1 ਰਾਜਿਆਂ 4
4
ਸ਼ਲੋਮੋਨ ਦੇ ਅਧਿਕਾਰੀ ਅਤੇ ਰਾਜਪਾਲ
1ਇਸ ਲਈ ਸ਼ਲੋਮੋਨ ਪਾਤਸ਼ਾਹ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ।
2ਇਹ ਉਸਦੇ ਮੁੱਖ ਅਧਿਕਾਰੀ ਸਨ:
ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ, ਜਾਜਕ ਸੀ;
3ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਅਹੁਦੇਦਾਰ ਸਨ;
ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਇਤਿਹਾਸ ਦਾ ਲਿਖਾਰੀ ਸੀ;
4ਯਹੋਯਾਦਾ ਦਾ ਪੁੱਤਰ ਬਨਾਯਾਹ, ਸੈਨਾਪਤੀ ਸੀ;
ਸਾਦੋਕ ਅਤੇ ਅਬੀਯਾਥਰ, ਜਾਜਕ ਸਨ;
5ਨਾਥਾਨ ਦਾ ਪੁੱਤਰ ਅਜ਼ਰਯਾਹ, ਜਿਲ੍ਹੇ ਦੇ ਰਾਜਪਾਲਾਂ ਦਾ ਅਧਿਕਾਰੀ ਸੀ;
ਨਾਥਾਨ ਦਾ ਪੁੱਤਰ ਜ਼ਬੂਦ ਇੱਕ ਜਾਜਕ ਅਤੇ ਰਾਜੇ ਦਾ ਸਲਾਹਕਾਰ ਸੀ;
6ਅਹੀਸ਼ਾਰ ਘਰਾਣੇ ਉੰਸਤੇ ਸੀ ਅਬਦਾ ਦਾ ਪੁੱਤਰ
ਅਦੋਨੀਰਾਮ ਉਹਨਾਂ ਉੱਤੇ ਸੀ ਜਿੰਨ੍ਹਾਂ ਕੋਲੋ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ।
7ਸ਼ਲੋਮੋਨ ਦੇ ਸਾਰੇ ਇਸਰਾਏਲ ਉੱਤੇ ਬਾਰਾਂ ਜ਼ਿਲ੍ਹਾ ਪ੍ਰਬੰਧਕਰਤਾ ਠਹਿਰਾਏ ਸਨ, ਜੋ ਰਾਜੇ ਅਤੇ ਸ਼ਾਹੀ ਘਰਾਣੇ ਲਈ ਪ੍ਰਬੰਧ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਖਾਣ ਵਾਲੀ ਰਸਤ ਲਿਆਉਂਦਾ ਸੀ।
8ਉਹਨਾਂ ਦੇ ਨਾਮ ਇਹ ਹਨ:
ਬਨ-ਹੂਰ, ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ;
9ਬਨ-ਦਕਰ, ਮਕਾਸ, ਸ਼ਾਲਬੀਮ, ਬੈਥ-ਸ਼ੇਮੇਸ਼ ਅਤੇ ਏਲੋਨ ਬੈਤ-ਹਨਾਨ ਦੇ ਵਿੱਚ ਸੀ;
10ਬਨ-ਹਸਦ, ਅਰੁਬੋਥ ਵਿੱਚ (ਸੋਕੋ ਅਤੇ ਹੇਫਰ ਦਾ ਸਾਰਾ ਦੇਸ਼ ਉਸਦਾ ਸੀ);
11ਬਨ-ਅਬੀਨਾਦਾਬ, ਨਫ਼ੋਥ ਦੋਰ ਵਿੱਚ (ਉਸ ਦਾ ਵਿਆਹ ਸ਼ਲੋਮੋਨ ਦੀ ਧੀ ਤਫ਼ਥ ਨਾਲ ਹੋਇਆ ਸੀ)।
12ਅਹੀਲੂਦ ਦਾ ਪੁੱਤਰ ਬਾਆਨਾ, ਤਾਨਾਖ ਅਤੇ ਮਗਿੱਦੋ ਵਿੱਚ, ਅਤੇ ਯਿਜ਼ਰਏਲ ਵਾਦੀ ਵਿੱਚ ਜ਼ਰਥਾਨ ਦੇ ਨੇੜੇ ਸਾਰਾ ਬੈਥ ਸ਼ਾਨ, ਬੈਥ ਸ਼ਾਨ ਤੱਕ, ਅਤੇ ਅਬੇਲ ਮਹੋਲਾਹ ਤੋਂ ਯਾਕਮਆਮ ਤੱਕ;
