1 ਰਾਜਿਆਂ 21
21
ਨਾਬੋਥ ਦਾ ਬਾਗ
1ਕੁਝ ਸਮੇਂ ਬਾਅਦ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ ਵਿੱਚ ਇੱਕ ਘਟਨਾ ਵਾਪਰੀ। ਅੰਗੂਰੀ ਬਾਗ ਯਿਜ਼ਰਏਲ ਵਿੱਚ ਸਾਮਰਿਯਾ ਦੇ ਰਾਜਾ ਅਹਾਬ ਦੇ ਮਹਿਲ ਦੇ ਨੇੜੇ ਸੀ। 2ਅਹਾਬ ਨਾਬੋਥ ਨੂੰ ਬੋਲਿਆ, “ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇਹ ਭਈ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲੱਗਦਾ ਹੈ ਅਤੇ ਮੈਂ ਤੈਨੂੰ ਉਹ ਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹ ਦੇ ਲਈ ਚਾਂਦੀ ਦਿਆਂਗਾ।”
3ਪਰ ਨਾਬੋਥ ਨੇ ਅਹਾਬ ਨੂੰ ਉੱਤਰ ਦਿੱਤਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਤੁਹਾਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਦੇਵਾਂ।”
4ਤਾਂ ਅਹਾਬ ਉਦਾਸ ਅਤੇ ਗੁੱਸੇ ਵਿੱਚ ਘਰ ਚਲਾ ਗਿਆ ਕਿਉਂਕਿ ਯਿਜ਼ਰਏਲੀ ਨਾਬੋਥ ਨੇ ਕਿਹਾ ਸੀ, “ਮੈਂ ਤੈਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਨਹੀਂ ਦਿਆਂਗਾ।” ਉਹ ਆਪਣੇ ਬਿਸਤਰੇ ਉੱਤੇ ਲੇਟ ਗਿਆ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ।
5ਉਸ ਦੀ ਪਤਨੀ ਈਜ਼ੇਬੇਲ ਅੰਦਰ ਆਈ ਅਤੇ ਉਸ ਨੂੰ ਪੁੱਛਿਆ, “ਤੂੰ ਇੰਨਾ ਉਦਾਸ ਕਿਉਂ ਹੈ? ਤੂੰ ਕਿਉਂ ਨਹੀਂ ਕੁਝ ਖਾਂਦਾ?”
6ਉਹ ਉਸ ਨੂੰ ਬੋਲਿਆ, “ਕਿ ਮੈਂ ਯਿਜ਼ਰਏਲੀ ਨਾਬੋਥ ਨਾਲ ਗੱਲ ਕੀਤੀ ਸੀ, ‘ਮੈਂ ਉਸ ਨੂੰ ਆਖਿਆ ਸੀ, ਭਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇਹ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹ ਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ।’ ਪਰ ਉਸ ਨੇ ਆਖਿਆ, ‘ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ।’ ”
7ਤਾਂ ਉਹ ਦੀ ਰਾਣੀ ਈਜ਼ੇਬੇਲ ਨੇ ਉਹ ਨੂੰ ਆਖਿਆ, “ਕੀ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈ? ਉੱਠ ਰੋਟੀ ਖਾਹ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ। ਮੈਂ ਤੈਨੂੰ ਯਿਜ਼ਰਏਲੀ ਨਾਬੋਥ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ।”
8ਸੋ ਉਸ ਨੇ ਅਹਾਬ ਦੇ ਨਾਮ ਉੱਤੇ ਪੱਤਰ ਲਿਖੇ ਅਤੇ ਉਹਨਾਂ ਉੱਤੇ ਉਸ ਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਘੱਲੇ ਜਿਹੜੇ ਉਹ ਦੇ ਸ਼ਹਿਰੀ ਸਨ ਅਤੇ ਨਾਬੋਥ ਦੇ ਨੇੜੇ ਵੱਸਦੇ ਸਨ। 9ਉਹਨਾਂ ਚਿੱਠੀਆਂ ਵਿੱਚ ਉਸਨੇ ਲਿਖਿਆ:
“ਵਰਤ ਦੇ ਦਿਨ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਓ। 10ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਸ ਦੇ ਸਾਮ੍ਹਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਵਰ ਅਤੇ ਪਾਤਸ਼ਾਹ ਨੂੰ ਦੁਰਬਚਨ ਬੋਲਿਆ ਹੈ ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਓ ਕਰਨ ਕਿ ਉਹ ਮਰ ਜਾਵੇ।”
