਹਨਾਂ ਨੂੰ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।”
10ਇਸ ਤਰ੍ਹਾਂ ਹੀਰਾਮ ਨੇ ਸ਼ਲੋਮੋਨ ਨੂੰ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਉਸਦੀ ਇੱਛਾ ਦੇ ਅਨੁਸਾਰ ਦਿੱਤੀ, 11ਅਤੇ ਸ਼ਲੋਮੋਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਲਈ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਇੱਕ ਸੌ ਪੰਜਾਹ ਮਣ#5:11 ਲਗਭਗ 4,44,000 ਲੀਟਰ ਕੁਟਵਾਂ ਜ਼ੈਤੂਨ ਦਾ ਤੇਲ ਦਿੱਤਾ। ਸ਼ਲੋਮੋਨ ਹਰ ਸਾਲ ਹੀਰਾਮ ਲਈ ਅਜਿਹਾ ਕਰਦਾ ਰਿਹਾ। 12ਯਾਹਵੇਹ ਨੇ ਸ਼ਲੋਮੋਨ ਨੂੰ ਬੁੱਧ ਦਿੱਤੀ, ਜਿਵੇਂ ਉਸਨੇ ਉਸ ਨਾਲ ਵਾਅਦਾ ਕੀਤਾ ਸੀ। ਹੀਰਾਮ ਅਤੇ ਸ਼ਲੋਮੋਨ ਵਿਚਕਾਰ ਸ਼ਾਂਤੀਪੂਰਨ ਸੰਬੰਧ ਸਨ, ਅਤੇ ਉਹਨਾਂ ਦੋਹਾਂ ਨੇ ਇੱਕ ਦੂਸਰੇ ਨਾਲ ਨੇਮ ਬੰਨਿਆ।
13ਰਾਜਾ ਸ਼ਲੋਮੋਨ ਨੇ ਸਾਰੇ ਇਸਰਾਏਲ ਵਿੱਚੋਂ ਤੀਹ ਹਜ਼ਾਰ ਮਜ਼ਦੂਰਾਂ ਨੂੰ ਭਰਤੀ ਕੀਤਾ। 14ਉਹ ਉਹਨਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰਾਂ ਵਿੱਚ ਅਤੇ ਅਦੋਨੀਰਾਮ ਉਹਨਾਂ ਮਜ਼ਦੂਰਾਂ ਉੱਤੇ ਸੀ। 15ਸ਼ਲੋਮੋਨ ਕੋਲ ਪਹਾੜੀਆਂ ਵਿੱਚ ਸੱਤਰ ਹਜ਼ਾਰ ਪਾਂਡੀ ਸਨ ਅਤੇ ਅੱਸੀ ਹਜ਼ਾਰ ਪੱਥਰ ਕੱਟਣ ਵਾਲੇ ਸਨ, 16ਅਤੇ ਇਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸ਼ਲੋਮੋਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ। 17ਰਾਜੇ ਦੇ ਹੁਕਮ ਨਾਲ ਉਹ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਹੈਕਲ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇਂ। 18ਸ਼ਲੋਮੋਨ ਦੇ ਰਾਜਮਿਸਤਰੀਆਂ, ਹੀਰਾਮ ਦੇ ਰਾਜਮਿਸਤਰੀਆਂ ਅਤੇ ਗਿਬਲੀਆਂ ਨੇ ਉਹਨਾਂ ਨੂੰ ਘੜਿਆ ਅਤੇ ਉਹਨਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।

Currently Selected:

1 ਰਾਜਿਆਂ 5: PCB

Highlight

Copy

Compare

Share

None

Want to have your highlights saved across all your devices? Sign up or sign in