13ਬਨ-ਗਬਰ, ਰਾਮੋਥ ਗਿਲਆਦ ਵਿੱਚ (ਗਿਲਆਦ ਵਿੱਚ ਮਨੱਸ਼ੇਹ ਦੇ ਪੁੱਤਰ ਯਾਈਰ ਦੀਆਂ ਬਸਤੀਆਂ ਉਸ ਦੀਆਂ ਸਨ, ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਸ਼ਹਿਰਪਨਾਹ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸਦੇ ਸਨ।
14ਇੱਦੋ ਦਾ ਪੁੱਤਰ ਅਹੀਨਾਦਾਬ, ਮਾਹਾਨਾਇਮ ਵਿੱਚ);
15ਅਹੀਮਾਜ਼, ਨਫ਼ਤਾਲੀ ਵਿੱਚ (ਉਸ ਨੇ ਸ਼ਲੋਮੋਨ ਦੀ ਧੀ ਬਾਸਮਥ ਨਾਲ ਵਿਆਹ ਕੀਤਾ ਸੀ);
16ਹੂਸ਼ਈ ਦਾ ਪੁੱਤਰ ਬਾਆਨਾ ਆਸ਼ੇਰ ਅਤੇ ਆਲੋਥ ਵਿੱਚ;
17ਪਰੂਆਹ ਦਾ ਪੁੱਤਰ ਯਹੋਸ਼ਾਫ਼ਾਟ, ਯਿੱਸਾਕਾਰ ਵਿੱਚ;
18ਬਿਨਯਾਮੀਨ ਵਿੱਚ ਏਲਾ ਦਾ ਪੁੱਤਰ ਸ਼ਿਮਈ;
19ਊਰੀ ਦਾ ਪੁੱਤਰ ਗੇਬਰ, ਗਿਲਆਦ ਵਿੱਚ (ਅਮੋਰੀਆਂ ਦੇ ਰਾਜੇ ਸੀਹੋਨ ਦਾ ਦੇਸ਼ ਅਤੇ ਬਾਸ਼ਾਨ ਦੇ ਰਾਜੇ ਓਗ ਦਾ ਦੇਸ਼)। ਉਸ ਦੇਸ਼ ਦਾ ਉਹ ਇਕੱਲਾ ਹੀ ਸ਼ਾਸਕ ਸੀ।
ਸ਼ਲੋਮੋਨ ਦੇ ਰੋਜ਼ਾਨਾ ਪ੍ਰਬੰਧ
20ਯਹੂਦਾਹ ਅਤੇ ਇਸਰਾਏਲ ਦੇ ਲੋਕ ਸਮੁੰਦਰ ਦੇ ਕੰਢੇ ਦੀ ਰੇਤ ਦੇ ਬਰਾਬਰ ਸਨ। ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ। 21ਅਤੇ ਸ਼ਲੋਮੋਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫ਼ਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਆਂ ਦੇ ਦੇਸ਼ ਤੱਕ ਅਤੇ ਮਿਸਰ ਦੀ ਹੱਦ ਤੱਕ। ਉਹ ਉਸਨੂੰ ਨਜ਼ਰਾਨੇ ਦਿੰਦੇ ਸਨ ਅਤੇ ਸ਼ਲੋਮੋਨ ਦੇ ਜੀਵਨ ਦੇ ਸਾਰੇ ਦਿਨ ਉਸਦੀ ਸੇਵਾ ਕਰਦੇ ਰਹੇ।
22ਸ਼ਲੋਮੋਨ ਦਾ ਨਿੱਤ ਦਾ ਪ੍ਰਬੰਧ ਛੇ ਹਜ਼ਾਰ ਛੇ ਕਿੱਲੋ ਮੈਦਾ, ਅਤੇ ਤੇਰ੍ਹਾਂ ਹਜ਼ਾਰ ਦੋ ਸੌ ਕਿੱਲੋ ਆਟਾ। 23ਦਸ ਮੋਟੇ ਬਲਦ ਅਤੇ ਚਰਾਈ ਵਿੱਚੋਂ ਵੀਹ ਬਲਦ ਅਤੇ ਇੱਕ ਸੌ ਭੇਡਾਂ ਅਤੇ ਬੱਕਰੀਆਂ ਅਤੇ ਉਹਨਾਂ ਤੋਂ ਵੱਧ ਚਿਕਾਰੇ, ਹਿਰਨ, ਹੰਸ ਅਤੇ ਮੋਟੇ-ਮੋਟੇ ਕੁੱਕੜ। 24ਕਿਉਂ ਜੋ ਉਹ ਤਿਫ਼ਸਾਹ ਤੋਂ ਲੈ ਕੇ ਗਾਜ਼ਾ ਤੱਕ ਫ਼ਰਾਤ ਦਰਿਆ ਦੇ ਪੱਛਮ ਵੱਲ ਦੇ ਸਾਰੇ ਰਾਜਾਂ ਉੱਤੇ ਰਾਜ ਕਰਦਾ ਸੀ ਅਤੇ ਉਹਨਾਂ ਸਾਰਿਆਂ ਨਾਲ ਜੋ ਉਸ ਦੇ ਆਲੇ-ਦੁਆਲੇ ਸਨ ਸੁਲਾਹ ਰੱਖਦਾ ਸੀ। 