11ਸੋ ਨਾਬੋਥ ਦੇ ਸ਼ਹਿਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਤੇ ਪਤਵੰਤਿਆਂ ਨੇ ਉਹੀ ਕੀਤਾ ਜਿਵੇਂ ਈਜ਼ੇਬੇਲ ਨੇ ਉਹਨਾਂ ਨੂੰ ਚਿੱਠੀਆਂ ਵਿੱਚ ਲਿਖੀਆ ਸੀ। 12ਉਹਨਾਂ ਨੇ ਵਰਤ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਇਆ। 13ਤਦ ਦੋ ਦੁਸ਼ਟ ਮਨੁੱਖ ਆਏ ਅਤੇ ਉਹ ਦੇ ਸਾਮ੍ਹਣੇ ਬੈਠ ਗਏ ਅਤੇ ਲੋਕਾਂ ਦੇ ਸਾਮ੍ਹਣੇ ਨਾਬੋਥ ਉੱਤੇ ਦੋਸ਼ ਲਾਏ ਅਤੇ ਕਿਹਾ, “ਨਾਬੋਥ ਨੇ ਪਰਮੇਸ਼ਵਰ ਅਤੇ ਰਾਜੇ ਦੋਹਾਂ ਨੂੰ ਸਰਾਪ ਦਿੱਤਾ ਹੈ।” ਇਸ ਲਈ ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ। 14ਤਦ ਉਹਨਾਂ ਨੇ ਈਜ਼ੇਬੇਲ ਨੂੰ ਸੁਨੇਹਾ ਭੇਜਿਆ: “ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ।”
15ਜਿਵੇਂ ਹੀ ਈਜ਼ੇਬੇਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ, ਉਸਨੇ ਅਹਾਬ ਨੂੰ ਕਿਹਾ, “ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰ ਜੋ ਉਸ ਨੇ ਤੈਨੂੰ ਵੇਚਣ ਤੋਂ ਇਨਕਾਰ ਕੀਤਾ ਸੀ। ਉਹ ਹੁਣ ਜ਼ਿੰਦਾ ਨਹੀਂ ਹੈ, ਪਰ ਮਰ ਗਿਆ ਹੈ।” 16ਜਦੋਂ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਉਹ ਉੱਠਿਆ ਅਤੇ ਨਾਬੋਥ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰਨ ਲਈ ਹੇਠਾਂ ਗਿਆ।
17ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ: 18“ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ। 19ਤੂੰ ਉਹ ਨੂੰ ਬੋਲ, ‘ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕੀ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ!’ ”
20ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।”
ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ। 21ਤੂੰ ਵੇਖੇਗਾ, ‘ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਧੂਏ ਅਤੇ ਅਜ਼ਾਦ ਵੱਢ ਸੁੱਟਾਂਗਾ। 22ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’
23“ਈਜ਼ੇਬੇਲ ਲਈ ਵੀ ਯਾਹਵੇਹ ਦਾ ਬਚਨ ਹੈ, ‘ਕਿ ਈਜ਼ੇਬੇਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।’
24“ਕੁੱਤੇ ਅਹਾਬ ਦੇ ਉਹਨਾਂ ਲੋਕਾਂ ਨੂੰ ਖਾ ਜਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ ਅਤੇ ਪੰਛੀ ਉਹਨਾਂ ਨੂੰ ਖਾਣਗੇ ਜੋ ਦੇਸ਼ ਵਿੱਚ ਮਰਨਗੇ।”
25ਅਹਾਬ ਵਰਗਾ ਕਦੇ ਵੀ ਕੋਈ ਨਹੀਂ ਸੀ, ਜਿਸ ਨੇ ਆਪਣੇ ਆਪ ਨੂੰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਸ ਦੀ ਪਤਨੀ ਈਜ਼ੇਬੇਲ ਰਾਣੀ ਨੇ ਪਰੇਰਿਆ। 26ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ।
27ਜਦੋਂ ਅਹਾਬ ਨੇ ਇਹ ਗੱਲਾਂ ਸੁਣੀਆਂ, ਉਸਨੇ ਆਪਣੇ ਕੱਪੜੇ ਪਾੜੇ, ਤੱਪੜ ਪਾ ਲਿਆ ਅਤੇ ਵਰਤ ਰੱਖਿਆ। ਉਹ ਤੱਪੜ ਪਾ ਕੇ ਲੇਟ ਗਿਆ ਅਤੇ ਨਿਮਰਤਾ ਨਾਲ ਘੁੰਮਦਾ ਰਿਹਾ।
28ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ: 29“ਤੂੰ ਵੇਖਦਾ ਹੈ ਕਿ ਅਹਾਬ ਨੇ ਮੇਰੇ ਸਾਮ੍ਹਣੇ ਆਪ ਨੂੰ ਅਧੀਨ ਕੀਤਾ ਹੈ? ਇਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਇਹ ਬੁਰਿਆਈ ਲਿਆਵਾਂਗਾ।”
Currently Selected:
1 ਰਾਜਿਆਂ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.