25ਸ਼ਲੋਮੋਨ ਦੇ ਜੀਵਨ ਕਾਲ ਵਿੱਚ ਯਹੂਦਾਹ ਅਤੇ ਇਸਰਾਏਲ, ਦਾਨ ਤੋਂ ਲੈ ਕੇ ਬੇਰਸ਼ੇਬਾ ਤੀਕ, ਹਰ ਕੋਈ ਆਪੋ-ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਬਿਰਛ ਹੇਠ ਸੁਰੱਖਿਅਤ ਰਹਿੰਦਾ ਸੀ।
26ਸ਼ਲੋਮੋਨ ਕੋਲ ਰੱਥਾਂ ਦੇ ਘੋੜਿਆਂ ਦੇ ਚਾਰ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਸਨ।
27ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ। 28ਘੋੜਿਆਂ ਅਤੇ ਬਲਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।
ਸ਼ਲੋਮੋਨ ਦੀ ਸਿਆਣਪ
29ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ। 30ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ। 31ਉਹ ਏਥਾਨ ਅਜ਼ਰਾਹੀ ਸਣੇ ਹੋਰਾਂ ਨਾਲੋਂ ਬੁੱਧਵਾਨ ਸੀ ਅਰਥਾਤ ਮਹੋਲ ਦੇ ਪੁੱਤਰ ਹੇਮਾਨ, ਕਲਕੋਲ ਅਤੇ ਦਰਦਾ ਨਾਲੋਂ ਬੁੱਧੀਮਾਨ ਸੀ ਅਤੇ ਉਸਦੀ ਪ੍ਰਸਿੱਧੀ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਫੈਲ ਗਈ। 32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਕਹੀਆਂ ਅਤੇ ਉਹ ਦੇ ਗੀਤ ਇੱਕ ਹਜ਼ਾਰ ਪੰਜ ਸਨ। 33ਸ਼ਲੋਮੋਨ ਨੇ ਲਬਾਨੋਨ ਦੇ ਦਿਆਰ ਦੇ ਰੁੱਖ ਤੋਂ ਲੈ ਕੇ ਕੰਧ ਉੱਤੇ ਉੱਗਦੇ ਜੂਫ ਦੇ ਬੂਟੇ ਤੱਕ, ਰੁੱਖਾਂ ਬਾਰੇ ਆਪਣੀ ਬੁੱਧੀ ਸਾਂਝੀ ਕੀਤੀ। ਉਸਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਵੀ ਆਪਣੇ ਗਿਆਨ ਦਾ ਖੁਲਾਸਾ ਕੀਤਾ। 34ਸਾਰੀਆਂ ਕੌਮਾਂ ਵਿੱਚੋਂ ਲੋਕ ਸ਼ਲੋਮੋਨ ਦੀ ਬੁੱਧੀ ਨੂੰ ਸੁਣਨ ਲਈ ਆਏ, ਜੋ ਸੰਸਾਰ ਦੇ ਸਾਰੇ ਰਾਜਿਆਂ ਦੁਆਰਾ ਭੇਜੇ ਗਏ ਸਨ, ਜਿਨ੍ਹਾਂ ਨੇ ਉਹ ਦੀ ਬੁੱਧੀ ਸੁਣੀ ਸੀ।
Currently Selected:
1 ਰਾਜਿਆਂ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.